ਸਿਹਤ ਕੇਂਦਰ ਕੌਲੀ ਦਾ ਦੌਰਾ ਕਰਕੇ ਸਿਹਤ ਸੇਵਾਵਾਂ ਦਾ ਕੀਤਾ ਨਿਰੀਖਣ
ਪਟਿਆਲਾ 8 ਜਨਵਰੀ (ਮਧੂਸਾਰ ਬਿਊਰੋ) ਸਿਵਲ ਸਰਜਨ ਪਟਿਆਲਾ ਡਾ.ਹਰੀਸ਼ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਖਮਿੰਦਰ ਸਿੰਘ ਵੱਲੋਂ ਪਰਿਵਾਰ ਭਲਾਈ ਪ੍ਰੋਗਰਾਮ ਤਹਿਤ ਦਿੱਤੀਆਂ ਜਾ ਰਹੀਆਂ ਸੇਵਾਂਵਾਂ ਦਾ ਨਿਰੀਖਣ ਕਰਨ ਲਈ ਮਿੰਨੀ ਪੀ. ਐਚ. ਸੀ. ਹਸਨਪੁਰ ਅਤੇ ਮੁੱਢਲਾ ਸਿਹਤ ਕੇਂਦਰ ਕੌਲੀ ਦਾ ਦੌਰਾ ਕੀਤਾ ਗਿਆ । ਜਿਥੇ ਉਨ੍ਹਾਂ ਵੱਲੋਂ ਮਾਂਵਾਂ ਅਤੇ ਬੱਚਿਆਂ ਨੂੰ ਦਿੱਤੀਆਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਂਵਾਂ ਸਬੰਧੀ ਰਿਕਾਰਡ ਚੈਕ ਕੀਤਾ ਗਿਆ ।
ਉਨ੍ਹਾਂ ਕਿਹਾ ਕਿ ਹਰ ਗਰਭਵਤੀ ਔਰਤ ਦੀ 12 ਹਫਤਿਆਂ ਦੇ ਗਰਭ ਤੋਂ ਪਹਿਲਾਂ ਰਜਿਸ਼ਟ੍ਰੇਸ਼ਨ ਕੀਤੀ ਜਾਵੇ , ਜਨੇਪੇ ਤੋਂ ਪਹਿਲਾਂ ਚਾਰ ਚੈਕ-ਅੱਪ ਕੀਤੇ ਜਾਣ , ਉੱਚ ਜ਼ੋਖਮ ਵਾਲੀਆਂ ਗਰਭਵਤੀ ਔਰਤਾਂ ਨੂੰ ਔਰਤਾਂ ਦੇ ਮਾਹਿਰ ਡਾਕਟਰ ਕੋਲ ਰੈਫਰ ਕੀਤਾ ਜਾਵੇ । ਉੱਚ ਜ਼ੋਖਮ ਵਾਲੀਆਂ ਗਰਭਵਤੀ ਔਰਤਾਂ ਦੀ ਬਲਾਕ ਪੱਧਰ ਉੱਤੇ ਸੂਚਨਾਂ ਸੀਨੀਅਰ ਮੈਡੀਕਲ ਅਫ਼ਸਰ ਕੋਲ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜ਼ੋ ਉਨ੍ਹਾਂ ਵੱਲੋਂ ਅਜਿਹੇ ਕੇਸਾਂ ਦੀ ਮੋਨੀਟਰਿੰਗ ਕੀਤੀ ਜਾ ਸਕੇ ਅਤੇ ਮਾਂਵਾਂ ਅਤੇ ਬੱਚਿਆਂ ਦੀ ਮੌਤ ਦਰ ਘਟਾਈ ਜਾ ਸਕੇ । ਉਨ੍ਹਾਂ ਕਿਹਾ ਮਾਂਵਾਂ ਅਤੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਂਵਾਂ ਦੇਣ ਲਈ ਸਾਰੀਆਂ ਐਲ ਐਚ ਵੀਜ਼ ਅਤੇ ਏ ਐਨ ਐਮਜ਼ ਨੂੰ ਬਲੱਡ ਪ੍ਰੈਸ਼ਰ , ਹਿਮੋਗਲੋਬਿਨ , ਅਲਬਿਊਮਿਨ ਅਤੇ ਸ਼ੂਗਰ ਦੇ ਟੈਸਟ ਕਰਨ ਸਬੰਧੀ ਦੋ ਦਿਨਾਂ ਦੀ ਰਿਫਰੈਸ਼ਰ ਟ੍ਰੇਨਿੰਗ ਦਿਤੀ ਜਾਵੇਗੀ । ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕਿਰਨ ਵਰਮਾਂ ,ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ,ਸਰਬਜੀਤ ਸਿੰਘ ਬਲਾਕ ਐਕਸਟੈਨਸ਼ਨ ਐਜ਼ੂਕੇਟਰ ਅਤੇ ਵਿਵੇਕ ਭਗਤ ਐਮ. ਆਈ. ਐਸ. ਡਵੀਜਨਲ ਕੋਆਰਡੀਨੇਟਰ ਵੀ ਹਾਜ਼ਰ ਸਨ।

