ਦੇਸ਼-ਵਿਦੇਸ਼ਪੰਜਾਬਪਟਿਆਲਾ

ਹੈਰੀਮਾਨ ਖਿਲਾਫ਼ ਕੈਪਟਨ ਦੀ ਰਿਹਾਇਸ਼ ਵੱਲ ਅਕਾਲੀ ਦਲ ਦੇ ਦੋ ਧਰਨੇ!

ਪਟਿਆਲਾ (ਮਧੂਸਾਰ ਬਿਊਰੋ)
ਕਾਂਗਰਸੀ ਆਗੂ ਵੱਲੋਂ ਦਿੱਤੇ ਵਿਵਾਦਤ ਬਿਆਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਅੱਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤਾ ਜਾਣ ਵਾਲਾ ਧਰਨਾ ਪੁਲਿਸ ਵੱਲੋਂ ਕੀਤੇ ਸਖਤ ਪ੍ਰਬੰਧਾਂ ਕਾਰਨ ਮੋਤੀ ਮਹਿਲ ਤੋਂ ਕੁਝ ਹੀ ਦੂਰੀ ਤੱਕ ਹੀ ਸੀਮਤ ਰਿਹਾ। ਅਕਾਲੀ ਆਗੂਆਂ ਨੂੰ ਮੋਤੀ ਮਹਿਲ ਵੱਲ ਵੱਧਣ ਤੋਂ ਰੋਕਣ ਲਈ ਵੱਡੀ ਗਿਣਤੀ ‘ਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ, ਜਿਨਾਂ ਵੱਲੋਂ ਬੈਰੀਗੇਡ ਲਗਾ ਕੇ ਅੜਿੱਕਾ ਢਾਹਿਆ ਗਿਆ।

ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਅਕਾਲੀ ਆਗੂਆਂ ਨੂੰ ਵੱਧਣ ਤੋਂ ਰੋਕਣ ਦੀ ਕਸ਼ਮਕਸ਼ ਦੇ ਚੱਲਦਿਆਂ ਵਾਈ.ਪੀ.ਐਸ. ਚੌਂਕ ‘ਚ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਤੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਸਮਰਥਕਾਂ ਨੂੰ ਨਾਲ ਲੈ ਕੇ ਧਰਨਾ ਠੋਕ ਕੇ ਬਾਜ਼ੀ ਮਾਰ ਗਏ। ਜਦਕਿ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅਕਾਲੀ ਸਮਰਥਕਾਂ ਨਾਲ ਗੁਰਦੁਆਰਾ ਨਵੀਨ ਸਿੰਘ ਸਭਾ ‘ਚ ਹੀ ਮੋਰਚਾ ਲਗਾ ਦਿੱਤਾ, ਜਦਕਿ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਅਕਾਲੀ ਆਗੂਆਂ ਨੂੰ ਨਾਲ ਲੈ ਕੇ ਸ਼ਕਤੀ ਵਿਖਾਉਣ ਦੀ ਚਿਤਾਵਨੀ ਦਿੱਤੀ ਸੀ, ਜੋ ਕਾਫੀ ਜਦੋ-ਜਹਿਦ ਤੋਂ ਬਾਦ ਪੋਲੋ ਗਰਾਊਂਡ ਦੇ ਗੇਟ ਤੱਕ ਹੀ ਧਰਨਾ ਲਗਾ ਸਕੇ।
ਗੁਰਦੁਆਰੇ ਦੇ ਬਾਹਰ ਵੱਡੀ ਤਦਾਦ ‘ਚ ਪੁਲਿਸ ਫੋਰਸ ਤਾਇਨਾਤ ਸੀ। ਅਕਾਲੀ ਆਗੂਆਂ ਨੂੰ ਮੋਤੀ ਮਹਿਲ ਵੱਲ ਵੱਧਣ ਤੋਂ ਰੋਕਣ ਲਈ ਗੁਰਦੁਆਰਾ ਸਾਹਿਬ ਦੇ ਬਾਹਰ ਬੈਰੀਕੇਡ ਲਗਾਏ ਗਏ, ਪਰ ਅਕਾਲੀ ਆਗੂਆਂ ਨੇ ਗੁਰਦੁਆਰੇ ਅੰਦਰ ਮੋਰਚਾ ਲਗਾ ਕੇ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਦੂਸ਼ਣਬਾਜ਼ੀ ਸ਼ੁਰੂ ਕਰ ਦਿੱਤੀ।
