ਪਟਿਆਲਾ

ਤੰਬਾਕੁ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਲਈ ਕਰਵਾਏ ਨੁੱਕੜ ਨਾਟਕ

ਪਟਿਆਲਾ 3 ਜਨਵਰੀ (ਮਧੂਸਾਰ ਬਿਊਰੋ) ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੰਬਾਕੁ ਪਦਾਰਥਾਂ ਦੇ ਸੇਵਨ ਨਾਲ ਸ਼ਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਪੰਜਾਬ ਤੰਬਾਕੁ ਕੰਟਰੋਲ ਸੈਲ ਚੰਡੀਗੜ ਤੋ ਭੇਜੀ ਸੁਚੇਤਕ ਰੰਗਮੰਚ ਮੋਹਾਲੀ ਵੱਲੋ ਸਮਾਣਾ ਵਿਖੇ ਬੱਸ ਸਟੈਂਡ ਅਤੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ” ਧੂੰਆਂ- ਧੂੰਆਂ ਜਿੰਦਗੀ ” ਨੁਕੜ ਨਾਟਕ ਪੇਸ਼ ਕੀਤਾ ਗਿਆ ।

ਨਾਟਕ ਰਾਹੀ ਟੀਮ ਕਲਾਕਾਰਾ ਵੱਲੋ ਤੰਬਾਕੁ ਦੇ ਸੇਵਨ ਨਾਲ ਹੋਣ ਵਾਲੀਆਂ ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਬਾਰੇ ਜਾਣਕਾਰੀ ਦਿਤੀ।ਨਾਟਕ ਰਾਹੀ ਕਲਾਕਾਰਾ ਵੱਲੋ ਲੋਕਾਂ ਨੂੰ ਇਹ ਸਮਝਾਇਆ ਗਿਆ ਕਿ ਸਿਗਰਟਨੋਸ਼ੀ ਕਰਨ ਨਾਲ ਜਿਥੇ ਇਸ ਦੀ ਵਰਤੋ ਕਰਨ ਵਾਲੇ ਨੂੰ ਸਾਹ,ਦਮਾ, ਫੇਫੜਿਆਂ ਆਦਿ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਉਥੇ ਸਿਗਰੇਟ ਦੇ ਧੂੰਏ ਵਿਚ ਵਿਚਰਣ ਵਾਲੀ ਗਰਭਵਤੀ ਮਾਂ ਦੇ ਹੋਣ ਵਾਲੇ ਜਨਮੇ ਬੱਚੇ ਵੀ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ।ਜਨਤਾ ਵੱਲੋ ਇਸ ਨਾਟਕ ਨੂੰ ਖੂਬ ਸਹਾਰਿਆ ਗਿਆ।ਇਸ ਮੋਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋ ਬੱਚਿਆਂ ਨੂੰ ਤੰਬਾਕੁ ਕੰਟਰੋਲ ਐਕਟ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਦਿਤੀ ਗਈ। ਇਸ ਮੋਕੇ ਸਹਾਇਕ ਸਿਹਤ ਅਫਸਰ ਕਮ ਨੋਡਲ ਅਫਸਰ ਜਿਲਾ ਤੰਬਾਕੁ ਸੈਲ ਡਾ.ਮਲਕੀਤ ਸਿੰਘ,ਡਾ.ਰਾਕੇਸ਼ ਅਰੋੜਾ, ਕ੍ਰਿਸ਼ਨ ਕੁਮਾਰ ਜਿਲਾ ਮਾਸ ਮੀਡੀਆ ਅਫਸਰ , ਕਰਮਚੰਦ ਚਾਵਲਾ, ਰਾਮਲਾਲ ਗੋਇਲ ਅਤੇ ਸੇਨੇਟਰੀ ਇੰਸਪੈਕਟਰ ਹਾਜਰ ਸਨ।

Leave a Reply

Your email address will not be published. Required fields are marked *