ਪੰਜਾਬਪਟਿਆਲਾ

ਸਾਰੀਆਂ ਟਰੇਡ ਯੂਨੀਅਨਾਂ ਦੇ 30 ਜਨਵਰੀ ਦੇ ਸੱਤਿਆਗ੍ਰਹਿ ਵਿੱਚ ਸੀਟੂ ਮੋਹਰੀ ਰੋਲ ਅਦਾ ਕਰੇਗੀ : ਕਾ. ਚੰਦਰ ਸੇਖਰ

ਪਟਿਆਲਾ (ਮਧੂਸਾਰ ਬਿਊਰੋ) ਦੇਸ ਦੀਆਂ ਸਾਰੀਆਂ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 30 ਜਨਵਰੀ ਨੂੰ ਕੀਤੇ ਜਾ ਰਹੇ ਸੱਤਿਆ ਗ੍ਰਹਿ ਵਿੱਚ ਜਿਲਾ ਪਟਿਆਲਾ ਸੀਟੂ ਵੱਧ ਚੜ ਕੇ ਭਾਗ ਲਵੇਗੀ।
ਇਹ ਗੱਲ ਜਿਲਾ ਪਟਿਆਲਾ ਦੇ ਸੀਟੂ ਦੇ ਸਰਗਰਮ ਕਾਰਕੁੰਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸੀਟੂ ਦੇ ਮੀਤ ਪ੍ਰਧਾਨ ਕਾਮਰੇਡ ਚੰਦਰ ਸ਼ੇਖਰ ਨੇ ਕਹੀ। ਉਹਨਾਂ ਨੇ ਵਿਆਖਿਆ ਕਰਦਿਆਂ ਆਖਿਆ ਕਿ ਪੂਰੇ ਦੇਸ਼ ਦੀਆਂ ਸਾਰੀਆਂ ਕੇਂਦਰੀ ਟਰੇਡ ਯੂਨੀਆਂ ਵੱਲੋਂ ਮਜਦੂਰ ਸ੍ਰੇਣੀ ਦੀਆਂ ਸਾਂਝੀਆਂ ਮੰਗਾਂ ਅਤੇ ਮੋਦੀ ਸਰਕਾਰ ਦੀਆਂ ਮਜਦੂਰ ਵਿਰੋਧੀ ਨੀਤੀਆਂ ਨੂੰ ਪਛਾੜਣ ਲਈ ਇਹ ਦੇਸ ਪੱਧਰੀ ਸਤਿਆ ਗ੍ਰਹਿ ਕੀਤਾ ਜਾ ਰਿਹਾ ਹੈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਹਜਾਰਾਂ ਕਿਰਤੀਆਂ ਵੱਲੋਂ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ।

ਇਸ ਸੱਤਿਆਗ੍ਰਹਿ ਵਿੱਚ ਸੀਟੂ ਤੋਂ ਇਲਾਵਾ 10 ਹੋਰ ਕੇਂਦਰੀ ਟ੍ਰੇਡ ਯੂਨੀਅਨਾਂ ਸਾਮਿਲ ਹੋਣਗੀਆਂ। ਸਾਥੀ ਸੇਖਰ ਨੇ ਮੰਗਾਂ ਦੇ ਸਬੰਧ ‘ਚ ਬੋਲਦਿਆਂ ਆਖਿਆ ਕਿ ਪੰਜਾਬ ਵਿੱਚ ਹਰ ਗੈਰ ਹੁਨਰਮੰਦ ਮਜਦੂਰ ਦੀ 18000/- ਪ੍ਰਤੀ ਮਹੀਨਾ ਤਨਖਾਹ ਲਾਗੂ ਕਰਵਾਉਣ, 26 ਅਕਤੂਬਰ 2016 ਦੇ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਹਰ ਤਰ੍ਹਾਂ ਦੇ ਕੱਚੇ ਵਰਕਰਾਂ ਨੂੰ ਰੈਗੂਲਰ ਮੁਲਾਜਮਾਂ ਦੇ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਲਾਗੂ ਕਰਾਉਣ , ਨਰੇਗਾ ਵਰਕਰਾਂ ਨੂੰ ਖੇਤ ਮਜਦੂਰਾਂ ਦੇ ਬਰਾਬਰ ਘੱਟੋ ਘੱਟ ਉਜਰਤ ਅਤੇ ਸਾਲ ਵਿੱਚ ਘੱਟੋ ਘੱਟ 200 ਦਿਹਾੜੀ ਕੰਮ ਲਾਗੂ ਕਰਾਉਣ, ਮਨਰੇਗਾ ਮਜਦੂਰਾਂ ਨੂੰ ਮੁੜ ਤੋਂ ਉਸਾਰੀ ਕਿਰਤੀ ਬੋਰਡ ਦੀ ਸਰੇਣੀ ਵਿੱਚ ਸਾਮਿਲ ਕਰਾਉਣ, ਖੇਤ ਮਜਦੂਰ ਨੂੰ ਘਰ ਘਰ ਅਤੇ ਜਨਤਕ ਵੰਡ ਪ੍ਰਣਾਲੀ ਰਾਹੀਂ 14 ਜਰੂਰੀ ਵਸਤਾਂ ਸਸਤੇ ਰੇਟ ਉੱਤੇ ਸਰਕਾਰੀ ਰਾਸ਼ਨ ਡੀਪੂਆਂ ਤੋਂ ਮੁੜ ਬਹਾਲ ਕਰਾਉਣ ਲਈ, ਨਿਰਮਾਣ ਮਜਦੂਰਾਂ ਨੂੰ ਮਿਲਦੀਆਂ ਸਹੂਲਤਾਂ ਦੀ ਖਜਲ ਖੁਆਰੀ ਬੰਦ ਕਰਕੇ ਹਰ ਬਲਾਕ ਪੱਧਰ ਉਤੇ ਲੇਬਰ ਦਫਤਰ ਖੋਲ ਕੇ ਅਤੇ ਉਨ੍ਹਾਂ ਕੋਲੋਂ ਤਸਦੀਕ ਕਲੇਮ ਫਾਰਮ ਪ੍ਰਾਪਤ ਕਰਨ ਦੀ ਸੁਵਿਧਾ ਨੂੰ ਮੁੜ ਬਹਾਲ ਕਰਾਉਣ ਦੀ ਵੀ ਮੰਗ ਕੀਤੀ ਜਾਵੇਗੀ। ਉਨਾਂ ਆਖਿਆ ਕਿ ਮੋਦੀ ਸਰਕਾਰ ਮਜਦੂਰਾਂ ਨੂੰ ਮਿਲਦੀਆਂ ਸਹੂਲਤਾਂ ਵਿੱਚ ਲਗਾਤਾਰ ਕਟੋਤੀ ਕਰਦੀ ਜਾ ਰਹੀ ਹੈ ਅਤੇ ਕਿਰਤ ਕਾਨੂੰਨਾਂ ਦੀ ਭੰਨ ਤੋੜ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਮਜਦੂਰਾਂ ਦੀ ਖੁੱਲੀ ਲੁੱਟ ਕਰਨ ਲਈ ਅਗੇ ਵਧਦੀ ਜਾ ਰਹੀ ਹੈ ਇਸ ਲਈ ਮੋਦੀ ਦੀ ਮਜਦੂਰ ਵਿਰੋਧੀ ਨੀਤੀਆਂ ਨੂੰ ਮੋੜਾ ਦੇਣਾ ਅੱਜ ਦੇ ਸਮੇਂ ਮਜਦੂਰ ਜਮਾਤ ਦੀ ਮੁੱਖ ਲੋੜ ਬਣ ਗਈ ਹੈ।
