ਸਵਰਾਜ ਘੁੰਮਣ ਵੱਲੋਂ ਉਮੀਦਵਾਰ ਰੇਣੂੰ ਕੁਮਾਰੀ ਦੇ ਹੱਕ ‘ਚ ਚੋਣ ਪ੍ਰਚਾਰ
ਕਾਂਗਰਸੀ ਅਤੇ ਅਕਾਲੀ ਦਲ ਸਿਆਸੀ ਫਾਇਦਿਆਂ ਲਈ ਕੁਰਸੀ ਦੀ ਦੌੜ ‘ਚ ਲੱਗਿਆ : ਸਵਰਾਜ ਘੁੰਮਣ
ਪਟਿਆਲਾ 12 ਦਸੰਬਰ (ਮਧੂਸਾਰ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਸਵਰਾਜ ਘੁੰਮਣ ਵੱਲੋਂ ਵਾਰਡ ਨੰ: 31 ‘ਚ ਸ਼ਿਵ ਸੈਨਾ ਵੱਲੋਂ ਉਮੀਦਵਾਰ ਰੇਣੂ ਕੁਮਾਰੀ ਦੇ ਹੱਕ ‘ਚ ਡੋਰ-ਟੂ-ਡੋਰ ਪ੍ਰਚਾਰ ਕੀਤਾ ਗਿਆ।
ਇਸ ਮੌਕੇ ਸੂਬਾ ਪ੍ਰਧਾਨ ਸਵਰਾਜ ਘੁੰਮਣ ਨੇ ਵਾਰਡ ਵਾਸੀਆਂ ਨਾਲ ਰਾਬਤਾ ਕਾਇਮ ਕਰਦਿਆਂ ਵੋਟਰਾਂ ਨੂੰ ਰੇਣੂੰ ਕੁਮਾਰੀ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਘਰ ਘਰ ਜਾ ਕੇ ਵੋਟਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤੱਕ ਕਾਂਗਰਸ ਅਕਾਲੀ ਦਲ ਦੇ ਕੌਂਸਲਰਾਂ ਦੀ ਕਾਰਗੁਜ਼ਾਰੀ ਵੇਖ ਲਈ ਹੈ, ਪ੍ਰੰਤੂ ਅਜੇ ਵੀ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦੀਆਂ ਨੀਤੀਆਂ ਹੋਰਨਾਂ ਪਾਰਟੀਆਂ ਨਾਲੋਂ ਇਸ ਕਰਕੇ ਵੱਖ ਹਨ ਕਿ ਪਾਰਟੀ ਲੋਕਾਂ ਨਾਲ ਜ਼ਮੀਨੀ ਪੱਧਰ ‘ਤੇ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਵੱਲੋਂ ਸਿਰਫ ਸਿਆਸੀ ਫਾਇਦਿਆਂ ਲਈ ਕੁਰਸੀ ਪਾਉਣ ਦੀ ਦੌੜ ਲੱਗੀ ਹੋਈ ਹੈ, ਪ੍ਰੰਤੂ ਲੋਕ ਮਸਲੇ ਹੱਲ ਕਰਨ ਲਈ ਕਾਂਗਰਸ ਅਤੇ ਅਕਾਲੀ ਦਲ ਚੰਗੀ ਭੂਮਿਕਾ ਨਹੀਂ ਨਿਭਾ ਸਕਿਆ।
ਇਸ ਮੌਕੇ ਉਮੀਦਵਾਰ ਰੇਣੂ ਕੁਮਾਰੀ ਨੇ ਕਿਹਾ ਕਿ ਜੇ ਵਾਰਡ ਲੋਕ ਮੇਰੇ ‘ਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਮੈਨੂੰ ਜਿਤਾਉਂਦੇ ਹਨ ਤਾਂ ਮੈਂ ਉਨ੍ਹਾਂ ਦੀਆਂ ਉਮੀਦਾਂ ਅਨੁਸਾਰ ਵਾਰਡ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਮੋਹਰੀ ਰੋਲ ਅਦਾ ਕਰਾਂਗੀ। ਉਨ੍ਹਾਂ ਕਿਹਾ ਕਿ ਵਾਰਡ ਦੇ ਵਿਕਾਸ ਲਈ ਅੱਜ ਤੱਕ ਕਿਸੇ ਵੀ ਪਾਰਟੀ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਵਾਲੇ ਦਿਨ ਵੱਧ ਤੋਂ ਵੱਧ ਪਾਉਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਪ੍ਰਧਾਨ ਕਾਂਤਾ ਬਾਂਸਲ, ਅਸ਼ੋਕ ਕੁਮਾਰ, ਅਮਨਦੀਪ ਬਹਿਲ, ਰਾਜੇਸ਼ ਕੌਸ਼ਿਕ, ਚਿੰਟੂ ਆਦਿ ਹਾਜ਼ਰ ਸਨ।

