21 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਸਰਸ ਮੇਲੇ ਚ 12 ਰਾਜਾਂ ਦੇ ਕਲਾਕਾਰ ਆਪਣੀ ਕਲਾ ਦਾ ਪ੍ਰਦਸ਼ਨ ਕਰਨਗੇ
ਪਟਿਆਲਾ ਸਰਸ ਕਮ ਹੈਰੀਟੇਜ਼ ਮੇਲੇ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਰਵਾਇਤੀ ਪ੍ਰਚਾਰ ਦੇ ਨਾਲ ਸ਼ੋਸ਼ਲ ਮੀਡੀਆ ਦਾ ਵੀ ਇਸਤੇਮਾਲ ਹੋਵੇਗਾ
ਕਾਲਜਾਂ ਦੇ ਵਿਦਿਆਰਥੀਆਂ ਦਾ ਕੰਪੀਟਿਸ਼ਨ ਵੀ ਹੋਵੇਗਾ: ਪਰੇ
ਪਟਿਆਲਾ, 24 ਜਨਵਰੀ (ਮਧੂਸਾਰ ਬਿਊਰੋ) ਇਤਿਹਾਸਕ ਸ਼ਹਿਰ ਪਟਿਆਲਾ ਵਿੱਚ ਇੱਕ ਵਾਰ ਫਿਰ ਸਰਸ ਕਮ ਹੈਰੀਟੇਜ ਮੇਲਾ ਆਪਣੀ ਸ਼ਾਨ ਵਿਖੇਰਨ ਜਾ ਰਿਹਾ ਹੈ। 21 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਸਰਸ ਮੇਲੇ ‘ਚ 12 ਰਾਜਾਂ ਦੇ ਕਲਾਕਾਰ ਆਪਣੀ ਕਲਾ ਦਾ ਪ੍ਰਦਸ਼ਨ ਕਰਨਗੇ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸ਼ੋਕਤ ਅਹਿਮਦ ਪਰੇ ਨੇ ਅੱਜ ਮੇਲੇ ਦੀ ਤਿਆਰੀ ਦੇ ਸਬੰਧ ਵਿੱਚ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਦੱਸਿਆ ਕਿ ਭਾਰਤ ਦੇ ਵੱਖ-ਵੱਖ ਰਾਜਾਂ ਦੇ ਰਵਾਇਤੀ ਲੋਕ ਨਾਚ, ਕਲਾਵਾਂ ਅਤੇ ਸੰਗੀਤ ਦੇ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਜਾ ਰਹੇ ਹਨ । ਇਹਨਾਂ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਝਾਰਖੰਡ, ਮਣੀਪੁਰ, ਓੜੀਸਾ, ਆਸਾਮ, ਆਂਧਰਾ ਪ੍ਰਦੇਸ਼, ਛੱਤਸ਼ੀਗੜ੍ਹ ਸ਼ਾਮਲ ਹਨ।
ਸ਼੍ਰੀ ਸ਼ੋਕਤ ਅਹਿਮਦ ਪਰੇ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅਤੇ ਨਾਲ ਲਗਦੇ ਸ਼ਹਿਰਾਂ ਵਿੱਚ ਸਰਸ ਕਮ ਹੈਰੀਟੇਜ਼ ਮੇਲੇ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਰਵਾਇਤੀ ਪ੍ਰਚਾਰ ਦੇ ਨਾਲ ਸ਼ੋਸ਼ਲ ਮੀਡੀਆ ਦਾ ਵੀ ਇਸਤੇਮਾਲ ਕਰਨ ਦੀ ਯੋਜਨਾ ਉਲੀਕੀ ਗਈ ਹੈ। ਉਹਨਾਂ ਕਿਹਾ ਕਿ ਸਾਡੀ ਵਿਰਾਸਤ ਅਤੇ ਸਾਡੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀਆਂ ਲੋਕ ਕਲਾਵਾਂ ਬਾਰੇ ਸਾਡੇ ਨੌਜਵਾਨਾ ਨੂੰ ਵੱਧ ਤੋਂ ਵੱਧ ਜਾਣਕਾਰੀ ਹੋ ਸਕੇ ਇਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਇਹ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਦੱਸਿਆ ਕਿ 3 ਮਾਰਚ ਤੱਕ ਚੱਲਣ ਵਾਲੇ ਸਰਸ ਮੇਲੇ ਨੂੰ ਲੈ ਕੇ ਜਲਦੀ ਹੀ ਫੇਸ ਬੁੱਕ ਅਤੇ ਇੰਸਟਾਗਰਾਮ ‘ਤੇ ਪੇਜ ਬਣਾ ਕੇ ਮੇਲੇ ਦੌਰਾਨ ਹਰ ਰੋਜ ਹੋਣ ਵਾਲੀਆ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪਟਿਆਲਾ ਅਤੇ ਨੇੜਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕੀ ਇਹਨਾਂ ਪੇਜਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਮੇਲੇ ਦੀ ਪੁਹੰਚ ਵਧਾਈ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਵਿੱਚ ਜਿਥੇ ਨੂਰਾਂ ਸਿਸਟਰਸ, ਸ਼ੈਰੀ ਮਾਨ ਵਰਗੇ ਉਘੇ ੇ ਕਲਾਕਾਰਾਂ ਦੀਆਂ ਸੰਗੀਤ ਮਈ ਸ਼ਾਮ ਹੋਣਗੀਆ ਉਥੇ ਹੀ ਕਾਲਜਾਂ ਦੇ ਵਿਦਿਆਰਥੀਆਂ ਦੇ ਸਭਿਆਚਾਰ ਮੁਕਾਬਲੇ ਵੀ ਕਰਵਾਏ ਜਾਣਗੇ।
ਇਸ ਮੌਕੇ ਸ੍ਰੀ ਅਮਿਤ ਕੁਮਾਰ ਟਰੇਨੀ ਆਈ.ਏ.ਐਸ., ਸ੍ਰੀ ਲਾਲ ਵਿਸ਼ਵਾਸ ਪੀ.ਸੀ.ਐਸ ਟ੍ਰੇਨੀ ਸਹਾਇਕ ਕਮਿਸ਼ਨਰ, ਇਸ਼ਮਤ ਵਿਜੈ ਸਿੰਘ ਪੀ.ਸੀ.ਐਸ. ਵਧੀਕ ਸਹਾਇਕ ਕਮਿਸ਼ਨਰ, ਗੀਤਿਕਾ ਪੀ.ਸੀ.ਐਸ. ਅਸਟੇਟ ਅਫ਼ਸਰ ਪੀ.ਡਬਲਿਯੂ.ਡੀ., ਬਲਾਕ ਵਿਕਾਸ ਅਧਿਕਾਰੀ ਸ਼੍ਰੀ ਪੁਨੀਤ ਸ਼ਰਮਾ ਪੀ.ਸੀ.ਐਸ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਡਾ. ਅੰਕੂਰ ਮਹਿੰਦਰੂ ਪੀ.ਸੀ.ਐਸ. ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਸ੍ਰੀਮਤੀ ਸਾਇਨਾ ਕਪੂਰ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

