ਪੰਜਾਬਪਟਿਆਲਾ

ਨਜਾਇਜ਼ ਸਬੰਧਾਂ ਕਾਰਨ ਸੱਤ ਕਤਲਾਂ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਕਾਬੂ

ਪਟਿਆਲਾ, 5 ਜਨਵਰੀ (ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਵੱਲੋਂ ਇੱਕ ਅਜਿਹੇ ਸੀਰੀਅਲ ਕਿਲਰ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਜੋ ਕਿ 1995 ਤੋਂ ਹੁਣ ਤੱਕ ਵੱਖ-ਵੱਖ ਥਾਵਾਂ ‘ਤੇ 7 ਕਤਲਾਂ ਨੂੰ ਅੰਜਾਮ ਦੇ ਚੁੱਕਿਆ ਹੈ।

ਡੀ.ਆਈ.ਜੀ. ਪਟਿਆਲਾ ਰੇਂਜ ਸ੍ਰੀ ਸੁਖਚੈਨ ਸਿੰਘ ਗਿੱਲ ਆਈ.ਪੀ.ਐਸ. ਨੇ ਇਸ ਮਾਮਲੇ ਸਬੰਧੀ ਅੱਜ ਪੁਲਿਸ ਲਾਈਨ ਵਿਖੇ ਕੀਤੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਡਾ. ਐਸ.ਭੂਪਤੀ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਦੀ ਰਹਿਨੁਮਾਈ ਹੇਠ ਸ਼੍ਰੀ ਹਰਵਿੰਦਰ ਸਿੰਘ ਵਿਰਕ ਕਪਤਾਨ ਪੁਲਿਸ, ਇੰਨਵੈ; ਪਟਿਆਲਾ, ਸ਼੍ਰੀ ਕੇਸਰ ਸਿੰਘ, ਕਪਤਾਨ ਪੁਲਿਸ (ਸਿਟੀ) ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਸੌਰਵ ਜਿੰਦਲ, ਉਪ ਕਪਤਾਨ ਪੁਲਿਸ, ਸਿਟੀ-1, ਪਟਿਆਲਾ, ਸ਼੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ. (ਪ੍ਰੋਬੇਸ਼ਨਰ) ਮੁੱਖ ਅਫਸਰ ਥਾਣਾ ਸਿਵਲ ਲਾਈਨ ਪਟਿਆਲਾ ਅਤੇ ਐਸ.ਆਈ. ਗੁਰਦੀਪ ਸਿੰਘ, ਇੰਚਾਰਜ ਮਾਡਲ ਟਾਊਨ ਪਟਿਆਲਾ ਵੱਲੋਂ ਮਿਤੀ 29/30-12-17 ਦੀ ਦਰਮਿਆਨੀ ਰਾਤ ਨੂੰ ਪਟਿਆਲਾ ਟੈਗੋਰ ਸਿਨੇਮਾ ਦੇ ਪਿੱਛੇ ਅਣਪਛਾਤੇ ਵਿਅਕਤੀ ਦੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਸ੍ਰੀ ਗਿੱਲ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਮੁਕੱਦਮਾ ਨੰਬਰ 251 ਮਿਤੀ 30.12.17 ਅ/ਧ 302 ਥਾਣਾ ਸ਼ਿਵਲ ਲਾਇਨ ਪਟਿਆਲਾ ਵਿਖੇ ਦਰਜ ਸੀ। ਤਫਤੀਸ਼ ਕਰਨੀ ਸੁਰੂ ਕੀਤੀ ਗਈ ਸੀ। ਪਤਾ ਲੱਗਾ ਕਿ ਮ੍ਰਿਤਕ ਰਾਜਿੰਦਰ ਕੁਮਾਰ ਪੁੱਤਰ ਚਮਨ ਲਾਲ ਵਾਸੀ ਸਰਪੰਚ ਕਲੋਨੀ ਲੁਧਿਆਣਾ ਦਾ ਰਹਿਣ ਵਾਲਾ ਹੈ। ਮਿਤੀ 04.01.18 ਨੂੰ ਜਗਰੂਪ ਸਿੰਘ ਉਰਫ ਹੈਪੀ ਪੁੱਤਰ ਨਰਿੰਦਰ ਸਿੰਘ ਵਾਸੀ ਬੱਦੋਵਾਲ ਲੁਧਿਆਣਾ ਨੂੰ ਇਸ ਮੁਕੱਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਸੀ। ਡੀ.ਆਈ.ਜੀ. ਨੇ ਦੱਸਿਆ ਕਿ ਜਿਸ ਨੇ ਪੁੱਛ ਗਿੱਛ ਦੋਰਾਨ ਮੰਨਿਆ ਕਿ ਮਿਤੀ 29/30-12-2017 ਦੀ ਦਰਿਮਆਨੀ ਰਾਤ ਨੂੰ ਉਸ ਨੇ ਰਾਜਿੰਦਰ ਕੁਮਾਰ ਉਰਫ ਡੱਬਾ ਦਾ ਕਤਲ ਕੀਤਾ ਸੀ। ਵਜ੍ਹਾ ਰੰਜਿਸ਼ ਇਹ ਹੈ ਕਿ ਜਗਰੂਪ ਸਿੰਘ ਅਤੇ ਹੇਮਾ ਦੇ ਆਪਸੀ ਸਬੰਧ ਹਨ ਅਤੇ ਮ੍ਰਿਤਕ ਰਜਿੰਦਰ ਕੁਮਾਰ ਵੀ ਹੇਮਾ ਉੱਤੇ ਗਲਤ ਨਜਰ ਰੱਖਦਾ ਸੀ। ਰਜਿੰਦਰ ਕੁਮਾਰ ਨੇ ਕਈ ਵਾਰ ਹੇਮਾ ਨਾਲ ਸ਼ਰੀਰਿਕ ਛੇੜਖਾਨੀ ਵੀ ਕੀਤੀ ਸੀ ਅਤੇ ਹੇਮਾ ਨੂੰ ਆਪਣੇ ਨਾਲ ਨਜਾਇਜ਼ ਸਬੰਧ ਬਨਾਉਣ ਲਈ ਕਹਿੰਦਾ ਸੀ। ਜਿਸ ਕਰਕੇ ਮਿਤੀ 29/30.12.17 ਦੀ ਦਰਮਿਆਨੀ ਰਾਤ ਨੂੰ ਜਗਰੂਪ ਸਿੰਘ, ਰਜਿੰਦਰ ਕੁਮਾਰ ਉਰਫ ਡੱਬਾ ਨੂੰ ਥ੍ਰੀ-ਵਹੀਲਰ ਪਰ ਟੈਗੋਰ ਸਿਨੇਮਾ ਪਟਿਆਲਾ ਦੀ ਪਿਛਲੀ ਸਾਈਡ ਸੁੰਨਸਾਨ ਜਗ੍ਹਾ ਪਰ ਲੈ ਗਿਆ ਅਤੇ ਹੇਮਾ ਵੱਲੋਂ ਦਿੱਤੀਆਂ ਦੋ ਨਸ਼ੇ ਦੀਆਂ ਗੋਲੀਆਂ ਰਜਿੰਦਰ ਕੁਮਾਰ ਨੂੰ ਉਸਦੇ ਪੈਗ ਵਿੱਚ ਪਾ ਕੇ ਦੇ ਦਿੱਤੀਆਂ।ਨਸ਼ਾ ਹੋਣ ਉਪਰੰਤ ਜਗਰੂਪ ਸਿੰਘ ਨੇ ਇੱਟ ਦੇ ਕਈ ਵਾਰ ਕਰਕੇ ਰਜਿੰਦਰ ਕੁਮਾਰ ਨੂੰ ਮਾਰ ਦਿੱਤਾ ਅਤੇ ਫਿਰ ਉਹ ਹੇਮਾ ਦੇ ਕੁਆਰਟਰ ਤੋਂ ਹੋ ਕੇ ਲੁਧਿਆਣਾ ਚਲਾ ਗਿਆ।
ਡੀ.ਆਈ.ਜੀ. ਸ਼੍ਰੀ ਗਿੱਲ ਨੇ ਦੱਸਿਆ ਕਿ ਤਫਤੀਸ਼ ਦੌਰਾਨ ਜਗਰੂਪ ਸਿੰਘ ਨੇ ਇਹ ਵੀ ਮੰਨਿਆ ਕਿ ਸਾਲ 1995 ਵਿੱਚ Àਹ ਆਪਣੇ ਦੋਸਤਾਂ ਨਾਲ ਮਿਲ ਕੇ ਲੁੱਟਾਂ ਕਰਦੇ ਸਮੇਂ ਸਿਮਲਾਪੁਰੀ ਲੁਧਿਆਣਾ ਵਿਖੇ ਇੱਕ ਘਰੇਲੂ ਔਰਤ ਦਾ ਕਤਲ ਕੀਤਾ ਸੀ। ਸਾਲ 1998 ਵਿੱਚ ਸਰਦੀਆਂ ਵਿੱਚ ਨਿਰੰਕਾਰੀ ਭਵਨ ਬੱਦੋਵਾਲ ਲੁਧਿਆਣਾ ਵਿਖੇ ਚੋਰੀ ਕਰਦੇ ਸਮੇਂ ਇੱਕ ਪ੍ਰਵਾਸੀ ਔਰਤ ਦਾ ਕਤਲ ਕੀਤਾ ਸੀ। ਸਾਲ 2004 ਦੇ ਅਪ੍ਰੈਲ ਮਹੀਨੇ ਵਿੱਚ ਉਸ ਨੇ ਪਰਮਜੀਤ ਕੌਰ ਦੇ ਪਤੀ ਕੁਲਦੀਪ ਸਿੰਘ ਦਾ ਕਤਲ ਯਮੂਨਾ ਨਗਰ ਹਰਿਆਣਾ ਘਰ ਵਿੱਚ ਹੀ ਗਲਾ ਘੁੱਟ ਕੇ ਲਾਸ਼ ਨੂੰ ਟਰੰਕ ਵਿੱਚ ਪਾ ਕੇ ਯਮੂਨਾ ਨਹਿਰ ਵਿੱਚ ਸੁੱਟ ਦਿੱਤਾ ਸੀ। ਕੁਲਦੀਪ ਸਿੰਘ ਨੂੰ ਕਤਲ ਕਰਨ ਦੀ ਵਜ੍ਹਾ ਇਹ ਸੀ ਕਿ ਕੁਲਦੀਪ ਸਿੰਘ, ਜਗਰੂਪ ਸਿੰਘ ਅਤੇ ਪਰਮਜੀਤ ਕੌਰ ਦੀ ਜਿੰਦਗੀ ਵਿੱਚ ਰੌੜਾ ਬਣਦਾ ਸੀ। ਜਗਰੂਪ ਸਿੰਘ ਨੇ ਸਾਲ 2011 ਨੂੰ ਹੇਮਾ ਦੇ ਪਤੀ ਨੰਦ ਲਾਲ ਦਾ ਕਤਲ ਕਾਕੋਵਾਲ ਰੋਡ ਲੁਧਿਆਣਾ ਵਿਖੇ ਇੱਕ ਖਾਲੀ ਪਲਾਟ ਵਿੱਚ ਇੱਟ ਨਾਲ ਵਾਰ ਕਰਕੇ ਕਰ ਦਿੱਤਾ ਸੀ ਅਤੇ ਇਟਾਂ ਨਾਲ ਉਸਦਾ ਚਿਹਰਾ ਵਿਗਾੜ ਦਿੱਤਾ ਸੀ ਅਤੇ ਲਾਸ਼ ਪਲਾਟ ਵਿੱਚ ਹੀ ਸੁੱਟ ਦਿੱਤੀ ਸੀ। ਕਿਉਂਕਿ ਨੰਦ ਲਾਲ ਨੂੰ ਉਸਦੇ ਅਤੇ ਹੇਮਾ ਦੇ ਨਜਾਇਜ ਸਬੰਧਾਂ ਬਾਰੇ ਪਤਾ ਲੱਗ ਗਿਆ ਸੀ। ਜਿਸ ਬਾਰੇ ਮੁਕੱਦਮਾ ਨੰਬਰ 249′ ਮਿਤੀ 19.12.2011 ਅ/ਧ 302,34 ਹਿੰ:ਡੰ: ਥਾਣਾ ਜੋਧੇਵਾਲ ਜਿਲਾ ਲੁਧਿਆਣਾ ਸਿਟੀ ਦਰਜ ਰਜਿਸਟਰ ਹੋਇਆ ਸੀ। ਡੀ.ਆਈ.ਜੀ. ਨੇ ਦੱਸਿਆ ਕਿ ਦੋਸ਼ੀ ਨੇ ਇਹ ਵੀ ਮੰਨਿਆ ਹੈ ਕਿ ਮਈ 2015 ਵਿੱਚ ਅਨਿਲ ਦਾ ਕਤਲ ਐਸ.ਐਸ.