ਉਹਨਾਂ ਨੇ ਆਖਿਆ ਕਿ ਸੀਟੂ ਪਬਲਿਕ ਖੇਤਰ ਨੂੰ ਕਮਜੋਰ ਕਰਨ ਅਤੇ ਪ੍ਰਚੂਨ ਦੇ ਖੇਤਰ ਵਿੱਚ ਵੀ ਵਿਦੇਸ਼ੀ ਕੰਪਨੀਆਂ ਨੂੰ ਖੁੱਲ ਦੇਣ ਦੀ ਮੋਦੀ ਸਰਕਾਰ ਦੇ ਵਿਰੋਧ ਵਿੱਚ ਹੈ। ਮਜਦੂਰ ਜਮਾਤ ਲਈ ਅੱਜ ਦਾ ਮੁੱਖ ਸਵਾਲ ਪੂਰਾ ਰੋਜਗਾਰ ਅਤੇ ਵਾਜਬ ਉਜਰਤਾਂ ਯਕੀਨੀ ਬਣਾਉਣਾ ਬਣ ਚੁੱਕਾ ਹੈ। ਉਨ੍ਹਾਂ ਸੀਟੂ ਦੇ ਸਰਗਰਮ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 30 ਜਨਵਰੀ ਦੇ ਸਤਿਆਗ੍ਰਹਿ ਵਿੱਚ ਆਪ ਮਿਹਨਤਕਸ਼ ਲੋਕਾਂ ਦੀ ਸਮੂਲੀਅਤ ਯਕੀਨੀ ਬਨਾਉਣ ਲਈ ਦਿਨ ਰਾਤ ਇੱਕ ਕਰ ਦੇਣ ਅਤੇ ਵੱਧ ਤੋਂ ਵੱਧ ਮਜਦੂਰਾਂ ਤੱਕ ਇਨ੍ਹਾਂ ਮੰਗਾਂ ਦਾ ਪ੍ਰਚਾਰ ਕਰਨ ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਜਿਲਾ ਪਟਿਆਲਾ ਦੇ ਸੀਟੂ ਪ੍ਰਧਾਨ ਕਾਮਰੇਡ ਨਛੱਤਰ ਸਿੰਘ ਗੁਰਦਿੱਤਪੁਰਾ ਨੇ ਕੀਤੀ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਭਾਰਤ ਨਿਰਮਾਣ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਕਾ. ਸੁੱਚਾ ਸਿੰਘ ਕੌਲ, ਕਾ. ਰਾਮ ਸਿੰਘ ਗਦਾਈਆ, ਹਰਜਿੰਦਰ ਸਿੰਘ ਗੁਰਦਿੱਤਪੁਰਾ, ਸਤਨਾਮ ਸਿੰਘ ਗੁਰਦਿੱਤਪੁਰਾ, ਗੁਰਚਰਨ ਸਿੰਘ ਗੁਰਦਿੱਤਪੁਰਾ, ਦਰਸਨ ਸਿੰਘ, ਸੰਦੀਪ ਸਿੰਘ, ਨਿਰਭੈ ਸਿੰਘ ਗੁਰਦਿੱਤਪੁਰਾ, ਨਾਇਬ ਸਿੰਘ ਲੋਚਵਾਂ, ਸਾਹਿਬ ਸਿੰਘ ਧਨੌਰੀ, ਰਣਧੀਰ ਸਿੰਘ ਕਾਦਰਾਬਾਦ, ਧਰਮਪਾਲ ਸਿੰਘ ਬਿਸਨਪੁਰਾ, ਦਰਬਾਰਾ ਸਿੰਘ ਨੌਹਰਾ, ਗੁਰਮੀਤ ਸਿੰਘ ਨੌਹਰਾ, ਪਿਰਥੀ ਸਿੰਘ ਨੌਹਰਾ, ਸੁਰਜਨ ਸਿੰਘ ਵਜੀਦਪੁਰ, ਲਾਲ ਝੰਡਾ ਪੰਜਾਬ ਭੱਠਾ ਮਜਦੂਰ ਯੂਨੀਅਨ ਦੇ ਆਗੂ ਕਰਨੈਲ ਸਿੰਘ ਬੁੱਗਾ, ਪ੍ਰੇਮ ਸਿੰਘ ਸਮਾਣਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *