ਪਟਿਆਲਾ

ਪੰਜਾਬ ਸਟੇਟ ਸਾਈਕਲਿੰਗ ਚੈਂਪੀਅਨਸ਼ਿਪ ‘ਚ ਹਰਪ੍ਰੀਤ ਸਿੰਘ ਨੇ ਬਣਾਇਆ ਨਵਾਂ ਸਟੇਟ ਰਿਕਾਰਡ

ਪਟਿਆਲਾ 24 (ਮਧੂਸਾਰ ਬਿਊਰੋ) ਸਾਈਕਲਿੰਗ ਕਲੱਬ,ਪੰਜਾਬੀ ਯੁਨੀਵਰਸਿਟੀ ਪਟਿਆਲਾ ਵਲੋ ਪੰਜਾਬ ਸਟੇਟ ਸਾਈਕਲਿੰਗ ਚੈਂਪੀਅਨਸ਼ਿਪ ਰਾਜਾ ਭਲਿੰਦਰਾ ਸਿੰਘ ਸਪੋਰਟਸ ਕੰਪਲੈਕਸ ਦੇ ਸਾਈਕਲਿੰਗ ਵੈਲਡਰੂਮ ਵਿੱਚ ਸਾਇਕਲਿਟਾਂ ਨੇ ਦੂਜੇ ਦਿਨ ਵੀ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ।ਇਸ ਚੈਂਪੀਅਨਸ਼ਿਪ ਦੇ ਅਖਰੀਲੇ ਦਿਨ ਖਿਡਾਰੀਆਂ ਨੂੰ ਤਗਮੇ ਪ੍ਰਦਾਨ ਕਰਨ ਲਈ ਪੰਜਾਬ ਦੇ ਡਾਇਰੈਕਟਰ ਸਪੋਰਟਸ ਅੰਮ੍ਰਿਤ ਕੌਰ ਗਿੱਲ ਵਿਸ਼ਸ਼ੇ ਤੋਰ ਤੇ ਪਹੁੰਚੇ।ਉਹਨਾ ਕਿਹਾ ਕੀ ਪੰਜਾਬ ਦੀ ਸਾਈਕਲਿੰਗ ਟੀਮ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇਸ਼ ਦਾ ਨਾ ਰੋਸ਼ਨ ਕੀਤਾ ਹੈ।ਪੰਜਾਬ ਸਰਕਾਰ ਵੀ ਪੰਜਾਬ ਸਾਈਕਲਿੰਗ ਲਈ ਵਿਸ਼ੇਸ਼ ਕਦਮ ਚੱਕੇਗੀ।