ਗੁਰਦੁਆਰਾ ਅੰਦਰ ਮਾਈਕ ਸਾਂਭਦਿਆਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਦੇ ਇਸ਼ਾਰੇ ‘ਤੇ ਪੁਲਿਸ ਅਧਿਕਾਰੀਆਂ ਨੇ ਗੁਰਦੁਆਰਾ ਸਾਹਿਬ ਦੇ ਗੇਟ ਨੂੰ ਜਿੰਦਰਾ ਮਾਰਕੇ ਸਾਨੂੰ ਗੁਰਦੁਆਰੇ ‘ਚ ਹੀ ਨਜ਼ਰਬੰਦ ਕਰ ਦਿੱਤਾ ਹੈ ਤਾਂ ਜੋ ਅਕਾਲੀ ਦਲ ਦੇ ਧਰਨੇ ਨੂੰ ਅਸਫਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਗੁਰਦੁਆਰੇ ‘ਚ ਅਕਾਲੀ ਆਗੂਆਂ ਨੂੰ ਨਜ਼ਰਬੰਦ ਕਰਕੇ ਕਾਂਗਰਸ ਨੇ ਭੈਅ ਨੂੰ ਕਬੂਲ ਕਰ ਲਿਆ ਹੈ।
ਦੂਜੇ ਪਾਸੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਤੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਸਮਰਥਕਾਂ ਸਮੇਤ ਅੱਗੇ ਵੱਧਣਾ ਚਾਹਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਾ ਵੱਧਣ ਦਿੱਤਾ, ਜਿਨਾਂ ਵਾਈ.ਪੀ.ਐਸ. ਚੌਂਕ ‘ਚ ਹੀ ਧਰਨਾ ਦਿੱਤਾ।
ਇਸ ਮੌਕੇ ਰੱਖੜਾ ਅਤੇ ਜੁਨੇਜਾ ਦੀ ਅਗਵਾਈ ‘ਚ ਇਕੱਠੇ ਹੋਏ ਅਕਾਲੀ ਸਮਰਥਕਾਂ ਨੇ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸ. ਰੱਖੜਾ ਨੇ ਮੰਗ ਕੀਤੀ ਕਿ ਕਾਂਗਰਸੀ ਆਗੂ ਹੈਰੀਮਾਨ ਖਿਲਾਫ਼ ਭੜਕਾਊ ਬਿਆਨ ਦਿੱਤੇ ਜਾਣ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ।
ਇਸ ਦੌਰਾਨ ਧਰਨਾਕਾਰੀਆਂ ਵੱਲੋਂ ਮਤਾ ਵੀ ਪਾਇਆ ਗਿਆ ਕਿ ਗੁਰਦੁਆਰਾ ਸਾਹਿਬ ਵਿਖੇ ਅਕਾਲੀ ਆਗੂਆਂ ਨੂੰ ਨਜ਼ਰਬੰਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਸ. ਰੱਖੜਾ ਨੇ ਕਿਹਾ ਕਿ ਕਾਂਗਰਸ ਵੱਲੋਂ ਅਕਾਲੀ ਆਗੂਆਂ ਨੂੰ ਗੁਰਦੁਆਰਾ ਸਾਹਿਬ ‘ਚ ਨਜ਼ਰਬੰਦ ਕੀਤੇ ਜਾਣ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਜਾਵੇਗੀ।
ਗੁਰਦੁਆਰਾ ਸਾਹਿਬ ਦੇ ਬਾਹਰ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਅਤੇ ਬੈਰੀਕੇਡ ਲਗਾਕੇ ਅਕਾਲੀ ਆਗੂਆਂ ਨੂੰ ਕੁਸਕਣ ਤੱਕ ਨਹੀਂ ਦਿੱਤਾ ਗਿਆ। ਗੁਰਦੁਆਰੇ ਅੰਦਰੋਂ ਬਿਆਨਬਾਜ਼ੀ ਕਰਦਿਆਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਅਤੇ ਹਲਕਾ ਸਨੌਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਆਗੂ ਹੈਰੀਮਾਨ ਨੂੰ ਲੋਕਾਂ ‘ਚ ਫਸਾਦ ਕਰਵਾਉਣ ਦੀ ਸ਼ੈਅ ਦੇ ਰਹੇ ਹਨ।
ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਲੋਕਾਂ ਨੂੰ ਧਰਮ ਅਤੇ ਜਾਤ ਦੇ ਨਾਂ ‘ਤੇ ਸਮਾਜ ਨੂੰ ਵੰਡਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਹੈਰੀਮਾਨ ਵੱਲੋਂ ਲੋਕਾਂ ਨੂੰ ਤਲਵਾਰਾਂ ਵੰਡ ਕੇ ਗਰਦਨਾਂ ਵੱਢਣ ਲਈ ਉਕਸਾਉਣਾ ਇਹ ਦਰਸਾਉਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਆਗੂ ਨੂੰ ਸ਼ਹਿ ਦੇ ਕੇ ਅਮਨ ਸ਼ਾਂਤੀ, ਭੰਗ ਕਰਨ ਅਤੇ ਲੋਕਾਂ ‘ਚ ਦੰਗੇ ਕਰਵਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੇ ਲੋਕ ਸ਼ਾਂਤੀਪਸੰਦ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੇ ਮੁੱਦਈ ਹਨ, ਜੋ ਕਾਂਗਰਸ ਅਤੇ ਹੈਰੀਮਾਨ ਦੇ ਮਨਸੂਬਿਆਂ ਨੂੰ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਜ਼ਬਰ ਤੇ ਜ਼ੁਲਮ ਖਿਲਾਫ਼ ਆਵਾਜ਼ ਉਠਾਈ ਹੈ ਅਤੇ ਕੁਰਬਾਨੀ ਦੇ ਦੇ ਕੇ ਇਤਿਹਾਸ ਸਿਰਜਣ ‘ਚ ਯਕੀਨ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਕਾਂਗਰਸ ਦੀ ਇਸ ਚਾਲ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਣਗੇ।
ਧਰਨੇ ਦੌਰਾਨ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਹਰਪਾਲ ਜੁਨੇਜਾ, ਅਜੀਤਪਾਲ ਕੋਹਲੀ, ਇੰਦਰਮੋਹਨ ਸਿੰਘ ਬਜਾਜ, ਵਿਸ਼ਨੂੰ ਸ਼ਰਮਾ, ਲਖਬੀਰ ਲੌਟ, ਸੁਰਜੀਤ ਗੜ੍ਹੀ, ਕਰਨੈਲ ਸਿੰਘ ਪੰਜੌਲੀ, ਜਸਮੇਰ ਸਿੰਘ ਲਾਛੜੂ, ਸਾਬਕਾ ਵਿਧਾਇਕ ਬੀਬੀ ਵਰਿੰਦਰ ਕੌਰ ਲੂੰਬਾ, ਬੀਬੀ ਬਲਵਿੰਦਰ ਕੌਰ ਚੀਮਾ, ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਮੇਅਰ ਅਮਰਿੰਦਰ ਬਜਾਜ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਨਰਦੇਵ ਸਿੰਘ ਆਕੜੀ, ਸੁਖਬੀਰ ਅਬਲੋਵਾਲ, ਰਣਧੀਰ ਸਿੰਘ ਰੱਖੜਾ, ਕਬੀਰ ਦਾਸ, ਸੁਰਜੀਤ ਸਿੰਘ ਅਬਲੋਵਾਲ, ਜਗਜੀਤ ਸਿੰਘ ਕੋਹਲੀ, ਮੁਸਲਿਮ ਵਿੰਗ ਮਾਲਵਾ ਜ਼ੋਨ ਦੇ ਪ੍ਰਧਾਨ ਮੂਸਾ ਖਾਨ, ਦਲਜੀਤ ਸਿੰਘ ਭੂਟਾ, ਈਸ਼ਰ ਸਿੰਘ ਅਬਲੋਵਾਲ, ਜਸਵਿੰਦਰਪਾਲ ਸਿੰਘ ਚੱਢਾ, ਜਿੰਦਲ ਪਾਤੜਾਂ, ਸੰਦੀਪ ਰਾਜਾ ਤੁੜ, ਸਤਪਾਲ ਸਿੰਘ ਪੂਨੀਆ, ਹਰੀ ਸਿੰਘ ਪੰਜੌਲਾ, ਜਗਤਾਰ ਨੰਬਰਦਾਰ ਪੰਜੌਲਾ, ਕੁਲਦੀਪ ਸਿੰਘ ਹਰਪਾਲਪੁਰ, ਕ੍ਰਿਸ਼ਨ ਸਨੌਰ, ਪਰਮਜੀਤ ਪੰਮਾ, ਸੁਖਵਿੰਦਰਪਾਲ ਮਿੰਟਾ, ਸੁਖਬੀਰ ਸਨੌਰ, ਜਸਪਾਲ ਬਿੱਟੂ ਚੱਠਾ, ਰਜਿੰਦਰ ਵਿਰਕ, ਹਰਬਖਸ਼ ਚਹਿਲ, ਰਵਿੰਦਰ ਵਿੰਦਾ, ਸ਼ਾਰਦਾ ਦੇਵੀ, ਸੀਮਾ ਸ਼ਰਮਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *