ਪਟਿਆਲਾ

“ਖੋਜ ਕਾਰਜਵਿਧੀ ਅਤੇ ਡਾਟਾ ਵਿਸ਼ਲੇਸ਼ਣ” ਅਤੇ “ਵਿੰਟਰ ਸਕੂਲ” ‘ਤੇ ਤਿੰਨ ਹਫਤੇ ਦਾ ਰਿਫਰੈਸ਼ਰ ਕੋਰ

ਪਟਿਆਲਾ, 21 ਦਸੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ-ਐਮ.ਐਚ.ਆਰ.ਡੀ ਸੈਂਟਰ ਵੱਲੋਂ “ਖੋਜ ਕਾਰਜਵਿਧੀ ਅਤੇ ਡਾਟਾ ਵਿਸ਼ਲੇਸ਼ਣ” ਅਤੇ “ਵਿੰਟਰ ਸਕੂਲ” ‘ਤੇ ਤਿੰਨ ਹਫਤੇ ਦਾ ਰਿਫਰੈਸ਼ਰ ਕੋਰਸ ਅੱਜ ਇੱਥੇ ਯੂਨੀਵਰਸਿਟੀ ਕੈਂਪਸ ਵਿਖੇ ਸਮਾਪਤ ਹੋ ਗਿਆ।

ਇਸ ਕੋਰਸ ਵਿੱਚ ਦੇਸ਼ ਭਰ ਤੋਂ ਕੁੱਲ 111 ਇਨ-ਸਰਵਿਸ ਅਧਿਆਪਕਾਂ ਨੇ, 73 ਰਿਫਰੈਸ਼ਰ ਕੋਰਸ ਵਿੱਚ ਅਤੇ 38 ਵਿੰਟਰ ਸਕੂਲ ਵਿੱਚ ਹਿੱਸਾ ਲਿਆ।
ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਖੋਜ ਅਧਿਆਪਨ ਕਾਰਜ ਦਾ ਸਭ ਤੋਂ ਜ਼ਰੂਰੀ ਹਿੱਸਾ ਹੈ ਜਿਸ ਦੇ ਬਿਨਾਂ ਗਿਆਨ ਦਾ ਵਿਸਥਾਰ, ਜੋ ਕਿ ਹੋਰ ਸਾਰੇ ਖੇਤਰਾਂ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ, ਸੰਭਵ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਅੰਤਰ-ਅਨੁਸ਼ਾਸਨੀ ਖੋਜ ਦੇ ਵਧ ਰਹੇ ਸੰਕਲਪ ਨਾਲ ਗਿਆਨ ਦੇ ਬਣਾਏ ਟਾਪੂਆਂ ਦੀ ਮਿਆਦ ਖਤਮ ਹੋ ਗਈ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਗਿਆਨ ਦੇ ਖੇਤਰ ਵਿੱਚ ਹੋਰ ਵਿਕਾਸ ਕਰਨ ਲਈ ਕੌਮੀ ਗਿਆਨ ਕਮਿਸ਼ਨ, ਕੋਠਾਰੀ ਕਮਿਸ਼ਨ ਅਤੇ ਪ੍ਰੋ. ਯਸ਼ਪਾਲ ਕਮੇਟੀ ਦੀ ਰਿਪੋਰਟ ਦਾ ਅਧਿਐਨ ਕਰਨ ਦੀ ਸਲਾਹ ਦਿੱਤੀ।
ਡਾਇਰੈਕਟਰ, ਯੂ.ਜੀ.ਸੀ-ਐਮ.ਐਚ.ਆਰ.ਡੀ ਸੈਂਟਰ ਨੇ ਵਾਈਸ-ਚਾਂਸਲਰ ਡਾ. ਘੁੰਮਣ ਦਾ ਸੁਆਗਤ ਕੀਤਾ ਅਤੇ ਸਾਥੀ ਅਧਿਆਪਕਾਂ ਵਿਚਕਾਰ ਆਪਸੀ ਮੇਲ-ਜੋਲ ਰਾਹੀਂ ਗਿਆਨ ਨੂੰ ਸਾਂਝਾ ਕਰਨ ਲਈ ਇਸ ਤਰ੍ਹਾਂ ਦੇ ਕੋਰਸਾਂ ਦੇ ਮਹੱਤਵ ਤੇ ਚਾਨਣਾ ਪਾਇਆ। ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਕੁਲਵਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ।

Leave a Reply

Your email address will not be published. Required fields are marked *