ਪਟਿਆਲਾ

ਕਾਂਗਰਸ ਵੱਲੋਂ ਯੌਗੀ ਨੂੰ ਸੀਨੀਅਰ ਡਿਪਟੀ ਮੇਅਰ ਬਣਾਏ ਜਾਣ ਨਾਲ ਲੋਕਾਂ ਨੂੰ ਵਿਕਾਸ ਦੀ ਆਸ ਬੱਝੀ : ਸੂਰਜ ਭਾਟੀਆ

ਪਟਿਆਲਾ 23 ਜਨਵਰੀ (ਮਧੂਸਾਰ ਬਿਊਰੋ) ਯੂਥ ਕਾਂਗਰਸੀ ਆਗੂ ਸੂਰਜ ਭਾਟੀਆ ਨੇ ਕਾਂਗਰਸ ਵੱਲੋਂ ਯੌਗਿੰਦਰ ਸਿੰਘ ਯੌਗੀ ਨੂੰ ਸੀਨੀਅਰ ਡਿਪਟੀ ਮੇਅਰ ਬਣਾਏ ਜਾਣ ਦਾ ਸਵਾਗਤ ਕੀਤਾ ਹੈ। ਨਿਗਮ ਵਿਚ ਸੀਨੀਅਰ ਡਿਪਟੀ ਮੇਅਰ ਬਣਾਏ ਜਾਣ ਦੇ ਐਲਾਨ ਤੋਂ ਸੂਰਜ ਭਾਟੀਆ ਨੇ ਸਮਰਥਕਾਂ ਸਮੇਤ ਕਾਂਗਰਸ ਅਤੇ ਯੌਗਿੰਦਰ ਸਿੰਘ ਯੌਗੀ ਦੇ ਹੱਕ ‘ਚ ਨਾਅਰੇ ਲਗਾਏ।

ਇਸ ਮੌਕੇ ਸੂਰਜ ਭਾਟੀਆ ਨੇ ਯੌਗਿੰਦਰ ਸਿੰਘ ਯੌਗੀ ਨੂੰ ਸੀਨੀਅਰ ਡਿਪਟੀ ਮੇਅਰ ਬਣਾਏ ਜਾਣ ‘ਤੇ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ। ਇਸ ਦੌਰਾਨ ਕਾਂਗਰਸੀ ਸਮਰਥਕਾਂ ਵੱਲੋਂ ਖੁਸ਼ੀ ‘ਚ ਭੰਗੜੇ ਪਾਏ ਗਏ ਅਤੇ ਲੱਡੂ ਵੰਡੇ ਗਏ।
ਗੱਲਬਾਤ ਕਰਦਿਆਂ ਯੂਥ ਆਗੂ ਸੂਰਜ ਭਾਟੀਆ ਨੇ ਕਿਹਾ ਕਿ ਕਾਂਗਰਸ ਦਾ ਇਹ ਫੈਸਲਾ ਪ੍ਰਸੰਸਾ ਵਾਲਾ ਹੈ, ਜਿਸ ਨਾਲ ਸ਼ਹਿਰ ‘ਚ ਵਿਕਾਸ ਦੀ ਆਸ ਬੱਝ ਗਈ ਹੈ। ਸੂਰਜ ਭਾਟੀਆ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਯੌਗਿੰਦਰ ਸਿੰਘ ਯੌਗੀ ਨੂੰ ਸੀਨੀਅਰ ਡਿਪਟੀ ਮੇਅਰ ਬਣਾਏ ਜਾਣ ਦਾ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਲੋਕਾਂ ਦੀਆਂ ਆਸਾਂ ‘ਤੇ ਪੂਰਾ ਉਤਰਨ ਵਾਲੇ ਇਮਾਨਦਾਰੀ ਵਿਅਕਤੀ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਹੈ।

Leave a Reply

Your email address will not be published. Required fields are marked *