ਪਟਿਆਲਾ

ਪਟਿਆਲਾ ਦਿਹਾਤੀ ਦੇ ਕਾਂਗਰਸੀ ਕੋਸਲਰਾਂ ਦੇ ਮੂੰਹ ਦੇ ਚਪੇੜ ਸਾਬਤ ਹੋਈ ਮੇਅਰ ਦੀ ਚੋਣ: ਬਿੱਟੂ ਚੱਠਾ

ਲੋਕਾਂ ਤੋਂ ਵੋਟਾਂ ਦਾ ਅਧਿਕਾਰ ਖੋਹ ਕੇ ਕੋਸਲਰ ਬਣਾਏ ਹਨ ਕਾਂਗਰਸੀ ਨੇਤਾ
ਪਟਿਆਲਾ 23 ਜਨਵਰੀ (ਮਧੂਸਾਰ ਬਿਊਰੋ) ਨਗਰ ਨਿਗਮ ਦੇ ਸੀਨੀਅਰ ਸਾਬਕਾ ਕੋਸਲਰ ਦੇ ਹਾਈਕੋਰਟ ਤੱਕ ਜਾ ਕੇ ਕਾਂਗਰਸੀਆਂ ਨਾਲ ਜੂਝਣ ਵਾਲੇ ਅਕਾਲੀ ਨੇਤਾ ਜਸਪਾਲ ਸਿੰਘ ਬਿੱਟੂ ਚੱਠਾ ਨੇ ਕਿਹਾ ਕਿ ਨਿਗਮ ਦੇ ਇਤਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਪਟਿਆਲਾ ਦਿਹਾਤੀ ਵਿਚੋ ਨਿਗਮ ਦਾ ਇਕ ਵੀ ਅਹੁਦਾ ਕਿਸੇ ਵੀ ਕੋਸਲਰ ਨੂੰ ਨਹੀ ਮਿਲਿਆ ਹੈ । ਬਿੱਟੂ ਚੱਠਾ ਨੇ ਕਿਹਾ ਕਿ ਇਹ ਪਟਿਆਲਾ ਦਿਹਾਤੀ ਹਲਕੇ ਕੋਸਲਰਾਂ ਦੇ ਮੂੰਹ ਤੇ ਚਪੇੜ ਹੈ ।

ਉਹਨਾਂ ਕਿਹਾ ਕਿ ਪਹਿਲਾਂ ਧੱਕੇ ਨਾਲ ਕੋਸਲਰ ਜਿਤਾ ਦੇ ਲੋਕਤੰਤਰ ਦਾ ਘਾਣ ਕੀਤਾ ਤੇ ਹੁਣ ਪੱਲੇ ਵੀ ਕੁਝ ਨਹੀ ਪਿਆ । ਬਿੱਟੂ ਚੱਠਾ ਨੇ ਕਿਹਾ ਕਿ ਕਾਂਗਰਸ ਨੇ ਹਾਈਕੋਰਟ ਦੇ ਹੁਕਮਾਂ ਦੀਆਂ ਵੀ ਧੱਜੀਆਂ ਉਡਾਈਆਂ ਤੇ ਧੱਕੇਸਾਹੀ ਦੀਆਂ ਸਾਰੀਆਂ ਹੱਦਾਂ ਖਤਮ ਕਰ ਦਿਤੀਆ ਸਨ । ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸਾਂ ਹੀ ਪਟਿਆਲਾ ਦਿਹਾਤੀ ਹਲਕੇ ਨੂੰ ਮਾਣ ਦਿਤਾ ਤੇ ਇਸ ਹਲਕੇ ਤੋਂ ਜਿਥੇ ਡਿਪਟੀ ਮੇਅਰ ਬਨਾਇਆ ਉੱਥੇ ਮੈਨੂੰ ਨਿਗਮ ਦੀ ਸਭ ਤੋ ਤਾਕਤਵਰ ਕਮੇਟੀ ਐਫ ਐਡ ਸੀ ਸੀ ਦਾ ਮੈਂਬਰ ਲਗਾਇਆ । ਉਹਨਾਂ ਕਿਹਾ ਸਭ ਤੋ ਵੱਧ ਪੇਸੈ ਅਸੀ ਪਟਿਆਲਾ ਹਲਕੇ ਦਿਹਾਤੀ ਦੇ ਵਾਰਡਾਂ ਵਿਚ ਲਗਾਏ ਤੇ ਵਾਰਡਾਂ ਦਾ ਵਿਕਾਸ ਕਰਵਾਇਆ ।
ਬਿੱਟੂ ਚੱਠਾ ਨੇ ਕਿਹਾ ਕਿ ਕਾਂਗਰਸ ਨੇ ਚੋਣ ਵੇਲੇ ਵੀ ਲੋਕਾਂ ਤੋ ਵੋਟ ਪਾਉਣ ਦਾ ਅਧਿਕਾਰ ਖੋ ਕੇ ਆਪਣੇ ਹਾਰ ਰਹੇ ਕਾਂਗਰਸੀ ਨੇਤਾਵਾਂ ਨੂੰ ਨਿਗਮ ਦੇ ਕੋਸਲਰ ਬਨਾਇਆ ਤੇ ਅੱਜ ਮੇਅਰ , ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਨੂੰ ਲੈ ਕੇ ਮੋਤੀ ਮਹਲ ਵਲੋ ਬ੍ਰਹਮ ਮਹਿੰਦਰਾ ਨੂੰ ਡਿਬੀ ਲਗਾ ਦਿਤੀ ਗਈ ਜਿਸ ਨਾਲ ਕਾਂਗਰਸ ਦੀ ਅੰਦਰੂਨੀ ਲੜਾਈ ਵੀ ਸਾਹਮਣੇ ਆ ਗਈ । ਬਿੱਟੂ ਚੱਠਾ ਨੇ ਕਿਹਾ ਕਿ ਅਕਾਲੀ ਦਲ ਹਮੇਸਾਂ ਹੀ ਲੋਕਾਂ ਦੀ ਸੇਵਾ ਵਿਚ ਹਾਜਰ ਰਹੇਗਾ ਤੇ ਸਾਡੇ ਦਰਵਾਜੇ ਲੋਕਾਂ ਲਈ ਹਮੇਸਾਂ ਖੁਲੇ ਰਹਿਣਗੇ ।

Leave a Reply

Your email address will not be published. Required fields are marked *