ਪੰਜਾਬਪਟਿਆਲਾ

ਡਾ. ਬੀ.ਐਸ. ਘੁੰਮਣ ਨੇ ਅਲੂਮਨੀ ਨਾਲ ਬਹੁ-ਮੰਤਵੀ ਸਹਿਯੋਗ ਲਈ ਇੰਟਰਐਕਟਿਵ ਸੈਸ਼ਨਾਂ ਦੀ ਪ੍ਰਕ੍ਰਿਆ ਸ਼ੁਰੂ

ਪਟਿਆਲਾ 3 ਜਨਵਰੀ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਉਦਮੀਆਂ, ਵਪਾਰ ਅਤੇ ਉਦਯੋਗ ਸੰਗਠਨਾਂ ਸਮੇਤ ਵੱਖੋ ਵੱਖਰੇ ਅਧਿਆਪਨ ਵਿਭਾਗਾਂ ਦੇ ਚੰਗੀ ਤਰ੍ਹਾਂ ਸਥਾਪਤ ਸਾਬਕਾ ਵਿਦਿਆਰਥੀਆਂ ਦੇ ਨਾਲ ਪਰਸਪਰ ਪ੍ਰਭਾਵਸ਼ੀਲ ਸੈਸ਼ਨਾਂ ਦਾ ਪ੍ਰਬੰਧ ਕਰਨ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਉਹਨਾਂ ਦੀ ਮਾਤਰੀ ਸੰਸਥਾ ਵਿੱਚ ਅਧਿਐਨ ਵਿਧੀ ਨੂੰ ਬਿਹਤਰ ਬਣਾਉਣ ਲਈ ਉਹਨਾਂ ਦੀ ਸੇਧ, ਸਹਾਇਤਾ ਅਤੇ ਸਹਿਯੋਗ ਪ੍ਰਾਪਤ ਕੀਤਾ ਜਾ ਸਕੇ।

