ਪਟਿਆਲਾ

ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੇ ਸਿੱਖ ਧਰਮ ਦੀਆਂ ਨਿਹਾਂ ਨੂੰ ਮਜਬੂਤ ਕੀਤਾ : ਸੰਤ ਬਾਬਾ ਜੈਦੇਵ

ਸ਼ਹਾਦਤ ਨੂੰ ਸਮਰਪਿਤ ਪੋਸਟਰ ਦਾ ਕੀਤਾ ਉਦਘਾਟਨ
ਅਮਲੋਹ, 13 ਦਸੰਬਰ (ਮਧੂਸਾਰ ਬਿਊਰੋ) ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਅਤੇ ਧੰਨ ਧੰਨ ਮਾਤਾ ਗੁਜਰ ਕੋਰ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਗੁਰੂਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਇੱਕ ਮਹਾਨ ਨਗਰ ਕੀਰਤਨ ਦਾ ਆਯੋਜਨ 16 ਦਸੰਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਨੂੰ ਮੁੱਖ ਰੱਖਦਿਆਂ ਸ਼੍ਰੀ ਗੁਰੂ ਤੇਗ ਬਹਾਦਰ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਅਮਲੋਹ ਦੇ ਨੇੜਲੇ ਪਿੰਡ ਰਾਏਪੁਰ ਚੌਬਦਾਰਾਂ ਵਿਖੇ ਸੰਤ ਸੁਆਮੀ ਨਮੋਨਾਥ ਵੱਲੋਂ ਵਰੋਸਾਏ ਸੰਤ ਬਾਬਾ ਜੈਦੇਵ ਅਤੇ ਸਮੂਹ ਸੰਤ ਮੰਡਲੀ ਵੱਲੋਂ ਪੋਸਟਰ ਜਾਰੀ ਕੀਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਸੋਮਨਾਥ ਜੀ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ ਵਿੱਚ ਅਜਿਹੀ ਸ਼ਹਾਦਤ ਨਾ ਕਿਸੇ ਦਿੱਤੀ ਹੈ ਤੇ ਨਾ ਕਿਸੇ ਦੇਣੀ ਹੈ। ਉਹਨਾਂ ਅੱਗੇ ਬੋਲਦਿਆ ਕਿਹਾ ਕਿ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਭਾਵੇਂ ਉੋਮਰ ਵਿੱਚ ਬਾਲਕ ਹੀ ਸਨ ਪਰੰਤੂ ਉਹਨਾਂ ਨੇ ਬਾਲ ਉਮਰ ਵਿੱਚ ਸੂਬਾ ਸਰਹਿੰਦ ਅੱਗੇ ਨਾ ਝੁੱਕ ਕੇ ਸ਼ਹਾਦਤ ਨੂੰ ਪਰਵਾਣ ਕਰਨਾ ਮੰਜੂਰ ਕੀਤਾ ਅਤੇ ਸ਼ਹੀਦ ਹੋ ਕੇ ਸਿੱਖ ਧਰਮ ਦੀਆਂ ਨੀਹਾਂ ਨੂੰ ਮਜਬੂਤ ਕੀਤਾ। ਅੱਜ ਉਹਨਾਂ ਦੀ ਹੀ ਸ਼ਹਾਦਤ ਨੂੰ ਸਮਰਪਿਤ ਇਹ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਹਾਨ ਨਗਰ ਕੀਰਤਨ ਮਿਤੀ 16 ਦਸੰਬਰ ਦਿਨ ਸ਼ਨੀਵਾਰ ਨੂੰ ਮੁੱਹਲਾ ਸ਼ਾਂਤੀ ਨਗਰ, ਮੰਡੀ ਗੋਬਿੰਦਗੜ੍ਹ ਤੋਂ ਆਰੰਭ ਹੋਕੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਗੁਰੂਦੁਆਰਾ ਸ਼੍ਰੀ ਜੋਤੀ ਸਰੂਪ ਫਤਹਿਗੜ੍ਹ ਸਾਹਿਬ ਪਹੁੰਚੇਗਾ। ਅੱਗੇ ਉਹਨਾਂ ਕਿਹਾ ਕਿ ਇਸ ਨਗਰ ਕੀਰਤਨ ਵਿੱਚ ਰਾਗੀ, ਢਾਡੀ, ਗੱਤਖਾ ਆਦਿ ਆਪਣਾ ਜੋਹਾਰ ਵਖਾਉਣਗੇ ਅਤੇ ਸੰਗਤਾਂ ਨੂੰ ਨਿਹਾਲ ਕਰਨਗੇ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਹੁੰਮ ਹੁਮਾ ਕੇ ਇਸ ਰੁਹਾਨੀ ਨਗਰ ਕੀਰਤਨ ਵਿੱਚ ਪਹੁੰਚ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਾਬਾ ਝਿਲਮਿਲ ਨਾਥ, ਬਾਬਾ ਅਮਰੀਕ ਨਾਥ, ਜਸਬੀਰ ਸਿੰਘ, ਰਣਧੀਰ ਸਿੰਘ ਜੀ, ਹਰਪਿੰਦਰ ਸਿੰਘ,ਪੰਜਾਬ ਸਿੰਘ, ਨਿਰਭੈ ਸਿੰਘ, ਠੇਕੇਦਾਰ ਬਲਬੀਰ ਸਿੰਘ, ਅਜੈਬ ਸਿੰਘ ਆਦਿ ਹਾਜਰ ਰਹੇ।

Leave a Reply

Your email address will not be published. Required fields are marked *