ਪੰਜਾਬਪਟਿਆਲਾ

ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੇ ਦੱਖਣ ਜ਼ੋਨ ਦੇ ਬਿਜਲੀ ਮੁਲਾਜਮਾਂ ਦੀ ਵਿਸਾਲ ਕਨਵੈਨਸ਼ਨ ਵਿੱਚ ਐਲਾਨ

1 ਫਰਵਰੀ ਨੂੰ ਤਕਨੀਕੀ ਮੰਤਰੀ ਦੀ ਰਿਹਾਇਸ ਖਰੜ ਵਿਖੇ ਵਿਸਾਲ ਮੁਜਹਰਾਂ ਅਤੇ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਫੈਸਲਾ:
ਪਟਿਆਲਾ:24 ਜਨਵਰੀ (ਮਧੂਸਾਰ ਬਿਊਰੋ) ਦੱਖਣ ਜ਼ੋਨ ਦੇ ਬਿਜਲੀ ਮੁਲਾਜਮਾਂ ਨੇ ਥਰਮਲ ਪਲਾਟਾ ਨੂੰ ਬੰਦ ਕਰਨ ਵਿਰੁੱਧ ਅਤੇ ਮੰਨੀਆਂ ਮੰਗਾਂ ਲਾਗੁ ਕਰਾਵਉਣ ਲਈ ਅੱਜ ਅਣਖੀ ਭਵਨ ਪਟਿਆਲਾ ਵਿਖੇ ਵਿਸਾਲ ਪ੍ਰਤੀਨਿਧ ਕਨਵੈਨਸ਼ਨ ਕੀਤੀ

