ਭਾਕਿਯੂ ਕਿਸਾਨ ਯੂਨੀਅਨ ਏਕਤਾ-ਡਕੌਦਾ ਨੇ ਧਰਨੇ ਦੀ ਉਲੀਕੀ ਰੂਪ ਰੇਖਾ
ਪਟਿਆਲਾ 18 ਜੁਲਾਈ (ਮਧੂਸਾਰ ਬਿਊਰੋ) ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੋਂਦਾ ਦੀ ਪਟਿਆਲਾ ਜਿਲ੍ਹਾ ਕਮੇਟੀ ਦੀ ਮੀਟਿੰਗ ਜੰਗ ਸਿੰਘ ਦੀ ਪ੍ਰਧਾਨਗੀ ਹੇਠ ਹੋਈ।
ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਦੀ ਇਸ ਮੀਟਿੰਗ ਵਿੱਚ ਉਚੇਚੇ ਤੋਰ ਤੇ ਪਹੁੰਚੇ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 20.7.18 ਨੂੰ ਦੇਸ਼ ਦੀ ਪਾਰਲੀਮੈਂਟ ਅਗੇ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਵੱਲੋਂ ਦਿੱਤੇ ਜਾ ਰਹੇ ਸੰਕੇਤਕ ਰੋਸ ਧਰਨੇ ਵਿੱਚ ਕਿਸਾਨ ਪੂਰੇ ਜੋਰ ਸ਼ੋਰ ਨਾਲ ਸ਼ਾਮਲ ਹੋਣਗੇ। ਮਿਤੀ 10.5.18 ਨੂੰ ਹਿੰਦੁਸਤਾਨ ਮੈਂਬਰ ਤੇ ਜਿਲ੍ਹਾ ਅਧਿਕਾਰੀਆਂ ਲਈ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਕਿਸਾਨ ਹਿਤੂ ਦੋ ਦਿਲ ਜੋ ਨਵੰਬਰ 2017 ਵਿੱਚ ਪਾਸ ਕੀਤੇ ਗਏ ਸਨ।
ਪਾਰਲੀਮੈਂਟ ਦੇ ਦੋਵੇਂ ਸਦਨਾ ਵਿੱਚ ਭਜਵਾਏ ਗਏ ਸਨ। 20 ਜੁਲਾਈ 2018 ਨੂੰ ਪਾਰਲੀਮੈਂਟ ਦੇ ਬਾਹਰ ਰੋਸ ਧਰਨਾ ਦੇ ਕੇ ਇਨ੍ਹਾਂ ਬਿਲਾਂ ਨੂੰ ਪਾਸ ਕਰਵਾਉਣ ਲਈ ਦਬਾਅ ਪਾਇਆ ਜਾਵੇਗਾ। ਇਹ ਬਿੱਲ ਕਿਸਾਨਾਂ ਦੇ ਸਮੁੱਚੇ ਕਰਜੇ ਤੇ ਲਕੀਰ ਫੇਰਨੀ ਅਤੇ ਦੂਜਾ ਬਿਲ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਵਾਉਣ ਨਾਲ ਸਬੰਧਤ ਹੈ।
ਨਾਲ ਹੀ ਪੰਜਾਬ ਅੰਦਰ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਵੱਲੋਂ ਸਹਿਕਾਰੀ ਐਕਟ ਵਿੱਚ ਮੁਅੱਤਲ ਕੀਤੀ ਧਾਰਾ 63 ਸੀ ਨੂੰ ਅੰਦਰ ਖਾਤੇ ਲਾਗੂ ਕਰਕੇ ਕਿਸਾਨਾ ਨਾਲ ਧੋਖਾ, ਗੈਰ ਮਨੁੱਖੀ ਵਤੀਰਾ ਅਤੇ ਗੈਰ ਕਾਨੂੰਨੀ ਵਿਹਾਰ ਪੰਜਾਬ ਸਰਕਾਰ ਖਾਸ ਤੋਰ ਤੇ ਸਹਿਕਾਰਤਾ ਵਿਭਾਗ ਕਰ ਰਿਹਾ ਹੈ। ਪੰਜਾਬ ਦੇ ਕਿਸਾਨ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰਨਗੇ ਕਿਉਂਕਿ 63 ਸੀ ਨੂੰ ਮੁਅੱਤਲ ਅਤੇ 67 ਏ ਨੂੰ ਖਤਮ ਕਰਾਉਣਾ ਕਿਸਾਨੀ ਸੰਘਰਸ਼ ਦਾ ਸਿੱਟਾ ਸੀ। ਪਰ ਹੁਣ ਪੰਜਾਬ ਸਰਕਾਰ ਨੇ ਇਸ ਕਾਨੂੰਨ ਜਾਂ ਕਿਸੇ ਨਵੇਂ ਕਾਨੂੰਨ ਤਹਿਤ ਕਰਜਾ ਮੋੜਨ ਤੋਂ ਅਸਮਰਥ ਕਿਸਾਨਾਂ ਦੀ ਜਮੀਨ ਨੀਲਾਮ ਕਰਨ ਦਾ ਫੈਸਲਾ ਕਰ ਲਿਆ ਹੈ। ਅੱਜ ਅਸੀਂ ਆਪਣੀ ਇਸ ਮੀਟਿੰਗ ਵਿੱਚ ਮਤਾ ਪਾਸ ਕਰਦਿਆਂ ਕੁਰਬਾਨੀਆਂ ਕਰਾਂਗੇ ਪਰ ਕਰਜਾ ਮੋੜਨ ਤੋਂ ਅਸਮਰਥ ਕਿਸਾਨਾਂ ਦੀ ਇੱਕ ਮਰਲਾ ਵੀ ਜਮੀਨ ਨੀਲਾਮ ਨਹੀਂ ਹੋਣ ਦਿਆਂਗੇ।

