ਪੈਰਾ ਮੈਡੀਕਲ ਕਰਮਚਾਰੀਆਂ ਦੀਆਂ ਮੰਗਾਂ ਦਾ ਸਿਵਲ ਸਰਜਨ ਨੇ ਮੌਕੇ ਤੇ ਕੀਤਾ ਨਿਪਟਾਰਾ
ਪਟਿਆਲਾ 13 ਦਸੰਬਰ (ਮਧੂਸਾਰ ਬਿਊਰੋ) ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਜਿਲ੍ਹਾ ਪਟਿਆਲਾ ਦੀ ਮੀਟਿੰਗ ਸੂਬਾ ਜੁਆਇੰਟ ਸਕੱਤਰ ਅਤੇ ਜਿਲ੍ਹਾ ਪ੍ਰਧਾਲ ਕਰਨੈਲ ਸਿੰਘ ਸੱਲਣ ਦੀ ਅਗਵਾਈ ਵਿੱਚ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਨਾਲ ਸੁਖਾਵੇਂ ਮਾਹੋਲ ਵਿੱਚ ਹੋਈ।
ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਅਤੇ ਜਿਲ੍ਹਾ ਜੁਆਇੰਟ ਸਕੱਤਰ ਸ੍ਰੀ ਨਰਿੰਦਰ ਮੋਹਣ ਸ਼ਰਮਾ ਨੇ ਦੱਸਿਆ ਕਿ ਜਥੇਬੰਦੀ ਦੀਆਂ ਕਈ ਮੰਗਾਂ ਜਿਵੇਂ ਕਿ ਕੰਮਿਊਨੀਟੀ ਸਿਹਤ ਕੇਂਦਰ ਤ੍ਰਿਪੜੀ ਵਿਖੇ ਲਗਾਈ ਏ.ਐਨ.ਐਮਜ਼ ਦੀਆਂ ਡਿਊਟੀਆਂ ਨੂੰ ਰੱਦ ਕਰਨਾ, ਰੇਡੀਓਗ੍ਰਾਫਰ ਨੁੰ ਮਿਲਣ ਵਾਲੇ ਮਾਣ ਭੱਤੇ ਨੂੰ ਜਾਰੀ ਕਰਨਾ, ਜੀ.ਪੀ.ਐਫ ਫੰਡ ਦੀਆਂ ਸਟੇਟਮੈਂਟਾਂ ਜਾਰੀ ਕਰਨਾ ਅਤੇ ਕਰਮਚਾਰੀਆਂ ਤੋਂ ਬਣਦੀਆਂ ਆਪਣੀਆਂ ਡਿਊਟੀਆਂ ਹੀ ਲੈਣਾ ਆਦਿ ਨੁੰ ਮੌਕੇ ਤੇ ਹੱਲ ਕੀਤਾ ਗਿਆ।ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਵੱਲੋਂ ਜਥੇਬੰਦੀ ਨੂੰ ਕਿਹਾ ਗਿਆ ਕਿ ਮੁਲਾਜਮਾਂ ਨੁੰ ਡਿਊਟੀਆਂ ਨਾਲ ਸਬੰਧਿਤ ਆਉਂਦੀਆਂ ਮੁਸ਼ਕਿਲਾਂ ਨੁੰ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜ਼ੋ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾ ਸਕੇ।ਮੀਟਿੰਗ ਵਿੱਚ ਡਾ. ਜਤਿੰਦਰ ਕਾਂਸਲ ਸਹਾਇਕ ਸਿਵਲ ਸਰਜਨ ਤੋਂ ਇਲਾਵਾ ਜਥੇਬੰਦੀ ਦੇ ਜਿਲ੍ਹਾ ਆਹੁਦੇਦਾਰ ਸ੍ਰੀ ਅਮਿੱਤ ਗਰਗ,ਪਰਮਜੀਤ ਕੌਰ ਸਮਾਣਾ, ਅਨੀਤਾ ਵਰਮਾ, ਵਿਨੋਦ ਕੁਮਾਰ ਸੈਣੀ, ਪਰਮਜੀਤ ਕੌਰ ਪਟਿਆਲਾ,ਮਲਕੀਤ ਸਿੰਘ, ਅੰਮ੍ਰਿਤਪਾਲ ਥੂਹੀ,ਬੂਟਾ ਰਾਮ, ਰਘਵੀਰ ਸਿੰਘ, ਅਮਨਦੀਪ ਸਿੰਘ, ਦਿਨੇਸ਼ ਕੁਮਾਰ ਅਤੇ ਜਿਲ੍ਹਾ ਦਫਤਰ ਸਕੱਤਰ ਅਮਰਜੀਤ ਸਿੰਘ ਬਲੱਗਣ ਹਾਜ਼ਰ ਸਨ।

