ਪੰਜਾਬਪਟਿਆਲਾ

ਸ਼ਿਵ ਸੈਨਾ ਹਿੰਦੁਸਤਾਨ ਸਮਾਜ ਦੇ ਹਰ ਵਰਗ ਨੂੰ ਆਪਣੇ ਨਾਲ ਜੋੜ ਰਿਹਾ : ਪਵਨ ਗੁਪਤਾ

ਮਹਿਲਾ ਸੰਗਠਨ ਮਹਿਲਾਵਾਂ ਦੇ ਪ੍ਰਤੀ ਹੋ ਰਹੇ ਅਨਿਆਂ ਦੇ ਖਿਲਾਫ਼ ਉਠਾ ਰਿਹਾ ਆਵਾਜ਼ : ਸਵਰਾਜ ਘੁੰਮਣ
ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਦਾ ਵਿਸਥਾਰ
ਸ੍ਰੀਮਤੀ ਓਰਵਸ਼ੀ ਪਟਿਆਲਾ ਦੀ ਮਹਿਲਾ ਸੰਗਠਨ ਦੀ ਕੋਆਰਡੀਨੇਟਰ ਨਿਯੁਕਤ
ਪਟਿਆਲਾ 10 ਜਨਵਰੀ (ਮਧੂਸਾਰ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਨੂੰ ਪੰਜਾਬ ਭਰ ‘ਚ ਮਜ਼ਬੂਤ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਹਿਲਾ ਸੰਗਠਨ ਦੀ ਸੂਬਾ ਪ੍ਰਧਾਨ ਸਵਰਾਜ ਘੁੰਮਣ ਦੀ ਅਗਵਾਈ ‘ਚ ਸ੍ਰੀਮਤੀ ਊਰਵਸ਼ੀ ਅਤੇ ਉਨ੍ਹਾਂ ਦੀਆਂ ਸਹਿਯੋਗੀ ਮਹਿਲਾਵਾਂ ਨੇ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਮਹਿਲਾ ਸੰਗਠਨ ‘ਚ ਸ਼ਾਮਲ ਹੋਣ ਵਾਲੀਆਂ ਮਹਿਲਾਵਾਂ ‘ਚ ਸ੍ਰੀਮਤੀ ਸ਼ੀਤਲ, ਸ੍ਰੀਮਤੀ ਰੀਤੂ, ਸ੍ਰੀਮਤੀ ਅਮਨ ਤੋਂ ਇਲਾਵਾ ਮੂਰਤੀ ਦੁਰਗਾ ਦੇਵੀ ਸਮੇਤ ਕਈ ਮਹਿਲਾਵਾਂ ਨੂੰ ਪਟਕਾ ਪਹਿਨਾਕੇ ਸ਼ਿਵ ਸੈਨਾ ਦੇ ਪ੍ਰਧਾਨ ਪਵਨ ਗੁਪਤਾ ਅਤੇ ਸਵਰਾਜ ਘੁੰਮਣ ਨੇ ਜੀ ਆਇਆ ਕਿਹਾ।

ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਨੇ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਆਪਣੇ ਨਾਲ ਜੋੜ ਰਿਹਾ ਹੈ। ਇਸੇ ਤਰ੍ਹਾਂ ਸਮਾਜ ਦੀ ਅੱਧੀ ਤੋਂ ਵੱਧ ਆਬਾਦੀ ਨਾਰੀ ਸ਼ਕਤੀ ਨੂੰ ਸੰਗਠਤ ਕਰਨ ਦੇ ਲਈ ਹਿੰਦੁਸਤਾਨ ਸਿਵ ਸੈਨਾ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਦਾ ਹੋਰ ਵਿਸਥਾਰ ਹੋ ਰਿਹਾ ਹੈ, ਉਸ ਤੋਂ ਪਤਾ ਚਲਦਾ ਹੈ ਕਿ ਮਹਿਲਾਵਾਂ ਵਿਚ ਹਿੰਦੁਸਤਾਨ ਮਹਿਲਾਵਾ ਸੈਨਾ ਵਿਚ ਪੱਧੇ ਪੱਧਰ ‘ਤੇ ਕੰਮ ਕਰ ਰਹੀਆਂ ਹਨ।
ਇਸ ਮੌਕੇ ਸ੍ਰੀਮਤੀ ਊਰਵਸ਼ੀ ਨੂੰ ਪਟਿਆਲਾ ਦੀ ਮਹਿਲਾ ਸੰਗਠਨ ਦਾ ਕੋਆਰਡੀਨੇਟਰ ਵੀ ਨਿਯੁਕਤ ਕੀਤਾ ਗਿਆ। ਇਸ ਦੌਰਾਨ ਮਹਿਲਾ ਸੰਗਠਨ ਦੀ ਸੂਬਾ ਪ੍ਰਧਾਨ ਸਵਰਾਜ ਘੁੰਮਣ ਨੇ ਦੱਸਿਆ ਕਿ ਸ੍ਰੀਮਤੀ ਊਰਵਸ਼ੀ ਨੂੰ ਜੋ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਉਹ ਤਨਦੇਹੀ ਤੇ ਇਮਾਨਦਾਰੀ ਨਾਲ ਮਹਿਲਾ ਸੰਗਠਨ ਨੂੰ ਹੋਰ ਵੀ ਮਜ਼ਬੂਤ ਬਣਾਉਣਗੇ। ਉਨ੍ਹਾਂ ਕਿਹਾ ਮਹਿਲਾ ਸੰਗਠਨ ਪੰਜਾਬ ਭਰ ਵਿਚ ਮਹਿਲਾਵਾਂ ਦੇ ਪ੍ਰਤੀ ਹੋ ਰਹੇ ਅਨਿਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰ ਰਹੀ ਹੈ, ਜਿਸ ਨੂੰ ਭਵਿੱਖ ‘ਚ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਸ਼ਟਰੀ ਸਲਾਹਕਾਰ ਸੰਜੀਵ ਬਬਲਾ, ਰਵਿੰਦਰ ਸਿੰਗਲਾ, ਰਾਜੇਸ਼ ਕੌਸ਼ਿਕ, ਪਰਮਜੀਤ ਕਥੂਰੀਆ ਪ੍ਰਧਾਨ ਮਾਲਵਾ ਜ਼ੋਨ, ਸ਼ਮਾਕਾਂਤ ਪਾਂਡੇ ਜ਼ਿਲ੍ਹਾ ਪ੍ਰਧਾਨ ਪਟਿਆਲਾ, ਵਿਨੀਤ ਸਹਿਗਲ, ਅਤੁਲ ਤਿਆਗੀ, ਕ੍ਰਿਸ਼ਨ ਕੁਮਾਰ ਗਾਬਾ ਚੇਅਰਮੈਨ, ਰਾਜਿੰਦਰ ਯਾਦ ਉਪ ਪ੍ਰਧਾਨ, ਅਸ਼ੋਕ ਖੱਤਰੀ, ਸੰਜੀਵ, ਰਾਜ ਕੁਮਾਰ ਲਾਡੀ, ਜ਼ਿਲ੍ਹਾ ਪ੍ਰਧਾਨ ਮਜ਼ਦੂਰ ਸੈਨਾ ਪਟਿਆਲਾ, ਪਰਦੀਪ ਵਰਮਾ, ਵਿਦਿਆਰਥੀ ਸੈਨਾ, ਉਪ ਪ੍ਰਧਾਨ ਕਾਂਤਾ ਬਾਂਸਲ, ਸਕੱਤਰ ਰਾਜਵੀਰ ਵਰਮਾ, ਰੇਣੂ ਵੀ ਸ਼ਾਮਲ ਸਨ।

Leave a Reply

Your email address will not be published. Required fields are marked *