ਪਟਿਆਲਾ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਨਾਰੀ-ਸ਼ਕਤੀ ਨੂੰ ਸਮਰਪਿਤ ਸਾਹਿਤਕ ਸਮਾਗਮ 12 ਮਾਰਚ ਨੂੰ

ਕਿਰਨਾ ਦੇਵੀ ਸਿੰਗਲਾ ਦੇ ਕਾਵਿ ਸੰਗ੍ਰਹਿ ‘ਸੁੱਚੇ ਮੋਤੀਆਂ ਦੀ ਗਾਗਰ’ ਦਾ ਹੋਵੇਗਾ ਲੋਕ ਅਰਪਣ
25 ਨਾਰੀ ਲੇਖਿਕਾਵਾਂ ਦਾ ਹੋਵੇਗਾ ਸਨਮਾਨ
ਪਟਿਆਲਾ 7 ਮਾਰਚ (ਮਧੂਸਾਰ ਬਿਊਰੋ) ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਨਾਰੀ ਸ਼ਕਤੀ ਨੂੰ ਸਮਰਪਿਤ ਇਕ ਵਿਸ਼ੇਸ਼ ਸਾਹਿਤਕ ਸਮਾਗਮ ਦਾ ਆਯੋਜਨ ਭਾਸ਼ਾ ਵਿਭਾਗ,ਪਟਿਆਲਾ ਵਿਖੇ ਮਿਤੀ 12.3.2023 (ਐਤਵਾਰ) ਨੂੰ ਸਵੇਰੇ ਠੀਕ 9.30 ਵਜੇ ਕੀਤਾ ਜਾ ਰਿਹਾ ਹੈ।

ਇਹ ਸੂਚਨਾ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਉਘੇ ਪੰਜਾਬੀ ਗਲਪਕਾਰ ਅਤੇ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਅਤੇ ਮੁਖੀ ਡਾ. ਬਲਵਿੰਦਰ ਕੌਰ ਬਰਾੜ ਹੋਣਗੇ ਜਦੋਂ ਕਿ ਮੁੱਖ ਮਹਿਮਾਨ ਡਾ. ਗੁਰਕੀਰਤ ਕੌਰ ਹੋਣਗੇ।ਭਾਸ਼ਾ ਵਿਭਾਗ,ਪੰਜਾਬ ਦੇ ਸਾਬਕਾ ਡਾਇਰੈਕਟਰ ਗੁਰਸ਼ਰਨ ਕੌਰ,ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ,ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਡਾ. ਚੰਦਨਦੀਪ ਕੌਰ,ਚੜ੍ਹਦੀ ਕਲਾ ਟਾਈਮ ਟੀ.ਵੀ. ਅਤੇ ਚੜ੍ਹਦੀ ਕਲਾ ਪ੍ਰਕਾਸ਼ਨ ਸਮੂਹ ਦੇ ਡਾਇਰੈਕਟਰ ਡਾ. ਇੰਦਰਪ੍ਰੀਤ ਕੌਰ ਦਰਦੀ ਅਤੇ ਬਹੁਪੱਖੀ ਲੇਖਿਕਾ ਪਿ੍ਰੰ. ਪ੍ਰੇਮ ਲਤਾ ਧੂਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ।
ਇਸ ਦੌਰਾਨ ਪੰਜਾਬੀ ਕਵਿੱਤਰੀ ਕਿਰਨਾ ਦੇਵੀ ਸਿੰਗਲਾ ਰਚਿਤ ਪਲੇਠੇ ਕਾਵਿ ਸੰਗ੍ਰਹਿ ‘ਸੁੱਚੇ ਮੋਤੀਆਂ ਦੀ ਗਾਗਰ’ ਦਾ ਲੋਕ ਅਰਪਣ ਕੀਤਾ ਜਾਵੇਗਾ।ਇਸ ਤੋਂ ਇਲਾਵਾ ਪਵਨਦੀਪ ਕੌਰ,ਹਰਜਿੰਦਰ ਕੌਰ ਸੱਧਰ,ਸਤਨਾਮ ਕੌਰ ਚੌਹਾਨ,ਸੁਰਿੰਦਰ ਕੌਰ ਸੈਣੀ,ਮਨਜੀਤ ਕੌਰ ਅੰਬਾਲਵੀ,ਨਿਰਮਲਾ ਗਰਗ,ਡਾ. ਨਵੀਲਾ ਚੌਂਦਵਾਲ,ਡਾ. ਇੰਦਰਪਾਲ ਕੌਰ,ਡਾ.ਅਰਵਿੰਦਰ ਕੌਰ ਕਾਕੜਾ,ਆਸ਼ਾ ਸ਼ਰਮਾ,ਸੰਤੋਸ਼ ਸੰਧੀਰ,ਸੁਰਿੰਦਰ ਕੌਰ ਬਾੜਾ,ਡਾ. ਸੋਨੀਆ ਚਹਿਲ,ਕੁਲਦੀਪ ਕੌਰ ਚੱਠਾ,ਡਾ.ਕੰਵਲਜੀਤ ਕੌਰ ਬਾਜਵਾ, ਕਮਲ ਸੇਖੋਂ,ਰਮਨਦੀਪ ਕੌਰ ਵਿਰਕ,ਸੁਖਵਿੰਦਰ ਕੌਰ ਆਹੀ,ਰਮਾ ਰਾਮੇਸ਼ਵਰੀ,ਰਾਜਵਿੰਦਰ ਕੌਰ ਜਟਾਣਾ, ਗੁਰਵਿੰਦਰ ਕੌਰ ਵਿੰਦਰ,ਹਰਦੀਪ ਕੌਰ ਜੱਸੋਵਾਲ,ਅਮਰਜੀਤ ਕੌਰ ਆਸ਼ਟਾ,ਰਾਜ ਕੌਰ ਕਮਾਲਪੁਰ ਅਤੇ ਰਿਪਨਜੋਤ ਕੌਰ ਸੋਨੀ ਬੱਗਾ ਦਾ ਸਨਮਾਨ ਕੀਤਾ ਜਾਵੇਗਾ।ਇਹਨਾਂ ਲੇਖਿਕਾਵਾਂ ਬਾਰੇ ਵੱਖ ਵੱਖ ਹੋਰ ਲੇਖਿਕਾਵਾਂ ਵੱਲੋਂ ਸਨਮਾਨ-ਪੱਤਰ ਪੜ੍ਹੇ ਜਾਣਗੇ।
ਇਸ ਵਿਸ਼ੇਸ਼ ਇਕੱਤਰਤਾ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਤੋਂ ਇਲਾਵਾ ਜਨਰਲ ਸਕੱਤਰ ਮੈਡਮ ਵਿਜੇਤਾ ਭਾਰਦਵਾਜ, ਡਾ. ਹਰਪ੍ਰੀਤ ਸਿੰਘ ਰਾਣਾ,ਕਹਾਣੀਕਾਰ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਵੀ ਸ਼ਾਮਿਲ ਸਨ।

Leave a Reply

Your email address will not be published. Required fields are marked *