ਪਹਿਲੀ ਅਜਿਹੀ ਇਕੱਤਰਤਾ ਅੱਜ ਇੱਥੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਦੇ ਅਜਿਹੇ ਸਾਬਕਾ ਵਿਦਿਆਰਥੀਆਂ ਨਾਲ ਹੋਈ, ਜਿਨ੍ਹਾਂ ਨੇ ਆਪਣੇ ਕੀਮਤੀ ਸੁਝਾਵਾਂ ਦੇ ਨਾਲ ਨਾਲ ਯੂਨੀਵਰਸਿਟੀ ਨੂੰ ਇਸ ਖੇਤਰ ਵਿਚ ‘ਸਭ ਤੋਂ ਵਧੀਆ’ ਬਣਾਉਣ ਲਈ ਕਿਸੇ ਵੀ ਕਿਸਮ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ। ਡਾ. ਘੁੰਮਣ ਨੇ ਉਨ੍ਹਾਂ ਨੂੰ ਆਪਣੀ ਮਾਤਰੀ ਸੰਸਥਾ ਲਈ ਉਦਾਰਤਾ ਨਾਲ ਦਾਨ ਦੇਣ ਦੀ ਅਪੀਲ ਕੀਤੀ। ਡਾ. ਘੁੰਮਣ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵਲੋਂ ਯੂਨੀਵਰਸਿਟੀ ਨੂੰ ਕੀਤੀ ਗਈ ਵਿੱਤੀ ਸਹਾਇਤਾ ਦੀ ਸਹੀ ਵਰਤੋਂ ਦੀ ਜਾਂਚ ਕਰਨ ਲਈ ਕਿਸੇ ਵੀ ਤਰ੍ਹਾਂ ਦੀ ‘ਸੋਸ਼ਲ ਆਡਿਟ’ ਕਰਵਾਈ ਜਾਵੇਗੀ।
ਇਕੱਤਰਤਾ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਮਾਰਕੀਟ ਪੱਧਰ ਨਾਲ ਬਰਾਬਰੀ ਰੱਖਣ ਦੀ ਸਮੱਰਥਾ ਨੂੰ ਕਾਇਮ ਰੱਖਣ ਲਈ ਕੋਰਸ ਪਾਠਕ੍ਰਮ ਨੂੰ ਨਿਯਮਤ ਰੂਪ ਵਿੱਚ ਅਪਗ੍ਰੇਡ ਕਰਨ ਲਈ ਸਹਿਮਤੀ ਹੋਈ। ਇਹ ਵਾਈਸ-ਚਾਂਸਲਰ ਵਲੋਂ ਦਿੱਤੇ ਗਏ ਉਸ ਬਿਆਨ ਦੀ ਰੋਸ਼ਨੀ ਵਿੱਚ ਸੀ ਕਿ ਜੇਕਰ ਤਕਨਾਲੋਜੀ ਪੁਰਾਣੀ ਹੋ ਸਕਦੀ ਹੈ ਤਾਂ ਪਾਠਕ੍ਰਮ ਵੀ ਪੁਰਾਣਾ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਧਿਆਪਨ ਅਤੇ ਉਦਯੋਗ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਰੁਜ਼ਗਾਰ ਦਿਵਾਉਣ ਲਈ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਲੋੜ ਹੈ। ਇਕੱਤਰਤਾ ਵਿਚ ਡਾ. ਘੁੰਮਣ ਦੇ ਇਸ ਸੁਝਾਅ ‘ਤੇ ਸਹਿਮਤੀ ਹੋਈ ਕਿ ਸਾਨੂੰ ਮਾਰਕੀਟ ਅਤੇ ਉਦਯੋਗ ਤੋਂ ਵਿਅਕਤੀਆਂ ਨੁੰ ਬੋਰਡ ਆਫ਼ ਸਟੱਡੀਜ਼ ਦੀਆਂ ਮੀਟਿੰਗਾਂ ਵਿਚ ਹਿੱਸਾ ਲੈਣ ਲਈ ਸੱਦਾ ਦੇਣਾ ਚਾਹੀਦਾ ਹੈ ਤਾਂ ਜੋ ਉਹ ਬਜ਼ਾਰ ਵਿਚ ਆ ਰਹੀਆਂ ਨਵੀਨਤਮ ਜਾਣਕਾਰੀਆਂ ਬਾਰੇ ਅਤੇ ਸਭ ਤੋਂ ਵਧੀਆ ਅਭਿਆਸਾਂ ਦੇ ਆਧਾਰ ਤੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਜਾ ਸਕੇ। ਵਿਦਿਆਰਥੀਆਂ ਨੂੰ ਵੀ ਕੁਝ ਛੋਟੀ ਮਿਆਦ ਦੇ ਉਦਯੋਗ-ਅਧਾਰਿਤ ਪ੍ਰੋਜੈਕਟਾਂ ਅਤੇ ਤਤਕਾਲ ਲਾਭ ਪ੍ਰਾਪਤ ਕਰਨ ਲਈ ਨਿਯੁਕਤੀਆਂ ਨੂੰ ਪੂਰਾ ਕਰਨ ਲਈ ਭੇਜਿਆ ਜਾਣਾ ਚਾਹੀਦਾ ਹੈ।
ਅਧਿਆਪਕਾਂ ਨੂੰ ਸਿਖਲਾਈ ਸਮੇਂ ਦੌਰਾਨ ਆਪਣੇ ਆਚਰਣ ਦੇ ਮੁਲਾਂਕਣ ਦੌਰਾਨ ‘ਜਾਣਕਾਰੀ ਅਸਮਰੱਥਾ’ ਨੂੰ ਘਟਾਉਣ ਲਈ ਵੱਖ-ਵੱਖ ਸੰਗਠਨਾਂ ਵਿਚ ਇੰਟਰਨਸ਼ਿਪ ਲਈ ਜਾਣ ਵਾਲੇ ਵਿਦਿਆਰਥੀਆਂ ਨਾਲ ਜੋੜਿਆ ਜਾਵੇਗਾ। ਡਾ. ਘੁੰਮਣ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਫੈਕਲਟੀ ਦੇ ਨਾਲ ਆਪਣੇ ਪ੍ਰੈਕਟੀਕਲ ਗਿਆਨ ਅਤੇ ਤਜਰਬੇ ਸਾਂਝੇ ਕਰਨ ਲਈ ਓਰੀਐਂਟੇਸ਼ਨ ਪ੍ਰੋਗਰਾਮਾਂ ਦੇ ਉਦਘਾਟਨੀ ਸੈਸ਼ਨਾਂ ਦੌਰਾਨ ਉੱਚ ਪੱਧਰ ਦੇ ਸਾਬਕਾ ਵਿਦਿਆਰਥੀ ਬੁਲਾਏ ਜਾਣਗੇ। ਉਨ੍ਹਾਂ ਕਿਹਾ ਕਿ ਹਰ ਵਿਭਾਗ ਨੂੰ ‘ਸਪੱਸ਼ਟ ਦ੍ਰਿਸ਼ਟੀ’ ਅਤੇ ਸਫਲਤਾ ਲਈ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਕਾਰਵਾਈ ਕਰਨ ਲਈ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਅਕਾਦਮਿਕ ਉੱਤਮਤਾ ਦੀ ਸਮੁੱਚੀ ਪ੍ਰਕਿਰਿਆ ਨੂੰ ਅਜਿਹੇ ਢੰਗ ਨਾਲ ਸਥਾਪਤ ਕਰਨਗੇ ਕਿ ਉਨ੍ਹਾਂ ਦੇ ਕਾਰਜਕਾਲ ਪੂਰਾ ਹੋਣ ਉਪਰੰਤ ਇਸ ਪ੍ਰਕਿਰਿਆ ਕੋਈ ਹੇਰਾਫੇਰੀ ਨਹੀਂ ਕਰ ਸਕੇਗਾ।

Leave a Reply

Your email address will not be published. Required fields are marked *