ਪੰਜਾਬ ਸਟੇਟ ਸਾਈਕਲਿੰਗ ਚੈਂਪੀਅਨਸ਼ਿਪ 23 ਦਸੰਬਰ ਤੋ
ਪਟਿਆਲਾ, 21 ਦਸੰਬਰ (ਮਧੂਸਾਰ ਬਿਊਰੋ) ਸਾਈਕਲਿੰਗ ਕਲੱਬ,ਪੰਜਾਬੀ ਯੁਨੀਵਰਸਿਟੀ ਪਟਿਆਲਾ ਵਲੋਂ 23 ਤੋ 24 ਦਸੰਬਰ ਤੱਕ ਪੰਜਾਬ ਸਟੇਟ ਸਾਈਕਲਿੰਗ ਚੈਂਪੀਅਨਸ਼ਿਪ ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਦੇ ਸਾਈਕਲਿੰਗ ਵੈਲਡਰੂਮ ਵਿਖੇ ਕਰਵਾਈ ਜਾ ਰਹੀ ਹੈ।
ਇਸ ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਾਈਕਲਿੰਗ ਦੇ ਜਨਰਲ ਸਕੱਤਰ ਕਰਨਵੀਰ ਸਿੰਘ ਸਿੱਧੂ ਨੇ ਦੱਸਿਆਂ ਕਿ ਪੰਜਾਬ ਦੇ ਲਗਭਗ ਸਾਰੇ ਜਿਲਿਆਂ ਤੋਂ 150 ਦੇ ਕਰੀਬ ਸਾਇਕਲਿਟ ਹਿੱਸਾ ਲੈ ਰਹੇ ਹਨ।ਉਹਨਾਂ ਕਿਹਾ ਕਿ ਇਸ ਵਾਰ ਪੰਜਾਬ ਦੀ ਸਾਈਕਲਿੰਗ ਟੀਮ ਜਨਵਰੀ ਵਿਚ ਦਿੱਲੀ ਵਿੱਚ ਹੋਣ ਵਾਲੀ ਟਰੈਕ ਸਾਇਕਲਿੰਗ ਚੈਂਪੀਅਨਸ਼ਿਪ ਵਿਚ ਚੰਗਾ ਪ੍ਰਦਰਸ਼ਨ ਕਰੇਗੀ।ਇਸ ਸਟੇਟ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਸੀਨੀਅਰ ਪੁਰਸ਼ਾਂ ਸੀਨੀਅਰ ਔਰਤਾਂ ,ਜੂਨੀਅਰ ਲੜਕੇ, ਜੂਨੀਅਰ ਲੜਕੀਆਂ,ਸਬ ਜੂਨੀਅਰ ਲੜਕੇ, ਸਬ ਜੂਨੀਅਰ ਲੜਕੀਆਂ ਵਰਗਾਂ ਦੇ ਮੁਕਬਲੇ ਹੋਣਗੇ।ਇਸ ਚੈਂਪੀਅਨਸ਼ਿਪ ਵਿੱਚ ਰਾਜਬੀਰ ਸਿੰਘ,ਸਹਿਲ ,ਮਨਜੀਤ ਸਿੰਘ ਅਤੇ ਹੋਰ ਅੰਤਰਰਾਸ਼ਟਰੀ ਸਇਕਲਿਸਟ ਹਿੱਸਾ ਲੈ ਰਹੇ ਹਨ।ਇਸ ਮੌਕੇ ਕੱਲਬ ਦੇ ਪੈਟ੍ਰਨ ਜੱਸਾ ਸਿੰਘ ,ਮਿੱਤਰਪਾਲ ਸਿੰਘ ਸਿੱਧੂ ਸਾਇਕਲਿੰਗ ਕੋਚ ਪੰਜਾਬੀ ਯੁਨੀਵਰਸਿਟੀ ਪਟਿਆਲਾ , ਅੰਤਰਰਾਸ਼ਟਰੀ ਸਇਕਲਿਸਟ ਸਤਨਾਮ ਸਿੰਘ ਮਾਨ, ਸੁਖਜਿੰਦਰ ਸਿੰਘ ਪਟਵਰੀ,ਮੀਡੀਆ ਸਲਹਾਕਾਰ ਜਗਦੀਪ ਸਿੰਘ ਕਾਹਲੋਂ, ਆਦਿ ਮੌਜੂਦ ਸਨ।

