ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਕੱਡੀ ਗਈ ਜਾਗਰੁਕਤਾ ਰੈਲੀ
ਲੋਕਾਂ ਨੂੰ ਪਾਣੀ ਦੀ ਸਹੀ ਸਾਂਭ-ਸੰਭਾਲ ਲਈ ਪ੍ਰੇਰਿਆ।
ਫਤਹਿਗੜ੍ਹ ਸਾਹਿਬ, 27 ਦਸੰਬਰ (ਮਧੂਸਾਰ ਬਿਊਰੋ) ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਕਰਮਚਾਰੀਆਂ ਵੱਲੋਂ ਜਿਲ੍ਹੇ ਦੇ ਲੋਕਾਂ ਨੂੰ ਪਾਣੀ ਦੀ ਸਹੀ ਵਰਤੋਂ ਕਰਨ ਦੀ ਪ੍ਰੇਰਣਾ ਦਿੰਦੇ ਹੋਏ ਇੱਕ ਜਾਗਰੁਕਤਾ ਰੈਲੀ ਕੱਡੀ ਗਈ।
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਗੁਰਬਾਣੀ ‘ਚ ਫੁਰਮਾਇਆ ਹੈ ਕਿ “ਪਵਣ ਗੁਰੁ ਪਾਣੀ ਪਿਤਾ, ਮਾਤਾ ਧਰਤਿ ਮਹੱਤ” ਜਿਸ ਅਨੁਸਾਰ ਪਵਨ ਯਾਣਿ ਹਵਾ ਸਾਡੇ ਗੁਰੂ ਹਨ ਅਤੇ ਪਾਣੀ ਸਾਡੇ ਪਿਤਾ, ਧਰਤੀ ਸਾਡੀ ਮਾ ਸਮਾਨ ਹੈ ਜਿਸ ਦੀ ਸੁਰੱਖਿਆ ਕਰਨਾ ਸਾਡੇ ਸਾਰਿਆਂ ਦਾ ਫਰਜ ਹੈ। ਇਸੇ ਲਈ ਸਾਨੂੰ ਸਾਰਿਆਂ ਨੂੰ ਪਾਣੀ ਦੀ ਦੁਰਵਰਤੋਂ ਕਰਨ ਤੋਂ ਗੁਰਹੇਜ ਕਰਨਾ ਚਾਹੀਦਾ ਹੈ ਤੇ ਦੁਸਰਿਆਂ ਨੂੰ ਵੀ ਪਾਣੀ ਦੀ ਸਹੀ ਵਰਤੋਂ ਕਰਨੀ ਸਿਖਾਣੀ ਚਾਹੀਦੀ ਹੈ ਇਹ ਸਾਡੇ ਸਾਰਿਆਂ ਦਾ ਫਰਜ ਹੈ। ਉਹਨਾਂ ਕਿਹਾ ਕਿ ਪਾਣੀ ਇਸ ਧਰਤੀ ਤੇ ਇੱਕ ਵੱਡਮੁੱਲੀ ਦਾਤ ਹੈ, ਇਸ ਨੂੰ ਵਿਅਰਥ ਨਹੀਂ ਗੁਵਾਣਾ ਚਾਹੀਦਾ। ਉਹਨਾਂ ਅੱਗੇ ਕਿਹਾ ਕਿ ਸਾਨੂੰ ਗੁਰੂਆ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਲੋੜ ਹੈ ਜੋ ਸਾਨੂੰ ਪਾਣੀ ਦੀ ਸਹੀ ਵਰਤੋਂ ਸਿਖਾਉਂਦੀ ਹੈ। ਇਸ ਗੱਲ ਦਾ ਪ੍ਰਗਟਾਵਾ ਵਿਭਾਗ ਦੇ ਮਾਣਯੋਗ ਐਸ ਡੀ ਓ ਅੰਮ੍ਰਿਤਪਾਲ ਸਿੰਘ ਜੁਲਕਾ ਬਲਾਕ ਅਮਲੋਹ ਨੇ ਰੈਲੀ ਵਿੱਚ ਜੁੜੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਜਿੱਥੇ ਇਸ ਰੈਲੀ ਵਿੱਚ ਵੱਡੀ ਗਿਣਤੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਹਿੱਸਾ ਲਿਆ ਗਿਆ ਉੱਥੇ ਹੀ ਆਮ ਲੋਕਾਂ ਵੱਲੋਂ ਵੀ ਇਸ ਰੈਲੀ ਦੇ ਮਕਸਦ ਨੂੰ ਸਹਾਰਦੇ ਹੋਏ ਪ੍ਰਸ਼ੰਸਾ ਕੀਤੀ ਗਈ। ਅੱਜ ਦੀ ਇਸ ਰੈਲੀ ਦੀ ਅਗਵਾਈ ਵਿਭਾਗ ਦੇ ਮਾਣਯੋਗ ਐਸ.ਡੀ.ਓ. ਮਹਿੰਦਰਪਾਲ ਸਿੰਘ ਬਲਾਕ ਸਰਹਿੰਦ ਵੱਲੋਂ ਕੀਤੀ ਗਈ। ਉਹਨਾਂ ਦੀ ਹੀ ਪ੍ਰੇਰਣਾ ਸਦਕਾ ਇਹ ਰੈਲੀ ਮੁੰਮਕਣ ਹੋ ਪਾਈ। ਇਹ ਵਿਸ਼ਾਲ ਰੈਲੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫਤਰ ਤੋਂ ਸ਼ੁਰੂ ਹੁੰਦੀ ਹੋਈ ਮਾਣਯੋਗ ਡੀ.ਸੀ. ਦਫਤਰ, ਮਾਤਾ ਗੁਜਰੀ ਕਾਲਜ ਤੇ ਕਚੈਹਿਰੀਆਂ ਤੋਂ ਹੁੰਦੀ ਹੋਈ ਵਾਪਸ ਵਿਭਾਗ ਦੇ ਦਫਤਰ ਸਮਾਪਤ ਹੋਈ। ਇਸ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਜੇ.ਈ ਪਰਵੀਨ ਸਿੰਘ, ਜੇ.ਈ ਨਿਰਮਲ ਸਿੰਘ, ਐਚ.ਆਰ.ਡੀ ਸੁਖਦੀਪ ਸਿੰਘ, ਬੀ.ਆਰ.ਸੀ ਦਲਬਾਰਾ ਸਿੰਘ, ਅਮਰਜੋਤ ਸਿੰਘ ਜੋਤ, ਨਰਿੰਦਰਜੀਤ ਕੌਰ, ਰੀਚਾ, ਜਗਜੀਤ ਸਿੰਘ, ਜਤਿੰਦਰ ਬਾਂਸਲ, ਬਲਰਾਜ ਸਿੰਘ, ਕੁਲਦੀਪ ਸਿੰਘ, ਕਿਰਨਪ੍ਰੀਤ ਕੌਰ, ਜਸਪ੍ਰੀਤ ਕੌਰ, ਤੇ ਕੁਲਦੀਪ ਸਿੰਘ ਆਦਿ ਹਾਜਰ ਸਨ।

