ਡੱਰਗ ਐਂਡ ਕੋਸਮੈਟਿਕ ਐਕਟ ਦੀ ਉਲਘੰਣਾ ਕਰਨ ਤੇ ਮਾਣਯੋਗ ਅਦਾਲਤ ਵੱਲੋਂ ਸਜਾ ਅਤੇ ਜ਼ੁਰਮਾਨਾ
ਪਟਿਆਲਾ 1 ਫਰਵਰੀ (ਮਧੂਸਾਰ ਬਿਊਰੋ) ਡੱਰਗ ਐਂਡ ਕੋਸਮੈਟਿਕ ਐਕਟ ਦੀ ਉਲਘੰਣਾ ਕਰਕੇ ਬਿਨਾ ਲਾਇਸੈਂਸ ਅਤੇ ਨਸ਼ੇ ਦੇ ਤੋਰ ਤੇ ਦੁਰਵਰਤੋ ਹੋਣ ਵਾਲੀਆ ਦਵਾਈਆਂ ਰੱਖਣ ਤੇ ਮਾਣਯੋਗ ਅਦਾਲਤ ਵੱਲੋ ਹਰਵਿੰਦਰ ਸਿੰਘ ਨੂੰ ਤਿੰਨ ਸਾਲ ਦੀ ਸਜਾ ਅਤੇ ਇੱਕ ਲੱਖ ਵੀਹ ਹਜਾਰ ਦਾ ਜੁਰਮਾਨਾਂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਤਕਰੀਬਨ 5-6 ਸਾਲ ਪਹਿਲਾ ਇਸ ਵਿਭਾਗ ਦੇ ਡੱਰਗ ਇੰਸਪੈਕਟਰਾਂ ਵੱਲੋ ਡੱਰਗ ਐਂਡ ਕੋਸਮੈਟਿਕ ਅਧੀਨ ਜਿਲੇ ਦੀਆਂ ਦਵਾਈਆ ਦੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਜਿਸ ਦੋਰਾਣ ਡੱਰਗ ਇੰਸਪੈਕਟਰਾ ਵੱਲੋ ਇਹ ਦੇਖਿਆ ਗਿਆ ਕਿ ਹਰਵਿੰਦਰ ਸਿੰਘ ਦਵਾਈ ਵਿਕਰੇਤਾ ਵੱਲੋ ਬਿਨਾ ਲਾਇਸੈਂਸ ਤੋ ਬਣਾਏ ਹੋਏ ਗੋਦਾਮਾ ਵਿਚ ਨਸ਼ੇ ਵਜੋ ਵਰਤੋ ਹੋਣ ਵਾਲੀਆਂ ਦਵਾਈਆ ਰੱਖੀਆ ਹੋਈਆ ਸਨ ਅਤੇ ਉਸ ਕੋਲ ਇਹਨਾ ਦਵਾਈਆ ਦੀ ਖਰੀਦ ਸਬੰਧੀ ਕੋਈ ਵੀ ਬਿੱਲ ਨਹੀ ਸੀ। ਇਸ ਤਰਾਂ ਅਜਿਹੀਆਂ ਉਣਤਾਈਆਂ ਕਰਕੇ ਇਹ ਵਿਅਕਤੀ ਡੱਰਗ ਐਂਡ ਕਾਸਮੈਟਿਕ ਐਕਟ ਦੀ ਉਲਘੰਣਾ ਕਰ ਰਿਹਾ ਸੀ। ਐਕਟ ਦੀ ਉਲਘੰਣਾ ਕਰਨ ਕਰਕੇ ਇਸ ਵਿਅਕਤੀ ਵਿੱਰੁਧ ਮਾਣਯੋਗ ਅਦਾਲਤ ਵਿਚ ਕੇਸ ਦਾਇਰ ਕੀਤਾ ਗਿਆ ਸੀ । ਇਸ ਕੇਸ਼ ਦੀ ਵਿਭਾਗ ਵੱਲੋ ਸਮਂੇ ਸਮੇਂ ਤੇ ਪੈਰਵਾਈ ਕੀਤੀ ਗਈ।ਇਸ ਤਰਾਂ ਮਾਣਯੋਗ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਦੋਸ਼ੀ ਨੂੰ ਬਗੈਰ ਲਾਇਸੈਂਸ ਤੋ ਗੋਦਾਮ ਵਿਚ ਦਵਾਈਆ ਸਟੋਰ ਕਰਨ ਅਤੇ ਬਿਨਾ ਬਿੱਲਾ ਤੋ ਦਵਾਈਆ ਦੀ ਖਰੀਦ ਕਰਨ ਕਰਕੇ ਐਕਟ ਦੀ ਉਲੰਘਨਾ ਕਰਨ ਤੇ ਸੈਕਸ਼ਨ 27 ਬੀ ਅਧੀਨ ਤਿੰਨ ਸਾਲ ਦੀ ਸਜਾਂ ਅਤੇ ਇੱਕ ਲੱਖ ਦਾ ਜੁਰਮਾਨਾਂ ਅਤੇ ਸੈਕਸ਼ਨ 28 ਅਧੀਲ ਇੱਕ ਸਾਲ ਦੀ ਸਜਾਂ ਤੇ 20 ਹਜਾਰ ਦਾ ਜੁਰਮਾਨਾਂ ਗਿਆ। ਸਿਵਲ ਸਰਜਨ ਡਾ.ਮਲਹੋਤਰਾ ਨੇ ਕਿਹਾ ਕਿ ਜਿਲੇ ਵਿਚ ਐਕਟ ਨੂੰ ਲਾਗੂ ਕਰਵਾਉਣ ਲਈ ਸਮੇ ਸਮਂੇ ਤੇ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ ਅਤੇ ਕਿਸੇ ਵੀ ਦਵਾਈ ਵਿਕਰੇਤਾ ਨੂੰ ਨਕਲੀ ਤੇ ਨਸ਼ੇ ਵਾਲੀਆ ਦਵਾਈਆ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਕੋਈ ਹੱਕ ਨਹੀ । ਅਜਿਹੇ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