ਨਤੀਜੇ ਇਸ ਪ੍ਰਕਾਰ ਹਨ।
1 ਕਿਲੋਮੀਟਰ ਵਿਅਕਤੀਗਤ ਟਾਇਮ ਟ੍ਰਾਇਲ (ਸੀਨੀਅਰ)- ਹਰਪ੍ਰੀਤ ਸਿੰਘ (ਪਟਿਆਲਾ) ਨੇ 1.09.585 ਸਮਾਂ ਲੈ ਕੇ (ਸਟੇਟ ਰਿਕਰਡ) ਸੋਨੇ ਦਾ,ਸੰਦੀਪ ਕੁਮਾਰ(ਪਟਿਆਲਾ) 1.11.569 ਚਾਂਦੀ,ਸੁਖਵੀਰ ਸਿੰਘ (ਪਟਿਆਲਾ) 1.12.453 ਨਾਲ ਕਾਂਸੀ ਦਾ ਤਗਮਾ ਜਿੱਤਿਆ।
500 ਮੀਟਰ ਵਿਅਕਤੀਗਤ ਟਾਇਮ ਟਰਾਇਲ (ਅੰਡਰ 16) ਲੜਕੇ ਗੁਰਪ੍ਰੀਤ ਸਿੰਘ (ਪਟਿਆਲਾ) 37.326 ਸਮੇ ਨਾਲ ਸੋਨੇ ਦਾ ,ਅਨਮੋਪ੍ਰੀਤ ਸਿੰਘ(ਪਟਿਆਲਾ) 38.055 ਚਾਂਦੀ, ਤੇ ਅਰਸ਼ਦੀਪ ਸਿੰਘ (ਲੁਧਿਆਣਾ) 39.350ਕਾਂਸੀ ਦਾ ਤਗਮਾ ਜਿੱਤਿਆ।
ਵਿਅਕਤੀਗਤ ਸਪ੍ਰਿੰਟ (ਸੀਨੀਅਰ) ਲੜਕੇ ਸੰਦੀਪ ਕੁਮਾਰ (ਪਟਿਆਲਾ) 11.671 ਸਮਾਂ ਲੈ ਕੇ ਸੋਨੇ ਦਾ, ਹਰਪ੍ਰੀਤ ਸਿੰਘ (ਪਟਿਆਲਾ) 11.845 ਚਾਂਦੀ,ਮਨਜੀਤ ਸਿੰਘ (ਅੰਮ੍ਰਿਤਸਰ)11.848350 ਕਾਂਸੀ ਦਾ ਤਗਮਾ ਜਿੱਤਿਆ।
ਕਿਲੋਮੀਟਰ ਵਿਅਕਤੀਗਤ ਸਪ੍ਰਿੰਟ ਲੜਕੀਆਂ (ਸੀਨਿਅਰ)ਪੂਜਾ ਰਾਣੀ(ਲੁਧਿਆਣਾ) 14.990 ਸਮਾਂ ਲੈ ਕੇ ਸੋਨੇ ਦਾ , ਹਰਪ੍ਰੀਤ ਕੌਰ (ਲੁਧਿਆਣਾ)15.110 ਚਾਂਦੀ ਤੇ ਹਰਵਿੰਦਰ ਕੌਰ (ਲੁਧਿਆਣਾ)15.990 ਨਾਲ ਕਾਂਸੀ ਦਾ ਤਗਮਾ ਜਿੱਤਿਆ।
500 ਮੀਟਰਵਿਅਕਤੀਗਤ ਟਾਇਮ ਟਰਾਇਲ(ਅੰਡਰ 16) ਲੜਕੀਆਂ ਅਨੂਰੀਤ (ਲੁਧਿਆਣਾ) 45.140 ਸਮਾਂ ਲੈ ਕੇ ਸੋਨੇ ਦਾ,ਰੀਦਮਇੰਦਰ ਕੌਰ ਖੋਸਾ (ਪਟਿਆਲਾ)48.347 ਚਾਂਦੀ ਤੇ ਰਵਲੀਨ ਕੌਰ (ਪਟਿਆਲਾ) 52.458 ਨਾਲ ਕਾਂਸੀ ਦਾ ਤਗਮਾ ਜਿੱਤਿਆ।
ਵਿਅਕਤੀਗਤ ਟਾਇਮ ਟ੍ਰਾਇਲ (ਸੀਨਿਅਰ)-ਅੋਰਤਾਂ ਪਰਦੀਪ ਕੌਰ (ਪਟਿਆਲਾ)42.720 ਸਮਾਂ ਲੈ ਕੇ ਸੋਨੇ ਦਾ,ਪੂਜਾ (ਲੁਧਿਆਣਾ) 44.786 ਚਾਂਦੀ ਤੇ ਜਗਜੀਤ ਕੌਰ (ਪਟਿਆਲਾ) 45.106 ਨਾਲ ਕਾਂਸੀ ਦਾ ਤਗਮਾ ਜਿੱਤਿਆ।
ਇਸ ਮੌਕੇ ਕੱਲਬ ਪ੍ਰਧਾਨ ਡਾਂ ਨਿਸ਼ਾਨ ਸਿੰਘ ,ਕਰਨਵੀਰ ਸਿੰਘ ਸਿੱਧੂ, ਮਿੱਤਰਪਾਲ ਸਿੰਘ ਸਿੱਧੂ ਸਾਇਕਲਿੰਗ ਕੋਚ ਪੰਜਾਬੀ ਯੁਨੀਵਰਸਿਟੀ ਪਟਿਆਲਾ , ਅੰਤਰਰਾਸ਼ਟਰੀ ਸਇਕਲਿਸਟ ਸਤਨਾਮ ਸਿੰਘ ਮਾਨ, ਸੁਖਜਿੰਦਰ ਸਿੰਘ ਪਟਵਰੀ,ਮੀਡੀਆ ਸਲਹਾਕਾਰ ਜਗਦੀਪ ਸਿੰਘ ਕਾਹਲੋਂ, ,ਹਰਪਿੰਦਰ ਗੱਗੀ,ਗੁਰਜੀਤ ਸਿੰਘ,ਨੀਰਜ ਸਾਹਨੀ,ਤਰਸੇਮ ਮਹਿਤਾ ਅਤੇ ਖਿਡਾਰੀ ਮੌਜੂਦ ਸਨ।

Leave a Reply

Your email address will not be published. Required fields are marked *