ਪੰਜਾਬਪਟਿਆਲਾ

ਪੰਜਾਬ ਸਰਕਾਰ ਦੇ ਕਾਮੇ ਥਰਮਲ ਪਲਾਟ ਬੰਦ ਕਰਨ ਦੇ ਵਿਰੋਧ ਵਿੱਚ ਬਿਜਲੀ ਮੁਲਾਜਮਾਂ ਦੇ ਸੰਘਰਸ਼ ਦੀ ਹਮਾਇਤ ਕਰਨਗੇ

ਇੰਪਲਾਈਜ ਫੈਡਰੇਸਨ ਚਾਹਲ ਤੇ ਕਰਮਚਾਰੀ ਦਲ ਭਗੜਾਣਾ ਦੀ ਸਾਂਝੀ ਮੀਟਿੰਗ ਦਾ ਐਲਾਨ
ਪਟਿਆਲਾ: 8 ਜਨਵਰੀ (ਮਧੂਸਾਰ ਬਿਊਰੋ)
ਪੰੰਜਾਬ ਸਰਕਾਰ ਦੇ ਵੱਖ ਵੱਖ ਦਫਤਰਾਂ ਵਿੱਚ ਕੰਮ ਕਰਨ ਵਾਲੇ ਮੁਲਾਜਮ ਬਿਜਲੀ ਮੁਲਾਜਮਾਂ ਵੱਲੋ ਥਰਮਲ ਪਲਾਟ ਬੰਦ ਕਰਨ ਦੇ ਵਿਰੋਧ ਵਿੱਚ ਹੋਣ ਵਾਲੇ ਸੰਘਰਸਾ ਦੀ ਹਿਮਾਇਤ ਕਰਨਗੇ। ਬਿਜਲੀ ਮੁਲਾਜ਼ਮਾ ਦੀ ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਅਤੇ ਕਰਮਚਾਰੀ ਦਲ ਭਗੜਾਣਾ ਦੀ ਸਾਂਝੀ ਮੀਟਿੰਗ ਤੋ ਬਾਅਦ ਇਸ ਗੱਲ ਦਾ ਐਲਾਨ ਕੀਤਾ ਗਿਆ।