ਕਨਵੈਨਸ਼ਨ ਵਿੱਚ ਪਟਿਆਲਾ,ਸੰਗਰੂਰ,ਮੁਹਾਲੀ,ਰੋਪੜ ਵੰਡ ਸਰਕਲਾਂ ਦੇ ਪ੍ਰਤੀਨਿਧ ਸਾਮਲ ਹੋਏ।ਕਨਵੈਨਸ਼ਨ ਦੀ ਪ੍ਰਧਾਨਗੀ ਹਰਭਜ਼ਨ ਸਿੰਘ ਪਿਲਖਣੀ ਅਤੇ ਗੁਰਵੇਲ ਸਿੰਘ ਬੱਲਪੁਰੀਆਂ ਨੇ ਕੀਤੀ ।ਇਸ ਕਨਵੈਨਸ਼ਨ ਦੀ ਜਾਣਕਾਰੀ ਦੇਦੇ ਹੋਏ ਮੁਲਾਜਮ ਏਕਤਾ ਮੰਚ ਪੰਜਾਬ ਦੇ ਬੁਲਾਰੇ ਮਨਜੀਤ ਸਿੰਘ ਚਾਹਲ,ਮਹਿੰਦਰ ਸਿੰਘ ਲਹਿਰਾ ਅਤੇ ਕਮਲ ਪਟਿਆਲਾ ਨੇ ਦੱਸਿਆਂ ਕਿ ਅੱਜ ਬਿਜਲੀ ਮੁਲਾਜਮਾਂ ਦੀਆਂ ਮੁੱਖ ਧਿਰਾਂ ਜਿਹਨਾਂ ਵਿੱਚ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ,ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ(ਚਾਹਲ) ਆਈ.ਟੀ.ਆਈ ਇੰਪਲਾਈਜ਼ ਐਸੋਸੀਏਸਨ ਅਤੇ ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਸਕੋ ਦੇ ਆਗੂਆਂ ਨੇ ਭਾਗ ਲਿਆਂ।ਉਹਨਾਂ ਦੱਸਿਆ ਕਿ ਥਰਮਲ ਬੰਦ ਕਰਨ ਵਾਲੀ ਕਮੇਟੀ ਦੇ ਮੈਬਰ ਅਤੇ ਪੰਜਾਬ ਸਰਕਾਰ ਦੇ ਤਕਨੀਕੀ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਿੱਜੀ ਰਿਹਾਇਸ ਖਰੜ ਵਿਖੇ ਵਿਸਾਲ ਮੁਜਾਹਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਦੀ ਮੁਲਾਜਮ ਵਿਰੋਧੀ ਨੀਤੀ ਅਤੇ ਥਰਮਲਾਂ ਨੂੰ ਬੰਦ ਕਰਨ ਦੇ ਮੁੱਦੇ ਤੇ ਮਾਰਚ ਮਹੀਨੇ ਵਿਧਾਨ ਸਭਾ ਦੇ ਸੈਸਨ ਦੋਰਾਨ ਚੰਡੀਗੜ ਵਿਖੇ ਵਿਸਾਲ ਵਿਖਾਵਾ ਕੀਤਾ ਜਾਵੇਗਾ ।ਜਥੇਬੰਦੀਆਂ ਨੇ ਮੰਗ ਕੀਤੀ ਕਿ ਬਿਜਲੀ ਮੁਲਾਜਮਾਂ ਨੂੰ ਪੰਜਾਬ ਸਰਕਾਰ ਦੇ ਮੁਲਾਜਮਾਂ ਦੇ ਪੈਟਰਨ ਤੇ 1.12.11 ਤੋ ਪੈ ਬੈਡ ਦੇਣ ਅਤੇ 23 ਸਾਲਾ ਪ੍ਰਮੋਸ਼ਨ ਸਕੇਲ ਸਮੁੱਚੇ ਕਰਮਚਾਰੀਆਂ ਨੂੰ ਬਿਨਾ ਕਿਸੇ ਸਰਤ ਦੇਣ ਦਾ ਫੈਸਲਾਂ ਤਰੁੰਤ ਲਾਗੂ ਕੀਤਾ ਜਾਵੇ। ਉਹਨਾਂ ਦੰਸਿਆ ਕਿ ਅੱਜ ਦੀ ਕਨਵੈਨਸ਼ਨ ਵਿੱਚ ਬੁਲਾਰਿਆਂ ਨੇ ਮੰਗ ਕੀਤੀ ਬਠਿਡਾ ਥਰਮਲ ਦੇ ਬੰਦ ਕੀਤੇ ਯੂਨਿਟ ਅਤੇ ਰੋਪੜ ਥਰਮਲ ਪਲਾਟ ਦੇ ਬੰਦ ਕੀਤੇ ਯੂਨਿਟਾਂ ਨੰ ਮੁੜ ਨਾ ਚਲਾਉਣ ਦੇ ਮੁੱਖ ਮੰਤਰੀ ਵੱਲ’ ਦਿੱਤੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹਨਾਂ ਥਰਮਲ ਪਲਾਟਾਂ ਦੇ ਯੂਨਿਟ ਬੰਦ ਹੋਣ ਨਾਂਲ ਪੰਜਾਬ ਵਿਚੱ ਬੇਅਰੁਜਾਗਾਰੀ ਵਿੱਚ ਵਾਧਾ ਹੋਵੇਗਾ।ਉਹਨਾਂ ਕਿਹਾ ਕਿ ਪ੍ਰਾਈਵੇਟ ਥਰਮਲ ਪਲਾਟਾਂ ਨਾਲ ਮਹਿਗੇ ਭਾਅ ਬਿਜਲੀ ਖਰੀਦਣ ਦੇ ਕੀਤੇ ਸਮਝੋਤੇ ਰੱਦ ਕੀਤੇ ਜਾਣ।ਉਹਨਾਂ ਕਿਹਾ ਕਿ ਮਹਿਗੇ ਭਾਅ ਬਿਜਲੀ ਖਰੀਦਣ ਦੇ ਸਮਝੋਤਿਆਂ ਦੀ ਕਿਸੇ ਨਿਰਖੱਖ ਏਜ਼ਸ਼ੀ ਤੋ ਜਾਚ ਕਰਾਉਣ ਦੀ ਮੰਗ ਕੀਤੀ । ਅੱਜ ਦੀ ਕਨਵੈਨਸ਼ਨ ਹੋਰਨਾ ਤੋ ਇਲਾਵਾ ਜਥੇਬੰਦੀਆਂ ਦੇ ਸੁਬਾਈ ਆਗੂਆ ਮਨਜੀਤ ਸਿੰਘ ਚਾਹਲ ,ਜਰਨੈਲ ਸਿੰਘ ਚੀਮਾ ਅਤੇ ਮਹਿੰਦਰ ਸਿੰਘ ਲਹਿਰਾ,ਨਰਿੰਦਰ ਸਿੰਘ ਸੈਣੀ,ਅਮਰਜੀਤ ਸਿੰਘ, ਰਾਮਪਾਲ ਸਿੰਘ ਖਾਈ, ਹਰਬੰਸ ਸਿੰਘ ਦੀਦਾਰਗੜ,ਦਵਿੰਦਰ ਸਿੰਘ ਪਸੋਰ,ਕਮਲ ਪਟਿਆਲਾ,ਰਣਜੀਤ ਸਿੰੰੰਘ ਬੇਜੋਕੀ,ਸੁਰਿੰਦਰ ਪਾਲ ਲਹੋਰੀਆਂ,ਰਘਬੀਰ ਸਿੰਘ ਘੱਗਾ,ਜਗਜੀਤ ਸਿੰਘ ਮੱਤੀ , ਰਿਸੂ ਅਰੋੜਾ, ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *