ਪਟਿਆਲਾ

ਦੁੱਧ ਇਕ ਸੰਪੂਰਨ ਖੁਰਾਕ ਸਬੰਧੀ ਸੈਮੀਨਾਰ

ਪਟਿਆਲਾ, 21 ਦਸੰਬਰ (ਮਧੂਸਾਰ ਬਿਊਰੋ) ਦੀਪ ਮਾਡਲ ਅੰਗਰੇਜੀ ਸਕੁਲ, ਸਨੌਰ, ਪਟਿਆਲਾ ਵਿਖੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਸ੍ਰ.ਇੰਦਰਜੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਚਲਾਈ ਜਾ ਰਹੀ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ 250 ਬੱਚਿਆਂ ਨੂੰ ਦੁੱਧ ਦੀ ਗੁਣਵੱਤਾ ਅਤੇ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਇੱਕ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਸ੍ਰੀ ਅਸ਼ੋਕ ਰੌਣੀ, ਡਿਪਟੀ ਮੁੱਖ ਕਾਰਜਕਾਰੀ ਅਫਸਰ, ਪੰਜਾਬ ਡੇਅਰੀ ਵਿਕਾਸ ਬੋਰਡ-ਕਮ- ਡਿਪਟੀ ਡਾਇਰੈਕਟਰ, ਡੇਅਰੀ, ਪਟਿਆਲਾ ਨੇ ਬੱਚਿਆਂ ਨੂੰ ਦੁੱਧ ਦੀ ਮਹੱਤਤਾ ਅਤੇ ਦੁੱਧ ਦੀ ਗੁਣਵੱਤਾ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ।

ਡਿਪਟੀ ਡਾਇਰੈਕਟਰ ਡੇਅਰੀ,ਪਟਿਆਲਾ ਵੱਲੋਂ ਬੱਚਿਆ ਨੂੰ ਕੋਲਡ ਡ੍ਰਿੰਕ, ਜੰਕ ਫੂਡਜ ਲੈਣ ਦੀ ਬਜਾਏ ਦੁੱਧ ਅਤੇ ਦੁੱਧ ਦੇ ਬਣੇ ਪਦਾਰਥ ਲੈਣ ਬਾਰੇ ਪ੍ਰੇਰਿਤ ਕੀਤਾ ਗਿਆ ਤਾਂ ਜੋ ਬੱਚਿਆਂ ਦੇ ਸ਼ਰੀਰ ਲਈ, ਹੱਡੀਆਂ ਦੀ ਮਜਬੂਤੀ ਲਈ ਅਤੇ ਦਿਮਾਗੀ ਵਿਕਾਸ ਲਈ ਜੋ ਪ੍ਰੋਟੀਨ ,ਕੈਲਸ਼ੀਅਮ ਅਤੇ ਹੋਰ ਜਰੂਰੀ ਤੱਤ ਹਨ ਬੱਚਿਆ ਨੂੰ ਮਿਲ ਸਕਣ ਅਤੇ ਇਕ ਸਿਹਤਮੰਦ ਜੀਵਨ ਜੀਅ ਸਕਣ, ਕਿਉਂ ਕਿ ਸਿਹਤਮੰਦ ਬੱਚੇ ਹੀ ਦੇਸ਼ ਦਾ ਭਵਿੱਖ ਹਨ । ਉਹਨਾਂ ਵੱਲੋਂ ਬੱਚਿਆਂ ਨੂੰ ਵਿਭਾਗ ਵੱਲੋ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਵੀ ਵਿਸਥਾਰ ਵਿੱਚ ਚਾਨਣਾ ਪਾਇਆ । ਇਸ ਮੌਕੇ ਸ਼੍ਰੀ ਦਰਸ਼ਨ ਸਿੰਘ ਸਿੱਧੂ, ਪ੍ਰੀਕਿਊਰਮੈਂਟ ਮੈਨੇਜਰ (ਰਿਟਾਇਰਡ) ਨੇ ਦੁੱਧ ਬੱਚਿਆ ਲਈ ਪੀਣਾ ਬਹੁਤ ਜਰੂਰੀ ਹੈ ਅਤੇ ਦੁੱਧ ਵਿੱਚ ਪਾਏ ਜਾਂਦੇ ਤੱਤਾਂ ਬਾਰੇ ਵਿਸਥਾਰ ਵਿੱਚ ੁਬੱਚਿਆ ਨੂੰ ਜਾਣਕਾਰੀ ਦਿੱਤੀ ਗਈ ।
ਅਖੀਰ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਬਾਵਾ ਸ਼ਰਮਾ ਵੱਲੋਂ ਸ਼੍ਰੀ ਅਸ਼ੋਕ ਰੌਣੀ, ਡਿਪਟੀ ਡਾਇਰੈਕਟਰ,ਡੇਅਰੀ ਤੇ ਸਟਾਫ ਮੈਂਬਰ ਸ਼੍ਰੀ ਜੈ ਕਿਸ਼ਨ, ਡੇਅਰੀ ਵਿਕਾਸ ਇੰਸਪੈਕਟਰ, ਸ਼੍ਰੀ ਰਾਜਿੰਦਰ ਸਿੰਘ,ਮੋਬਾਇਲ ਵੈਨ ਇੰਚਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਦੁੱਧ ਜਾਗਰੂਕਤਾ ਸੈਮੀਨਾਰ ਬਹੁਤ ਹੀ ਸਫਲ ਹੋਇਆ ਹੈ। ਇਹ ਸੈਮੀਨਾਰ ਬੱਚਿਆਂ ਲਈ ਬਹੁਤ ਹੀ ਲਾਹੇਵੰਦ ਅਤੇ ਲਾਭਦਾਇਕ ਸਾਬਿਤ ਹੋਵੇਗਾ ਕਿਉਂਕਿ ਜਿੱਥੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਹੋਵੇਗਾ, ਉÎੱਥੇ ਬੱਚਿਆਂ ਨੂੰ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਵਰਤੋਂ ਕਰਨ ਲਈ ਪ੍ਰੇਰਣਾ ਮਿਲੇਗੀ

Leave a Reply

Your email address will not be published. Required fields are marked *