ਪੰਜਾਬ ਰਾਜ ਖੇਡਾਂ ਦੇ ਦੂਜੇ ਦਿਨ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ
ਪਟਿਆਲਾ 29 ਦਸੰਬਰ (ਮਧੂਸਾਰ ਬਿਊਰੋ) ਰਾਜਾ ਭਲਿੰਦਰਾ ਸਿੰਘ ਪੋਲੋ ਗਰਾਊਡ, ਪਟਿਆਲਾ ਵਿਖੇ ਚੱਲ ਰਹੀਆਂ ਪੰਜਾਬ ਰਾਜ ਖੇਡਾਂ-ਪੁਰਸ (25 ਸਾਲ ਉਮਰ ਵਰਗ ਤੋਂ ਘੱਟ) ਦੇ ਦੂਜੇ ਦਿਨ ਤਰਨਤਾਰਨ ਦੇ ਕਰਮਜੀਤ ਸਿੰਘ ਨੇ 400 ਮੀਟਰ ਹਰਲਡਜ 56.07 ਸੈਕਿੰਡ ਵਿੱਚ ਦੋੜਕੇ ਸੋਨੇ ਦਾ ਤਮਗਾ, ਗੁਰਦਾਸਪੁਰ ਦੇ ਗੋਬਿੰਦਰ ਕੁਮਾਰ ਨੇ 56.13 ਸੈਕਿੰਡ ਵਿੱਚ ਚਾਂਦੀ ਦਾ ਅਤੇ ਲੁਧਿਆਣਾ ਦੇ ਦਿਲਪ੍ਰੀਤ ਸਿੰਘ ਨੇ 56.37 ਸੈਕਿੰਡ ਵਿੱਚ ਕਾਂਸੇ ਦਾ ਤਮਗਾ ਜਿੱਤਿਆ।
100 ਮੀਟਰ ਦੋੜ ਵਿੱਚ ਪਟਿਆਲਾ ਦੇ ਅਕਾਸਦੀਪ ਸਿੰਘ ਨੇ 10.97 ਸੈਕਿੰਡ ਵਿੱਚ ਸੋਨੇ ਦਾ, ਮੋਗਾ ਦੇ ਮਨਜੋਤ ਸਿੰਘ ਨੇ 11.29 ਸੈਕਿੰਡ ਵਿੱਚ ਚਾਂਦੀ ਦਾ ਜਦੋਕਿ ਰੂਪਨਗਰ ਦੇ ਹਰਸਪ੍ਰੀਤ ਸਿੰਘ ਨੇ 11.39 ਸੈਕਿੰਡ ਵਿੱਚ ਕਾਂਸੇ ਦਾ ਤਮਗਾ ਜਿੱਤਿਆ।400 ਮੀਟਰ ਦੋੜ ਵਿੱਚ ਹੁਸਿਆਰਪੁਰ ਦੇ ਨਵਜੋਤ ਸਿੰਘ ਨੇ 49.03 ਸੈਕਿੰਡ ਵਿੱਚ ਸੋਨੇ ਦਾ, ਲੁਧਿਆਣਾ ਦੇ ਨਵਤੇਜ ਸਿੰਘ ਨੇ 49.53 ਸੈਕਿੰਡ ਵਿੱਚ ਚਾਂਦੀ ਦਾ ਜਦੋਕਿ ਮੇਜਬਾਨ ਪਟਿਆਲਾ ਦੇ ਆਬਾਸ ਚੋਧਰੀ ਨੇ 50.04 ਸੈਕਿੰਡ ਵਿੱਚ ਕਾਂਸੇ ਦਾ ਤਮਗਾ ਜਿੱਤਿਆ। 