ਪਟਿਆਲਾ

ਦੇਸ਼ ਦੇ ਮਹਾਨ ਸ਼ਹੀਦ ਸੈਨਿਕਾਂ ਦੀ ਕੁਰਬਾਨੀ ਦਾ ਮੁੱਲ ਅਸੀ ਨਹੀਂ ਉਤਾਰ ਸਕਦੇ: ਕੁਮਾਰ ਅਮਿਤ

ਡੀ.ਸੀ. ਵੱਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਰਣ ਯੋਧੇ ਰਸਾਲਾ ਜਾਰੀ
ਪਟਿਆਲਾ 7 ਦਸੰਬਰ (ਮਧੂਸਾਰ ਬਿਊਰੋ) ਮਿੰਨੀ ਸਕੱਤਰੇਤ ਵਿਖੇ ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ, ਆਈ.ਏ.ਐਸ ਨੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਵਲੋਂ ਪ੍ਰਕਾਸ਼ਤ ‘ਰਣ ਯੋਧੇ’ ਰਸਾਲੇ ਨੂੰ ਰਸਮੀ ਤੌਰ ‘ਤੇ ਜਾਰੀ ਕੀਤਾ।

ਝੰਡਾ ਦਿਵਸ ਦੀ ਰਸਮੀ ਸ਼ੁਰੂਆਤ ਕਰਦਿਆ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਦੇਸ਼ ਦੇ ਮਹਾਨ ਸ਼ਹੀਦ ਸੈਨਿਕਾਂ ਦੀ ਕੁਰਬਾਨੀ ਦਾ ਮੁੱਲ ਅਸੀਂ ਨਹੀਂ ਉਤਾਰ ਸਕਦੇ ਪਰ ਉਹਨਾਂ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਉਣ ਦਾ ਇਹ ਅਵਸਰ ਹੈ, ਜਦੋਂ ਅਸੀ ਸਾਰੇ ਦੇਸ਼ ਵਾਸੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਉਹਨਾਂ ਦੇ ਮੁਸ਼ਕਿਲ ਦੌਰ ਵਿੱਚ ਦੇਖਭਾਲ ਦੀ ਆਪਣੀ ਵਚਨ ਬੱਧਤਾ ਨੂੰ ਦਰਸਾਉਂਦੇ ਹਾਂ। ਉਹਨਾਂ ਸਮੂਹ ਜ਼ਿਲ੍ਹਾ ਨਿਵਾਸੀਆ ਨੂੰ ਉਦਯੌਗਿਕ ਅਦਾਰਿਆ ਨੂੰ, ਵਿਭਾਗਾਂ ਨੂੰ ਇਸ ਫੰਡ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ‘ਤੇ ਉਪ ਪ੍ਰਧਾਨ ਕਮਾਂਡਰ (ਸੇਵਾ ਮੁਕਤ) ਕੇ.ਡੀ.ਐਸ ਸੰਧੂ ਸੌਰੀਆ ਚੱਕਰ ਅਤੇ ਨੋ ਸੈਨਾ ਮੈਡਲ ਅਤੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਪਟਿਆਲਾ ਦਾ ਸਮੂਹ ਸਟਾਫ ਅਤੇ ਸਾਬਕਾ ਸੈਨਿਕ ਮੌਜੂਦ ਸਨ।

Leave a Reply

Your email address will not be published. Required fields are marked *