ਅੰਗਰੇਜ਼ੀ ਵਿਭਾਗ ਦੀ ਕਿਤਾਬ ਨੂੰ ਰਿਲੀਜ਼ ਕਰਦੇ ਹੋਏ ਡਾ. ਉੱਭਾ
ਕਾਲਜ ਵੱਲੋਂ ਅੰਗਰੇਜ਼ੀ ਦੀ ‘ਆਲ ਟਾਈਮ ਸਟੋਰੀਜ਼’ ਕਿਤਾਬ ਦੀ ਘੁੰਡ ਚੁਕਾਈ
ਪਟਿਆਲਾ, 17 ਜਨਵਰੀ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵੱਲੋਂ ਅੰਡਰ ਗ੍ਰੈਜੂਏਟ ਕੋਰਸ ਦੇ ਵਿਦਿਆਰਥੀਆਂ ਲਈ ਵਿਭਾਗ ਮੁਖੀ ਡਾ. ਦੀਪਇੰਦਰਜੀਤ ਰੰਧਾਵਾ ਦੀ ਅਗਵਾਈ ਅਧੀਨ ਤਿਆਰ ਕੀਤੀ ਪਾਠਕ੍ਰਮ ਦੀ ਪੁਸਤਕ ‘ਆਲ ਟਾਈਮ ਸਟੋਰੀਜ਼’ ਕਿਤਾਬ ਦੀ ਘੁੰਡ ਚੁਕਾਈ ਡਾ. ਧਰਮਿੰਦਰ ਸਿੰਘ ਉੱਭਾ ਦੀ ਹਾਜ਼ਰੀ ਵਿਚ ਕੀਤੀ ਗਈ।
ਪੁਸਤਕ ਦੀ ਘੁੰਡ ਚਕਾਈ ਮੌਕੇ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ ਅਤੇ ਵਿਭਾਗ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅੰਗਰੇਜ਼ੀ ਵਿਭਾਗ ਹਮੇਸ਼ਾ ਹੀ ਸਮੇਂ ਦੀ ਲੋੜ ਅਨੁਸਾਰ ਪਾਠਕ੍ਰਮ ਵਿੱਚ ਤਬਦੀਲੀਆਂ ਕਰਦਾ ਰਹਿੰਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਕ ਖੁਦ ਮੁਖਤਿਆਰ ਸੰਸਥਾ ਹੋਣ ਦੇ ਨਾਤੇ ਕਾਲਜ ਦਾ ਫ਼ਰਜ ਬਣ ਜਾਂਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਿੱਖਿਆ ਦੇ ਮਾਧਿਅਮ ਰਾਹੀਂ ਮਨੁੱਖੀ ਕਦਰਾਂ ਕੀਮਤਾਂ ਦੀ ਸਿੱਖਿਆ ਵੀ ਦੇਣ ਤਾਂ ਜੋ ਵਿਦਿਆਰਥੀ ਆਪਣੇ ਸਭਿਆਚਾਰ ਅਤੇ ਜੀਵਨ ਸ਼ੈਲੀ ਨੂੰ ਗ੍ਰਹਿਣ ਕਰ ਸਕਣ।
ਇਸ ਮੌਕੇ ਵਿਭਾਗ ਦੇ ਮੁਖੀ ਡਾ. ਦੀਪਇੰਦਰਜੀਤ ਰੰਧਾਵਾ ਅਤੇ ਪੁਸਤਕ ਦੇ ਸੰਪਾਦਕ ਪ੍ਰੋ. ਜਸਪ੍ਰੀਤ ਕੌਰ ਡਾ. ਰੂਬਲ ਬਰਾੜ ਪ੍ਰੋ. ਨਵਦੀਪ ਕੌਰ ਡਾ. ਆਇਸ਼ਾ ਖੋਸਲਾ ਅਤੇ ਵਿਦਿਆਰਥੀ ਹਾਜ਼ਰ ਸਨ।