5000 ਮੀਟਰ ਦੋੜ ਵਿੱਚ ਪਟਿਆਲਾ ਦੇ ਵਿਸਨੂੰਵੀਰ ਸਿੰਘ ਨੇ 15:18.39 ਮਿੰਟਾਂ ਵਿੱਚ ਸੋਨੇ ਦਾ, ਲੁਧਿਆਣਾ ਦੇ ਗੁਰਮੀਤ ਸਿੰਘ ਨੇ 15:38.85 ਮਿੰਟਾਂ ਵਿੱਚ ਚਾਂਦੀ ਦਾ ਜਦੋਕਿ ਗੁਰਦਾਸਪੁਰ ਦੇ ਸਾਮਾ ਮਸੀਹ ਨੇ 15:50.55 ਮਿੰਟਾਂ ਵਿੱਚ ਕਾਂਸੇ ਦਾ ਤਮਗਾ ਜਿੱਤਿਆ। ਡਿਸਕਸ ਥਰੋਅ ਵਿੱਚ ਮਾਨਸਾ ਦੇ ਗਗਨਦੀਪ ਸਿੰਘ ਨੇ 53.15 ਮੀਟਰ ਡਿਸਕਸ ਸੁੱਟ ਕੇ ਸੋਨੇ ਦਾ, ਪਟਿਆਲਾ ਦੇ ਮਨਿੰਦਰਜੀਤ ਸਿੰਘ ਨੇ 46.75 ਮੀਟਰ ਸੁੱਟਕੇ ਚਾਂਦੀ ਦਾ ਜਦੋਕਿ ਪਟਿਆਲਾ ਦੇ ਵਿਕਰਮ ਸਿੰਘ ਨੇ 43.55 ਮੀਟਰ ਸੁੱਟਕੇ ਕਾਂਸੇ ਦਾ ਤਮਗਾ ਜਿੱਤਿਆ। ਉੱਚੀ ਛਾਲ ਵਿੱਚ ਐਸ ਬੀ ਐਸ ਨਗਰ ਦੇ ਸਾਜਨ ਨੇ 1.95 ਮੀਟਰ ਛਾਲ ਲਗਾਕੇ ਸੋਨੇ ਦਾ, ਫਰੀਦਕੋਟ ਦੇ ਗੋਬਿੰਦਦੀਪ ਸਿੰਘ ਨੇ 1.85 ਮੀਟਰ ਨਾਲ ਚਾਂਦੀ ਦਾ ਜਦੋਕਿ ਸੰਗਰੂਰ ਦੇ ਸਾਈਮੋਨ ਪ੍ਰੀਤ ਸਿੰਘ ਨੇ 1.80 ਮੀਟਰ ਨਾਲ ਕਾਂਸੇ ਦਾ ਤਮਗਾ ਜਿੱਤਿਆ। 1500 ਮੀਟਰ ਦੋੜ ਵਿੱਚ ਪਟਿਆਲਾ ਦੇ ਅਰੁਨ ਕੁਮਾਰ ਨੇ 4:03.00 ਮਿੰਟ ਵਿੱਚ ਦੋੜ ਕੇ ਸੋਨੇ ਦਾ, ਲੁਧਿਆਣਾ ਦੇ ਗੁਰਪ੍ਰੀਤ ਸਿੰਘ ਨੇ 4:18.93 ਮਿੰਟਾਂ ਵਿੱਚ ਚਾਂਦੀ ਦਾ ਜਦੋਕਿ ਤਰਨਤਾਰਨ ਦੇ ਲਵਪ੍ਰੀਤ ਸਿੰਘ ਨੇ 4:19.22 ਮਿੰੰਟਾਂ ਵਿੱਚ ਕਾਂਸੇ ਦਾ ਤਮਗਾ ਜਿੱਤਿਆ।
ਬਾਸਕਟਬਾਲ ਦੇ ਕੁਆਟਰ ਫਾਇਨਲ ਮੈਚਾਂ ਵਿੱਚ ਬਠਿੰਡਾ ਨੇ ਅੰਮ੍ਰਿਤਸਰ ਨੂੰ 68-63 ਨਾਲ, ਕਪੂਰਥਲਾ ਨੇ ਮੋਹਾਲੀ ਨੂੰ 58-51 ਨਾਲ, ਪਟਿਆਲਾ ਨੇ ਮਾਨਸਾ ਨੂੰ 65-32 ਨਾਲ ਅਤੇ ਲੁਧਿਆਣਾ ਨੇ ਮੁਕਤਸਰ ਸਾਹਿਬ ਨੂੰ 51-27 ਨਾਲ ਹਰਾਕੇ ਸੈਮੀਫਾਇਨਲ ਦੇ ਦੋਰ ਵਿੱਚ ਪ੍ਰਵੇਸ ਕੀਤਾ।
ਬੈਡਮਿੰਟਨ ਦੇ ਕੁਆਟਰ ਫਾਇਨਲ ਮੈਚਾਂ ਵਿੱਚ ਪਟਿਆਲਾ ਨੇ ਮਾਨਸਾ ਨੂੰ 3-0, ਗੁਰਦਾਸਪੁਰ ਨੇ ਕਪੂਰਥਲਾ ਨੂੰ 3-0, ਲੁਧਿਆਣਾ ਨੇ ਫਾਜਿਲਕਾ ਨੂੰ 3-0, ਅਤੇ ਜਲੰਧਰ ਨੂੰ ਅੰਮ੍ਰਿਤਸਰ ਟੀਮ ਨਾ ਹੋਣ ਕਾਰਨ ਵਾਕ ਓਵਰ ਦਿੱਤਾ ਗਿਆ।
ਟੇਬਲ ਟੈਨਿਸ ਦੇ ਕੁਆਟਰ ਫਾਇਨਲ ਮੈਚਾਂ ਵਿੱਚ ਅੰਮ੍ਰਿਤਸਰ ਨੇ ਬਰਨਾਲਾ ਨੂੰ 3-0 ਨਾਲ, ਲੁਧਿਆਣਾ ਨੇ ਰੂਪਨਗਰ ਨੂੰ 3-0 ਨਾਲ, ਜਲੰਧਰ ਨੇ ਸੰਗਰੂਰ ਨੂੰ 3-0 ਨਾਲ ਅਤੇ ਐਸ ਏ ਐਸ ਨਗਰ ਨੇ ਪਟਿਆਲਾ ਨੂੰ 3-1 ਨਾਲ ਹਰਾਕੇ ਅਗਲੇ ਦੋਰ ਵਿੱਚ ਪ੍ਰਵੇਸ ਕੀਤਾ।
ਖੋਹ-ਖੋਹ ਦੇ ਕੁਆਟਰ ਫਾਇਨਲ ਮੈਚਾਂ ਵਿੱਚ ਲੁਧਿਆਣਾ ਨੇ ਗੁਰਦਾਸਪੁਰ ਨੂੰ 12-3, ਪਟਿਆਲਾ ਨੇ ਬਰਨਾਲਾ ਨੂੰ 8-4, ਸੰਗਰੂਰ ਨੇ ਮੁਕਤਸਰ ਸਾਹਿਬ ਨੂੰ 8-3 ਅਤੇ ਜਲੰਧਰ ਨੇ ਹੁਸਿਆਰਪੁਰ ਨੂੰ 10-3 ਨਾਲ ਹਰਾਕੇ ਸੈਮੀਫਾਇਨਲ ਵਿੱਚ ਪ੍ਰਵੇਸ ਕੀਤਾ।
ਬਾਕਸਿੰਗ ਦੇ 49 ਕਿਲੋ ਭਾਰ ਵਰਗ ਵਿੱਚ ਜਲੰਧਰ ਦੇ ਸਾਹਿਲ ਤਾਗੜੀ ਨੇ ਫਤਿਹਗੜ੍ਹ ਸਾਹਿਬ ਦੇ ਕੁੰਦਨ ਕੁਮਾਰ ਨੂੰ , ਬਠਿੰਡਾ ਦੇ ਵਿਸਾਲ ਨੇ ਪਟਿਆਲਾ ਦੇ ਸੁਦੇਸ ਨੂੰ, ਲੁਧਿਆਣਾ ਦੇ ਨਿਦੇਸ ਨੇ ਬਰਨਾਲਾ ਦੇ ਕਰਨ ਨੂੰ, ਸੰਗਰੂਰ ਦੇ ਸਿਵਕਾਂਤ ਨੇ ਮਾਨਸਾ ਦੇ ਲਵਪ੍ਰੀਤ ਨੂੰ ਹਰਾਇਆ। 52 ਕਿਲੋ ਭਾਰ ਵਰਗ ਵਿੱਚ ਤਰਨਤਾਰਨ ਦੇ ਮਨਦੀਪ ਨੇ ਫਿਰੋਜਪੁਰ ਦੇ ਰਣਜੋਤ ਨੂੰ, ਅੰਮ੍ਰਿਤਸਰ ਦੇ ਅਰਜੁਨ ਨੇ ਫਾਜਿਲਕਾ ਦੇ ਨਿਰਭੈ ਨੂੰ, ਸੰਗਰੂਰ ਦੇ ਸਪ੍ਰਸ ਨੇ ਬਠਿੰਡਾ ਦੇ ਸੁਖਪ੍ਰੀਤ ਨੂੰ ਅਤੇ ਮਾਨਸਾ ਦੇ ਲਵਪ੍ਰੀਤ ਨੇ ਹੁਸਿਆਰਪੁਰ ਦੇ ਅਮਿਤ ਕੁਮਾਰ ਨੂੰ ਮਾਤ ਦਿੱਤੀ। 56 ਕਿਲੋਂ ਭਾਰ ਵਰਗ ਵਿੱਚ ਬਠਿੰਡਾ ਦੇ ਸੁਖਜੀਤ ਨੇ ਪਟਿਆਲਾ ਦੇ ਅਮਿਤ ਕੁਮਾਰ ਨੂੰ, ਸੰਗਰੂਰ ਦੇ ਅਵਤਾਰ ਨੇ ਰੂਪਨਗਰ ਦੇ ਸਾਹਿਲ ਨੂੰ, ਅੰਮ੍ਰਿਤਸਰ ਦੇ ਰਾਜਵਿੰਦਰ ਨੇ ਪਠਾਨਕੋਟ ਦੇ ਨਰਿੰਦਰਪਾਲ ਨੂੰ, ਤਰਨਤਾਰਨ ਦੇ ਅੰਮ੍ਰਿਤਪਾਲ ਨੇ ਮਾਨਸਾ ਦੇ ਜਸਪ੍ਰੀਤ ਨੂੰ ਹਰਾਇਆ। 60 ਕਿਲੋ ਭਾਰ ਵਰਗ ਵਿੱਚ ਮੋਹਾਲੀ ਦੇ ਵਿਨੈ ਚੋਹਾਨ ਨੇ ਪਠਾਨਕੋਟ ਦੇ ਮਗਨਦੀਪ ਨੂੱ, ਪਟਿਆਲਾ ਦੇ ਆਕਾਸਦੀਪ ਨੇ ਲੁਧਿਆਣਾ ਦੇ ਇੰਦਰਜੀਤ ਨੂੰ, ਬਠਿੰਡਾ ਦੇ ਖੁਸਪ੍ਰੀਤ ਨੇ ਤਰਨਤਾਰਨ ਦੇ ਜਤਿੰਦਰ ਨੂੰ, ਜਲੰਧਰ ਦੇ ਆਸੂਤੋਸ ਨੇ ਸੰਗਰੂਰ ਦੇ ਵਰਿੰਦਰ ਕੁਮਾਰ ਨੂੰ ਮਾਤ ਦਿੱਤੀ। 64 ਕਿਲੋ ਭਾਰ ਵਰਗ ਵਿੱਚ ਅੰਮ੍ਰਿਤਸਰ ਦੇ ਜੈਦੀਪ ਨੇ ਮੋਗਾ ਦੇ ਗੁਰਵਿੰਦਰ ਨੂੰ, ਜਲੰਧਰ ਦੇ ਵਿਜੈ ਨੇ ਮਾਨਸਾ ਦੇ ਕਰਮਜੀਤ ਨੂੰ ਅਤੇ ਤਰਨਤਾਰਨ ਦੇ ਅਮਨਪ੍ਰੀਤ ਨੇ ਲੁਧਿਆਣਾ ਦੇ ਓਜਸਵੀ ਨੂੰ ਮਾਤ ਦਿੱਤੀ।
ਜਿਮਨਾਸਟਿਕ ਦੇ ਫਲੋਰ ਈਵੈਂਟ ਵਿੱਚ ਲੁਧਿਆਣਾ ਦੇ ਕ੍ਰਿਸਨ ਕੁਮਾਰ ਨੇ 11.15 ਅੰਕਾਂ ਨਾਲ ਸੋਨੇ ਦਾ, ਪਟਿਆਲਾ ਦੇ ਸੋਰਵ ਕੁਮਾਰ ਨੇ 10.85 ਅੰਕਾਂ ਨਾਲ ਚਾਂਦੀ ਦਾ ਜਦੋਕਿ ਪਟਿਆਲਾ ਦੇ ਅਦਿਤੱ ਕੁਮਾਰ ਨੇ 10.60 ਅੰਕਾਂ ਨਾਲ ਕਾਂਸੇ ਦਾ ਤਮਗਾ ਜਿੱਤਿਆ। ਸਟਿੱਲ ਰਿੰਗ ਈਵੈਂਟ ਵਿੱਚ ਸੰਗਰੂਰ ਦੇ ਕੁਲਦੀਪ ਸਿੰਘ ਨੇ 11.65 ਅੰਕਾਂ ਨਾਲ ਸੋਨੇ ਦਾ, ਪਟਿਆਲਾ ਦੇ ਅਰੁਨ ਕੁਮਾਰ ਨੇ 11.40 ਅੰਕਾਂ ਨਾਲ ਚਾਂਦੀ ਦਾ ਜਦੋਕਿ ਲੁਧਿਆਣਾ ਦੇ ਮੋਹਿਤ ਮਾਨਰੋ ਨੇ 11.35 ਅੰਕਾਂ ਨਾਲ ਕਾਂਸੇ ਦਾ ਤਮਗਾ ਹਾਸਿਲ ਕੀਤਾ। ਟੇਬਲ ਵਾਲਟ ਈਵੈਂਟ ਵਿੱਚ ਸੰਗਰੂਰ ਦੇ ਕੁਲਦੀਪ ਸਿੰਘ ਨੇ 11.35 ਅੰਕਾਂ ਨਾਲ ਸੋਨੇ ਦਾ, ਪਟਿਆਲਾ ਦੇ ਨਵੀਨ ਸਕਲਾਨੀ ਨੇ 11.25 ਅੰਕਾਂ ਨਾਲ ਚਾਂਦੀ ਦਾ ਜਦੋਕਿ ਪਟਿਆਲਾ ਦੇ ਅਰੁਨ ਕੁਮਾਰ ਨੇ 11.25 ਅੰਕਾਂ ਨਾਲ ਕਾਂਸੇ ਦਾ ਤਮਗਾ ਜਿੱਤਿਆ।
ਲਾਅਨ ਟੈਨਿਸ ਦੇ ਸੈਮੀਫਾਇਨਲ ਮੈਚਾਂ ਵਿੱਚ ਲੁਧਿਆਣਾ ਨੇ ਮੋਹਾਲੀ ਨੂੰ 2-1 ਨਾਲ ਅਤੇ ਪਟਿਆਲਾ ਨੇ ਜਲੰਧਰ ਨੂੰ 2-0 ਨਾਲ ਹਰਾਕੇ ਫਾਇਨਲ ਵਿੱਚ ਪ੍ਰਵੇਸ ਕੀਤਾ।
ਫੁੱਟਬਾਲ ਦੇ ਪਰੀ ਕੁਆਟਰ ਮੈਚਾਂ ਵਿੱਚ ਮਾਨਸਾ ਨੇ ਜਲੰਧਰ ਨੂੰ 1-0 ਨਾਲ, ਫਤਿਹਗੜ੍ਹ ਸਾਹਿਬ ਨੇ ਗੁਰਦਾਸਪੁਰ ਨੂੰ 5-4 ਨਾਲ, ਮੋਗਾ ਨੇ ਕਪੂਰਥਲਾ ਨੂੰ 1-0 ਨਾਲ, ਰੂਪਨਗਰ ਨੇ ਅੰਮ੍ਰਿ੍ਰਤਸਰ ਨੂੰ 6-5 ਨਾਲ ਮਾਤ ਦੇਕੇ ਅਗਲੇ ਗੇੜ ਵਿੱਚ ਜਗਾਂ ਬਣਾਈ।

