ਗੁਰੂ ਗੋਬਿੰਦ ਸਿੰਘ : ਸੁਤੰਤਰਤਾ ਅਤੇ ਸਾਂਤੀ ਦੇ ਰਖਵਾਲੇ ਵਿਸ਼ੇ ‘ਤੇ ਸੈਮੀਨਾਰ
ਪਟਿਆਲਾ 24 ਦਸੰਬਰ (ਮਧੂਸਾਰ ਬਿਊਰੋ) ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਵਲੋਂ ਗੁਰੂ ਗੋਬਿੰਦ ਸਿੰਘ ਭਵਨ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜ੍ਹੀ ਵਿੱਚ ਗੁਰੂ ਗੋਬਿੰਦ ਸਿੰਘ : ਸੁਤੰਤਰਤਾ ਅਤੇ ਸਾਂਤੀ ਦੇ ਰਖਵਾਲੇ ਵਿਸੇ ਤੇ ਹੋਏ ਇੱਕ ਰੋਜਾ ਸੈਮੀਨਾਰ ਵਿਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਅਜੋਕੇ ਜੀਵਨ ਦੀਆਂ ਸਮੱਸਿਆਵਾਂ ਜਿਵੇਂ ਕਿ ਸ਼ਾਂਤੀ, ਸੁਰੱਖਿਆ, ਬਹਾਦਰੀ, ਮਨੁੱਖੀ ਅਧਿਕਾਰ ਦੇ ਸਥਾਈ ਹੱਲ ਦੀ ਲੋੜ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਖਿਆਵਾਂ ਨੂੰ ਵਿਹਾਰਕ ਜੀਵਨ ਵਿਗ਼ਚ ਉਤਾਰਿਆ ਜਾਵੇ।
ਇਸ ਮੌਕੇ ਉਤੇ ਪ੍ਰੋਫੈਸਰ ਮਿਹਰ ਸਿੰਘ ਗਿੱਲ ਨੇ ਮਨੁੱਖੀ ਵਿਕਾਸ ਅਤੇ ਗੁਰੂ ਗੋਬਿੰਦ ਸਿੰਘ, ਡਾ. ਸੁਖਦਿਆਲ ਸਿੰਘ ਨੇ ਜ਼ਫਰਨਾਮਾ : ਮਨੁੱਖੀ ਸੁਤੰਤਰਤਾ ਦਾ ਐਲਾਨਨਾਮਾ ਅਤੇ ਪ੍ਰੋ. ਹੁਕਮ ਚੰਦ ਰਾਜਪਾਲ ਨੇ ਧਰਮ ਯੁੱਧ ਸ਼ਾਂਤੀ ਤੇ ਸੁਤੰਤਰਤਾ ਵਿਸੇ ਉਤੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋ. ਗਿੱਲ ਨੇ ਕਿਹਾ ਕਿ ਬੋਲਣ, ਲਿਖਣ, ਸੋਚਣ ਅਤੇ ਕੰਮ ਕਰਨ ਦੀ ਜਿਥੇ ਅਜਾਦੀ ਹੋਵੇ ਉਥੇ ਸਹੀ ਅਰਥਾਂ ਵਿਚ ਸੁਤੰਤਰਤਾ ਹੁੰਦੀ ਹੈ। ਪ੍ਰੋ. ਸੁਖਦਿਆਲ ਸਿੰਘ ਨੇ ਜਫ਼ਰਨਾਮਾ ਲਿਖਣ ਸਮੇਂ ਦੀਆਂ ਇਤਿਹਾਸਕ ਸਥਿਤੀਆਂ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਕਿਹਾ ਕਿਖ ਖਾਲਸੇ ਦੀ ਸਿਰਜਨਾ ਮਨੁੱਖ ਦੀ ਸੁਤੰਤਰਤਾ ਦਾ ਐਲਾਨਨਾਮਾ ਸੀ। ਖਾਲਸੇ ਦੇ ਸਿਧਾਂਤਾਂ ਨੂੰ ਗੁਰੂ ਜੀ ਨੇ ਜਫ਼ਰਨਾਮੇ ਰਾਹੀਂ ਪੇਸ ਕੀਤਾ ਹੈ ਜਿਸ ਵਿੱਚ ਔਰੰਗਜੇਬ ਨੂੰ ਦੀਨ ਤੇ ਪੂਰਾ ਰਹਿਣ ਲਈ ਨਸ਼ੀਹਤ ਦਿੱਤੀ ਗਈ ਹੈ। ਪ੍ਰੋ. ਰਾਜਪਾਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਗੁਰੂ ਜੀ ਨਾਲ ਸਬੰੰਧਤ ਸਾਹਿਤ ਦੀ ਆਲੋਚਨਾ ਕਰਨ ਨਾਲੋਂ ਇਸ ਦਾ ਅਧਿਐਨ ਹੋਣਾ ਜ਼ਰੂਰੀ ਹੈ। ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਨਾਲ ਸੰਬੰਧਤ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਅਤੇ ਅਧਿਆਪਕ ਸਾਹਿਬਾਨ ਨੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਚ ਨਵਾਂ ਕੇਂਦਰ ਗੁਰੂ ਗੋਬਿੰਦ ਸਿੰਘ ਸੈਂਟਰ ਫਾਰ ਐਡਵਾਂਸਡ ਸਟੱਡੀਜ਼ ਖੋਲਣ ਲਈ ਸੱਤ ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕੀਤੇ ਜਾਣ ਦਾ ਸੁਆਗਤ ਕੀਤਾ ਹੈ। ਧਰਮ ਅਧਿਐਨ ਵਿਭਾਗ ਦੇ ਮੁੱਖੀ ਪ੍ਰੋ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਉੱਚ ਸਿਖਿਆ ਦੇ ਮਿਆਰ ਅਤੇ ਇਸ ਦੀ ਗੁਣਵੰਨਤਾ ਵਿੱਚ ਵਾਧਾ ਕਰਨ ਲਈ ਅਜਿਹਾ ਸੈਂਟਰ ਖੋਲ੍ਹਣਾ ਪੰਜਾਬ ਸਰਕਾਰ ਦਾ ਇਕ ਸਲਾਣਾਯੋਗ ਐਲਾਨ ਹੈ। ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਪ੍ਰੋ. ਸਰਬਜਿੰਦਰ ਸਿੰਘ, ਸਿੱਖ ਵਿਸ਼ਵ ਕੋਸ਼ ਵਿਭਾਗ ਦੇ ਮੁਖੀ ਪ੍ਰੋ. ਜਸਪ੍ਰੀਤ ਕੌਰ ਸੰਧੂ, ਪ੍ਰੋ. ਹਰਪਾਲ ਸਿੰਘ ਪੰਨੂ, ਪ੍ਰੋ. ਰਾਜਿੰਦਰ ਕੌਰ ਰੋਹੀ, ਡਾ. ਮੁਹੰਮਦ ਹਬੀਬ, ਡਾ. ਪ੍ਰਦੂਮਨ ਸ਼ਾਹ ਸਿੰਘ, ਡਾ. ਅਰਵਿੰਦ ਰਿਤੂ ਰਾਜ, ਡਾ. ਗੁਰਮੇਲ ਸਿੰਘ, ਡਾ. ਤੇਜਿੰਦਰ ਕੌਰ ਧਾਲੀਵਾਲ, ਡਾ. ਰਾਮਿੰਦਰਜੀਤ ਕੌਰ, ਡਾ. ਜਸਵਿੰਦਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਕੇਂਦਰ ਸਥਾਪਿਤ ਕਰਨ ਦੇ ਫੈਸਲੇ ਦਾ ਸੁਆਗਤ ਕੀਤਾ ਹੈ। ਧਰਮ ਅਧਿਐਨ ਵਿਭਾਗ ਵਿਚ ਚਲ ਰਹੇ ਗੋਲਡਨ ਜੁਬਲੀ ਸਮਾਗਮਾਂ ਤਹਿਤ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਲਈ ਅਤੇ ਸਫਾਈ ਕੈਂਪ ਲਾਉਣ ਲਈ ਬੱਸ ਰਵਾਨਾ ਹੋਈ।

