ਅਹੁਦਿਆਂ ਦੀ ਲਾਲਸਾ ਨੇ ਅਮਰਿੰਦਰ ਤੇ ਸਿੱਧੂ ਵਿਚਕਾਰ ਜੰਗ ਕਰਵਾਈ : ਸੁਰਜੀਤ ਰੱਖੜਾ
-ਅਕਾਲੀ ਦਲ ਨੇ ਹਮੇਸਾਂ ਹੀ ਲੋਕਾਂ ਲਈ ਲੜਾਈ ਲੜੀ ; ਅਬਲੋਵਾਲ
ਪਟਿਆਲਾ, ਡਕਾਲਾ 24 ਜਨਵਰੀ (ਮਧੂਸਾਰ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਅਹੁਦਿਆਂ ਦੀ ਲਾਲਸਾ ਨੇ ਅਮਰਿੰਦਰ ਤੇ ਸਿੱਧੂ ਵਿਚਕਾਰ ਜੰਗ ਕਰਵਾ ਦਿਤੀ ਹੈ ਜਿਸ ਨਾਲ ਹੁਣ ਪੰਜਾਬ ਦੀ ਗੱਲ ਛੱਡ ਕੇ ਕਾਂਗਰਸੀ ਨੇਤਾ ਬਿਲੀਆਂ ਵਾਂਗ ਸੀ ਐਮ ਦੀ ਕੁਰਸੀ ਲਈ ਲੜਾਈ ਲੜਨਗੇ ।
ਸਰਦਾਰ ਰੱਖੜਾ ਅੱਜ ਇਥੇ ਕਰਹਾਲੀ ਸਾਹਿਬ ਵਿਚੇ ਅਕਾਲੀ ਦਲ ਦੀ ਮਜਬੂਤੀ ਲਈ ਸਰਕਲ ਰਾਮਨਗਰ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਬੱਲ ਦੀ ਅਗਵਾਈ ਵਿਚ ਹੋ ਰਹੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ । ਇਸ ਮੋਕੇ ਮੀਟਿੰਗ ਵਿਚ ਵਿਸੇਸ ਤੋਰ ਤੇ ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ , ਚੈਅਰਮੈਨ ਜਿਲਾ ਪ੍ਰੀਸਦ ਜਸਪਾਲ ਸਿੰਘ ਕਲਿਆਣ, ਸਾਬਕਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਵੀ ਪੁੱਜੇ ਹੋਏ ਸਨ।
ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਤਾਂ ਪਹਿਲਾ ਹੀ ਕਾਂਗਰਸ ਸਰਕਾਰ ਨੇ ਠੱਪ ਕਰ ਦਿਤਾ ਸੀ ਤੇ ਹੁਣ ਇਸ ਲੜਾਈ ਨਾਲ ਸਾਰੀ ਸਰਕਾਰ ਹੀ ਠੱਪ ਹੋ ਕਿ ਰਹਿ ਗਈ ਹੇ ਜਿਸ ਕਾਰਨ ਪੰਜਾਬ ਦੇ ਲੋਕ ਪੂਰੀ ਤਰਾਂ ਨਰਾਸ ਹਨ। ਰੱਖੜਾ ਨੇ ਅਮਰਿੰਦਰ ਸਰਕਾਰ ਨੂੰ ਪੰਜਾਬ ਦੀ ਸਭ ਤੋਂ ਘਟੀਆ ਸਰਕਾਰ ਗਰਦਾਨਦਿਆਂ ਆਖਿਆ ਹੈ ਕਿ ਸਰਕਾਰ ਨੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਝੂਠੇ ਵਾਅਦਿਆਂ ਦਾ ਅੰਬਾਰ ਲਗਾ ਕੇ ਭਾਵੇ ਕਾਂਗਰਸ ਸਰਕਾਰ ਤਾਂ ਬਣਾ ਗਈ ਪਰ ਹੁਣ ਇਸ ਸਰਕਾਰ ਵਿਚ ਕੋਈ ਵੀ ਸੁਖੀ ਨਹੀ ਹੈ । ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ 11 ਮਹੀਨੇ ਲੰਘਣ ਤੋਂ ਬਾਅਦ ਵੀ ਕਾਂਗਰਸ ਸਰਕਾਰ ਲੋਕਾਂ ਲਈ ਇਕ ਵੀ ਵਧੀਆਂ ਪਾਲਸੀ ਨਹੀ ਬਣਾ ਸਕੀ ਜਿਸ ਕਾਰਨ ਅਜ ਪੰਜਾਬ ਦੇ ਲੋਕ ਇਸ ਸਰਕਾਰ ਤੋ ਪੂਰੀ ਤਰਾਂ ਕਲਪ ਚੁੱਕੇ ਹਨ।
ਇਸ ਮੋਕੇ ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੈਅਰਮੈਨ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਸਰਕਾਰ ਨੇ ਕਦੇ ਵੀ ਖਜਾਨਾਂ ਖਾਲੀ ਨਹੀ ਹੋਣ ਦਿਤਾ ਪਰ ਕਾਂਗਰਸ ਸਰਕਾਰ ਲੋਕਾਂ ਨਾਲ ਵਾਅਦੇ ਪੂਰੇ ਕਰਨ ਦੀ ਥਾਂ ਖਜਾਨਾ ਖਾਲੀ ਹੋਣ ਦੀ ਰੱਟ ਲਗਾ ਰਹੀ ਹੈ । ਉਹਨਾਂ ਕਿਹਾ ਕਿ ਅਸਲ ਵਿਚ ਕਾਂਗਰਸ ਸਰਕਾਰ ਲੋਕਾਂ ਨੂੰ ਗੁੰਮਰਾਹ ਤੇ ਗੁੰਮਰਾਹ ਕਰਦੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਝੂਠੇ ਲੋਕਾਂ ਨੂੰ ਸਿਰਫ ਇਕ ਵਾਰ ਮੋਕਾ ਦਿੰਦੇ ਹਨ ਤੇ ਮੁੜ ਕੇ ਘਰੇ ਬੈਠਾ ਦਿੰਦੇ ਹਨ । ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਲੋਕਾਂ ਦੇ ਹਿੱਤਾਂ ਤੇ ਡਟ ਕੇ ਪਹਿਰਾ ਦੇਵੇਗਾ ਤੇ ਲੋਕਾਂ ਦੇ ਵਾਅਦੇ ਪੂਰੇ ਕਰਾਉਣ ਲਈ ਡਟ ਕੇ ਲੜਾਈ ਲੜੇਗਾ । ਇਸ ਮੋਕੇ ਚੈਅਰਮੈਨ ਬਲਵਿੰਦਰ ਸਿੰਘ ਬਰਸਟ, ਜਥੇਦਾਰ ਕਰਮ ਸਿੰਘ ਬਠੋਈ,ਜੋਗਾ ਸਿੰਘ, ਹਰਭਜਨ ਸਿੰਘ ਰੰਧਾਵਾ , ਬਲਵਿੰਦਰ ਸਿੰਘ ਮਵੀ ਸੱਪਾਂ, ਗੁਰਦੀਪ ਸਿੰਘ ਕਰਹਾਲੀ ਸਮੁੱਚੇ ਮੈਂਬਰ ਬਲਾਕ ਸੰਮਤੀ , ਸਰਪੰਚ ਚਰਨਜੀਤ ਕੋਰ ਕਰਹਾਲੀ, ਗੁਰਵਿੰਦਰ ਸਿੰਘ ਸਰਪੰਚ ਬੀਬੀਪੁਰ, ਭੁਪਿੰਦਰ ਸਿੰਘ ਘਿਉਰਾ, ਗੋਲਡੀ ਕਮਾਲਪੁਰ ਯੂਥ ਪ੍ਰਧਾਨ, ਬੱਗਾ ਨਵਾਂ ਗਾਉਂ, ਕਸਮੀਰ ਸਿੰਘ ਧਰਮਹੇੜੀ, ਰਣਜੋਧ ਸਿੰਘ ਖੇੜਕੀ, ਸਾਹਿਬ ਸਿੰਘ, ਬਾਪੂ ਸਵਰਨ ਸਿੰਘ ਧਨੌਰੀ, ਰਾਣਾ ਧਨੋਰੀ,ਐਡਵੋਕੇਟ ਮਨਬੀਰ ਵਿਰਕ ਤੇ ਹੋਰ ਵੀ ਨੇਤਾ ਹਾਜਰ ਸਨ।