ਜਥੇਬੰਦੀਆ ਵੱਲੋ ਬਿਆਨ ਜਾਰੀ ਕਰਦੇ ਦੇ ਕਰਮਜੀਤ ਸਿੰਘ ਭਗੜਾਣਾ ਪ੍ਰਧਾਨ ਕਰਮਚਾਰੀ ਦਲ ਅਤੇ ਮਨਜੀਤ ਸਿੰਘ ਚਾਹਲ ਜਨਰਲ ਸਕੱਤਰ ਇੰਪਲਾਈਜ਼ ਫੈਡਰੇਸ਼ਨ ਨੇ ਐਲਾਨ ਕੀਤਾ ਕਿ 20 ਦਸੰਬਰ ਨੂੰ ਪੰਜਾਬ ਸਰਕਾਰ ਨੇ ਫੈਸਲਾ ਕਰਕੇ ਬਠਿਡਾ ਥਰਮਲ ਪਲਾਟ ਦੇ ਚਾਰ ਯੂਨਿਟ ਅਤੇ ਰੋਪੜ ਥਰਮਲ ਪਲਾਟ ਦੇ 2 ਯੂਨਿਟ ਬੰਦ ਕਰਨ ਦਾ ਐਲਾਨ ਕੀਤਾ ਹੈ।ਇਸ ਐਲਾਨ ਨਾਲ ਥਰਮਲ ਤੇ ਕੰਮ ਕਰ ਰਹੇ ਮੁਲਾਜਮਾਂ ਦਾ ਭਵਿਖ ਧੁਦਲਾਂ ਹੋ ਗਿਆ ਹੈ। ਮੁਲਾਜਮਾਂ ਦੀਆਂ ਬਦਲੀਆਂ ਦੂਰ ਦੁਰਾਡੇ ਕਰ ਦਿੱਤੀਆ ਗਈਆਂ ਹਨ।ਠੇਕੇ ਤੇ ਕੰਮ ਕਰ ਰਹੇ ਮੁਲਾਜਮਾਂ ਤੇ ਛਾਟੀ ਦੀ ਤਲਵਾਰ ਲਟਕ ਰਹੀ ਹੈ।ਉਹਨਾਂ ਕਿਹਾ ਕਿ ਸਰਕਾਰ ਦੀ ਮੁਲਾਜਮ ਵਿਰੋਧੀ ਨੀਤੀ ਦਾ ਬਿਜਲੀ ਕਾਮੇ ਤੇ ਪੰਜਾਬ ਸਰਕਾਰ ਦੇ ਕਾਮੇ ਸਖਤ ਵਿਰੋਧ ਕਰਨਗੇ।ਕਰਮਚਾਰੀ ਦਲ ਨੈ ਕਿਹਾ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਦੇ ਹਰ ਸੰਘਰਸ ਵਿੰਚ ਸਾਥ ਦੇਵੇਗੀ।ਉਹਨਾਂ ਕਿਹਾ ਪੰਜਾਬ ਸਰਕਾਰ ਪਿਛਲੇ ਲੰਮੇ ਸਮੇ ਤੋ ਪੰਜਾਬ ਸਰਕਾਰ ਮੁਲਾਜਮਾਂ ਦੇ ਮਹਿੰਗਾਈ ਭੱਤੇ 22 ਮਹੀਨੇ ਦੇ ਏਰੀਅਰ ਜ਼ੋ ਹਰ ਮੁਲਾਜਮ ਦਾ ਘੱਟੋ ਘੱਟ 22 ਹਜਾਰ ਤੇ ਜਨਵਰੀ 2017 ਅਤੇ ਜੁਲਾਈ 2017 ਤੋ ਮਹਿੰਗਾਈ ਭੱਤੇ ਦੀਆਂ ਕਿਸਤਾਂ ਦੱਬੀ ਬੈਠੀ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਮੁਲਾਜਮਾ ਦੇ ਮਸਲਿਆਂ ਲਈ ਦੋਵੇ ਜਥੇਬੰਦੀਆਂ ਸੰਘਰਸ਼ ਕਰਨਗੀਆਂ ਇਸ ਮੋਕੇ ਤੇ ਦੋਵਾ ਜਥੇਬੰਦੀਆਂ ਦੇ ਸੀਨੀਅਰ ਆਗੂ ਜਗਜੀਤ ਸਿੰਘ ਮੱਤੀ,ਸਿਵਦੇਵ ਸਿੰਘ,ਰਿਸੂ ਅਰੋੜਾ,ਰਾਜਦਿੰਰ ਸਿੰਘ ਪੱਪੀ,ਦਸਿੰਦਰ ਪਾਲ ਸਿੰਘ,ਰਾਜਿੰਦਰ ਸਿੰਘ ਪ੍ਰਧਾਨ ਪੀ ਤੇ ਐਮ ਸਰਕਲ,ਗੋਪਾਲ ਰਾਮ ਕਰਮਚਾਰੀ ਦਲ ਦੇ ਸੁਸੀਲ ਚੋਪੜਾ,ਸੁਖਬੀਰ ਸਿੰਘ ਸਮਾਣਾ,ਭਜਨ ਸਿੰਘ ਖੋਪਰ,ਹਰਮਿੰਦਰ ਸਿੰਘ ਪਟਿਆਲਵੀ,ਦਲਬੀਰ ਸਿੰੰਘ,ਰਾਜਿੰਦਰ ਸਿੰਘ ਧਾਰੀਵਾਲ,ਬਲਵਿਦੰਰ ਸਿੰਘ ਮਗੋਲੀ,ਵਰਿੰਦਰ ਸਿੰਘ ਸੈਣੀ,ਅਨੁਪ ਸਿੰਘ ਬਾਬਾ,ਸੁਰਿੰਦਰ ਸਿੰਘ ਅੰਟਾਲ,ਮੁਖਤਿਆਰ ਸਿੰਘ,ਸੁਖਲਾਲ ਸਿੰਘ ਲਾਲੀ ਆਦਿ ਹਾਜਰ ਸਨ।

Leave a Reply

Your email address will not be published. Required fields are marked *