ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀ ਦਿੱਲੀ ਇਕਾਈ ਦਾ ਗਠਨ
ਬੀਬੀ ਰਣਜੀਤ ਕੌਰ ਦਿੱਲੀ ਇਕਾਈ ਦੇ ਪ੍ਰਧਾਨ ਨਿਯੁਕਤ।
ਚੰਡੀਗੜ• 24 ਜਨਵਰੀ (ਮਧੂਸਾਰ ਬਿਊਰੋ) ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿੰਗ ਦੀ ਪੰਜਵੀ ਸੂਚੀ ਜਾਰੀ ਕਰਦਿਆਂ ਅੱਜ ਇਸਤਰੀ ਅਕਾਲੀ ਦਲ ਦੀ ਦਿੱਲੀ ਇਕਾਈ ਦਾ ਗਠਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰੰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਦਿੱਲੀ ਇਕਾਈ ਦਾ ਗਠਨ ਕਰ ਦਿੱਤਾ। ਉਹਨਾਂ ਦੱਸਿਆ ਕਿ ਸੁਚੀ ਅਨੁਸਾਰ ਬੀਬੀ ਪਰਕਾਸ਼ ਕੌਰ ਅਤੇ ਬੀਬੀ ਨਰਿੰਦਰ ਕੌਰ ਨੂੰ ਦਿੱਲੀ ਇਕਾਈ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ ਅਤੇ ਬੀਬੀ ਰਣਜੀਤ ਕੌਰ ਇਸਤਰੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਹੋਣਗੇ।
ਉਹਨਾਂ ਦੱਸਿਆ ਕਿ ਜਿਹਨਾਂ ਬੀਬੀਆਂ ਨੂੰ ਦਿੱਲੀ ਇਕਾਈ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਰਿੱਤੂ ਵੋਹਰਾ, ਬੀਬੀ ਅੰਮ੍ਰਿਤਾ ਸਿੰਘ ਅਤੇ ਬੀਬੀ ਕਮਲਜੀਤ ਕੌਰ ਸਿੱਧੂ ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਬੀਬੀ ਮਨਪ੍ਰੀਤ ਕੌਰ ਕਾਲਕਾ, ਬੀਬੀ ਮਿਨੀ ਕੌਰ ਵਾਲੀਆ ਅਤੇ ਬੀਬੀ ਅਮਰਜੀਤ ਕੌਰ ਪਿੰਕੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੀਬੀ ਅਵਨੀਤ ਕੌਰ ਨੂੰ ਜਨਰਲ ਸਕੱਤਰ ਮੀਡੀਆ ਇੰਚਾਰਜ, ਬੀਬੀ ਹਰਪ੍ਰੀਤ ਕੌਰ ਅਤੇ ਬੀਬੀ ਗੰਗਾ ਕੌਰ ਜਨਰਲ ਸਕੱਤਰ ਹੋਣਗੇ। ਉਹਨਾਂ ਦੱਸਿਆ ਕਿ ਬੀਬੀ ਹਰਜੀਤ ਕੌਰ ਅਤੇ ਬੀਬੀ ਮਨਜੀਤ ਕੌਰ ਸਵਰੂਪ ਨਗਰ ਨੂੰ ਦਿੱਲੀ ਇਕਾਈ ਦਾ ਜਾਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬਾਕੀ ਜਥੇਬੰਦਕ ਢਾਂਚਾ ਦਾ ਐਲਾਨ ਵੀ ਇਸੇ ਹਫਤੇ ਕਰ ਦਿੱਤਾ ਜਾਵੇਗਾ।

