ਪਟਿਆਲਾ

ਜੱਜ ਲੋਇਆ ਦੀ ਭੇਦ ਭਰੇ ਢੰਗ ਨਾਲ ਮੌਤ ਦੀ ਨਿਰਪੱਖ ਜਾਂਚ ਲਈ ਰੋਸ ਪ੍ਰਦਰਸ਼ਨ

ਪਟਿਆਲਾ 24 ਜਨਵਰੀ (ਮਧੂਸਾਰ ਬਿਊਰੋ) ਗੈਸ ਏਜੰਸੀ ਵਰਕਰ ਯੂਨੀਅਨ ਵੱਲੋਂ ਪਟਿਆਲਾ ਨਹਿਰੂ ਪਾਰਕ ਵਿਖੇ ਮੋਦੀ ਹਕੂਮਤ ਵੱਲੋਂ ਦੇਸ਼ ਅੰਦਰ ਲਾਗੂ ਹੋ ਰਹੀਆਂ ਫ਼ਿਰਕੂ ਫ਼ਾਸੀਵਾਦੀ ਨੀਤੀਆਂ ਤਹਿਤ ਦੇਸ਼ ਦੇ ਨਿਆਂਇਕ ਪ੍ਰਬੰਧ ਅੰਦਰ ਫੈਲ ਰਹੇ ਭ੍ਰਿਸ਼ਟਾਚਾਰ ਵਿਰੁੱਧ, ਜੱਜ ਲੋਇਆ ਦੀ ਭੇਦ ਭਰੇ ਢੰਗ ਨਾਲ ਮੌਤ ਦੀ ਨਿਰਪੱਖ ਜਾਂਚ ਲਈ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ।

ਸੰਬੋਧਨ ਕਰਦੇ ਹੋਏ ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਆਗੂ ਰਜੀਵ ਲੋਹਟਬੱਦੀ, ਪੀ.ਐਸ.ਯੂ. ਖੁਸ਼ਵਿੰਦਰ ਸਿੰਘ, ਗੈਸ ਏਜੰਸੀ ਵਰਕਰ ਯੂਨੀਅਨ ਦੇ ਕਸ਼ਮੀਰ ਬਿੱਲਾ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਜਿਸ ਢੰਗ ਨਾਲ ਆਪਣੀਆਂ ਫ਼ਿਰਕੂ ਫ਼ਾਸੀਵਾਦੀ ਨੀਤੀਆਂ ਤਹਿਤ ਦੇਸ਼ ਵਿੱਚ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਘਾਣ ਕੀਤਾ ਜਾ ਰਿਹਾ ਹੈ। ਅਤੇ ਹਰ ਇੱਕ ਆਧਾਰੇ ਅੰਦਰ ਭਗਵੇ ਰੰਗ ਦੀ ਵਿਚਾਰਧਾਰਾ ਵਾਲੇ ਨੁਮਾਇੰਦੇ ਨੁਯਕਤ ਕੀਤੇ ਜਾ ਰਹੇ ਹਨ। ਅਤੇ ਅਜਿਹੇ ਸਮੇਂ ਵਿੱਚ ਜੱਜ ਲੋਇਆ ਦੀ ਭੇਦ ਭਰੇ ਢੰਗ ਨਾਲ ਮੌਤ ਅਤੇ ਸੁਪਰੀਮ ਕੋਰਟ ਦੇ ਚਾਰ ਜੱਜਾਂ ਦੁਆਰਾ ਭਾਰਤੀ ਨਿਆਂਇਕ ਪ੍ਰਣਾਲੀ ਦੇ ਸ਼ਿਖਰ ਦੇ ਜੱਜ ਉੱਪਰ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ, ਉਹ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰਿਕ ਕਹੇ ਜਾਣ ਵਾਲੇ ਰਾਜ ਉੱਪਰ ਇੱਕ ਕਲੰਕ ਹਨ।
ਆਗੂਆਂ ਨੇ ਮੰਗ ਕੀਤੀ ਕਿ ਸੁਪਰੀਮ ਕੋਰਟ ਦੇ ਦੋਸ਼ੀ ਜੱਜ ਉੱਪਰ ਮਹਾਂ ਦੋਸ਼ ਦਾ ਮੁਕਾਦਮਾ ਦਰਜ ਕੀਤਾ ਜਾਵੇ। ਅਤੇ ਉਸਨੂੰ ਕੁਰਸੀ ਤੋਂ ਲਾਂਭੇ ਕੀਤਾ ਜੇਵ, ਜੱਜ ਲੋਇਆ ਦੀ ਮੌਤ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਮੋਦੀ ਹਕੂਮਤ ਦੇ ਫ਼ਿਰਕੂ ਫਾਸ਼ੀਵਾਦੀ ਅਜੰਡੇ ਖ਼ਿਲਾਫ ਲੋਕਾਂ ਨੂੰ ਇੱਕਠੇ ਹੋਣ ਦਾ ਸਨੇਹਾ ਦਿੱਤਾ ਗਿਆ। ਇਸ ਸਮੇਂ ਜਸਬੀਰ ਸਿੰਘ, ਤਰਲੋਕ ਮੱਟੂ, ਸੁਖਵਿੰਦਰ ਸਿੰਘ ਕਾਲਾ, ਹਰਬੰਸ ਸਿੰਘ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *