ਪੰਜਾਬਪਟਿਆਲਾ

ਪਟਿਆਲਾ ‘ਚ ਵਾਰਡ ਨੰ: 37 ਦੇ ਨਤੀਜੇ ਦਾ ਐਲਾਨ, ਅਕਾਲੀ ਦਲ ਦੀ ਰਮਨਪ੍ਰੀਤ ਕੌਰ ਜੇਤੂ ਰਹੀ

ਪਟਿਆਲਾ, 19 ਦਸੰਬਰ (ਮਧੂਸਾਰ ਬਿਊਰੋ) ਨਗਰ ਨਿਗਮ ਪਟਿਆਲਾ ਦੇ ਵਾਰਡ ਨੰ: 37 ਦੇ ਬੂਥ ਨੰ: 3 ‘ਤੇ ਮੁੜ ਹੋਈ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ਼੍ਰੀਮਤੀ ਰਮਨਪ੍ਰੀਤ ਕੌਰ ਜੌਨੀ ਕੋਹਲੀ ਆਪਣੀ ਵਿਰੋਧੀ ਉਮੀਦਵਾਰ ਸ਼੍ਰੀਮਤੀ ਮੀਨਾਕਸ਼ੀ ਕਸ਼ਅਪ (ਕਾਂਗਰਸ ਪਾਰਟੀ) ਤੋਂ 471 ਵੋਟਾਂ ਦੇ ਫਰਕ ਨਾਲ ਜੇਤੂ ਰਹੀ।

ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਅੱਜ ਬੂਥ ਨੰ: 3 ਦੀ ਹੋਈ ਚੋਣ ਦੌਰਾਨ 50.12 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਸ਼੍ਰੀ ਪਰੇ ਨੇ ਦੱਸਿਆ ਕਿ ਚੋਣਾਂ ਦਾ ਅਮਲ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ। ਉਹਨਾਂ ਦੱਸਿਆ ਕਿ ਵਾਰਡ ਨੰਬਰ 37 ਦੇ ਬੂਥ ਨੰ: 3 ਦੇ ਆਏ ਨਤੀਜਿਆਂ ਵਿੱਚੋਂ ਕੁੱਲ 1759 ਵੋਟਾਂ ਪਈਆਂ ਜਿਸ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੀਮਤੀ ਰਮਨਪ੍ਰੀਤ ਕੌਰ ਜੌਨੀ ਕੋਹਲੀ ਨੂੰ 1085, ਕਾਂਗਰਸ ਪਾਰਟੀ ਦੀ ਸ਼੍ਰੀਮਤੀ ਮੀਨਾਕਸ਼ੀ ਕਸ਼ਅਪ ਨੂੰ 614, ਆਮ ਆਦਮੀ ਪਾਰਟੀ ਦੀ ਸ਼੍ਰੀਮਤੀ ਜਸਬੀਰ ਕੌਰ ਨੂੰ 31 ਅਤੇ ਆਜਾਦ ਉਮੀਦਵਾਰ ਸ਼ਵਿੰਦਰ ਕੌਰ ਨੂੰ 5 ਵੋਟਾਂ ਮਿਲੀਆਂ। ਜਦ ਕਿ 24 ਵੋਟਰਾਂ ਨੇ ਨੋਟਾ ਦੇ ਬਟਨ ਦਾ ਇਸਤੇਮਾਲ ਕੀਤਾ।

Leave a Reply

Your email address will not be published. Required fields are marked *