ਟੀ. ਨਗਰ ਪਟਿਆਲਾ ਵਿਖੇ ਪਰਮਜੀਤ ਕੌਰ ਦੇ ਕਹਿਣ ਪਰ ਤਲਵਾਰ ਨਾਲ ਵੱਢ ਕੇ ਲਾਸ਼ ਨੂੰ ਅਟੈਚੀ ਵਿੱਚ ਪਾ ਕੇ ਵਿਕਾਸ ਕਲੋਨੀ ਵਿਖੇ ਸੁੱਟ ਦਿੱਤਾ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 47/15 ਅ/ਧ 302 ਹਿੰ:ਡੰ: ਥਾਣਾ ਲਾਹੋਰੀ ਗੇਟ ਪਟਿਆਲਾ ਦਰਜ ਰਜਿਸਟਰ ਹੋਇਆ ਸੀ। ਅਪ੍ਰੈਲ 2016 ਵਿੱਚ ਪਰਮਜੀਤ ਕੌਰ ਦਾ ਕਤਲ ਪਿੰਡ ਜੱਸੋਵਾਲ ਲੁਧਿਆਣਾ ਦੇ ਖੇਤਾਂ ਵਿੱਚ ਕਰ ਦਿੱਤਾ ਸੀ ਕਿਉਕਿ ਪਰਮਜੀਤ ਕੌਰ ਉਸਦੇ ਅਤੇ ਹੇਮਾ ਦੇ ਸਬੰਧਾਂ ਬਾਰੇ ਰੋੜਾ ਬਣਦੀ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 44 ਮਿਤੀ 28.04.16 ਅ/ਧ 302,34 ਹਿੰ:ਡੰ: ਥਾਣਾ ਡੇਹਲੋਂ ਜਿਲਾ ਲੁਧਿਆਣਾ ਦਰਜ ਰਜਿਸਟਰ ਹੈ। ਜੋ ਇਸ ਤਰਾਂ ਜਗਰੂਪ ਸਿੰਘ ਵੱਲੋਂਂ ਦੌਰਾਨੇ ਤਫਤੀਸ਼ ਸੱਤ ਕਤਲ ਕਰਨੇ ਮੰਨੇ ਹਨ। ਜਗਰੂਪ ਸਿੰਘ ਵੱਲੋਂ ਪਹਿਲਾਂ ਕੀਤੇ ਹੋਏ ਕਤਲਾਂ ਸਬੰਧੀ ਦਰਜ ਹੋਏ ਮੁਕੱਦਮਾਤ ਅਜੇ ਤੱਕ ਅਨਟਰੇਸ ਚੱਲੇ ਆ ਰਹੇ ਸਨ। ਜਗਰੂਪ ਸਿੰਘ ਨੂੰ ਮਿਤੀ 04.01.2018 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸਨੂੰ ਅੱਜ ਮਿਤੀ 05.01.2018 ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਦੋਸ਼ੀ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾਂ ਹੈ।
ਪੱਤਰਕਾਰ ਸੰਮੇਲਨ ਵਿੱਚ ਐਸ.ਐਸ.ਪੀ. ਪਟਿਆਲਾ ਡਾ: ਐਸ. ਭੂਪਤੀ, ਐਸ.ਪੀ. (ਡੀ) ਸ਼੍ਰੀ ਹਰਵਿੰਦਰ ਸਿੰਘ ਵਿਰਕ, ਐਸ.ਪੀ. ਸਿਟੀ ਸ: ਕੇਸਰ ਸਿੰਘ, ਡੀ.ਐਸ.ਪੀ. ਜਾਂਚ ਸ਼੍ਰੀ ਸੁਖਮਿੰਦਰ ਸਿੰਘ ਚੌਹਾਨ, ਡੀ.ਐਸ.ਪੀ. ਸਿਟੀ-1 ਸ਼੍ਰੀ ਸੌਰਵ ਜਿੰਦਲ, ਪੀ.ਪੀ.ਐਸ. ਪ੍ਰੋਬੇਸ਼ਨਰ ਸ਼੍ਰੀ ਸਿਮਰਨਜੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *