ਹਿੰਦੁਸਤਾਨ ਸ਼ਕਤੀ ਸੈਨਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਭਰਤ ਦੀਪ ਠਾਕੁਰ ਵੱਲੋਂ ਚੋਣ ਪ੍ਰਚਾਰ
4 ਫਰਵਰੀ ਨੂੰ ਚੋਣ ਨਿਸ਼ਾਨ ਨਾਰੀਅਲ ਦਾ ਬਟਨ ਦੱਬਣ ਦੀ ਕੀਤੀ ਅਪੀਲ
ਪਟਿਆਲਾ 2 ਫਰਵਰੀ (ਮਧੂਸਾਰ ਬਿਊਰੋ)
ਸ਼ਿਵ ਸੈਨਾ ਹਿੰਦੁਸਤਾਨ ਦੀ ਰਾਜਨੀਤਿਕ ਸ਼ਾਖਾ ਹਿੰਦੁਸਤਾਨ ਸ਼ਕਤੀ ਸੈਨਾ ਦੇ ਪਟਿਆਲਾ ਦਿਹਾਤੀ ਦੇ ਉਮੀਦਵਾਰ ਭਰਤ ਦੀਪ ਠਾਕੁਰ ਵੱਲੋਂ ਚੋਣ ਪ੍ਰਚਾਰ ਚ ਤੇਜ਼ੀ ਲਿਆਉਂਦੇ ਹੋਏ ਪਟਿਆਲਾ ਦਿਹਾਤੀ ਦੇ ਵੱਖ ਵੱਖ ਇਲਾਕਿਆਂ ਚ ਡੋਰ ਟੂ ਡੋਰ ਪਹੁੰਚ ਕੇ ਚੋਣ ਪ੍ਰਚਾਰ ਕੀਤਾ ਗਿਆ ਹੈ।
ਇਸ ਮੌਕੇ ਉਨ•ਾਂ ਦੇ ਨਾਲ ਵੱਡੀ ਗਿਣਤੀ ਚ ਪਾਰਟੀ ਆਗੂ ਵੀ ਹਾਜ਼ਰ ਰਹੇ। ਜਿਨ•ਾਂ ਵੱਲੋਂ ਇੱਥੇ ਦੇ ਬਿਸ਼ਨ ਨਗਰ, ਐੱਸ.ਐੱਸ.ਟੀ. ਨਗਰ, ਅਰਬਨ ਅਸਟੇਟ ਚ ਚੋਣ ਪ੍ਰਚਾਰ ਕੀਤਾ ਗਿਆ। ਜ਼ਿਲ•ਾ ਵੱਲੋਂ ਲੋਕਾਂ ਨੂੰ 4 ਫਰਵਰੀ ਵਾਲੇ ਦਿਨ ਚੋਣ ਨਿਸ਼ਾਨ ਨਾਰੀਅਲ ਦਾ ਬਟਨ ਦੱਬ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ ਗਈ।
ਇਸ ਮੌਕੇ ਉਨ•ਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿਛਲੇ 60 ਸਾਲਾਂ ਤੋਂ ਕਾਂਗਰਸ ਦੇਸ਼ ਤੇ ਰਾਜ ਕਰਦੀ ਆ ਰਹੀ ਹੈ। ਜਿਸ ਵੱਲੋਂ ਦੇਸ਼ ਨੂੰ ਸਿਵਾਏ ਗ਼ੁਲਾਮੀ ਦੇ ਕੁੱਝ ਨਹੀਂ ਦਿੱਤਾ। ਜਦਕਿ ਅਕਾਲ-ਭਾਜਪਾ ਪਿਛਲੇ 10 ਸਾਲਾਂ ਤੋਂ ਸੂਬੇ ਤੇ ਰਾਜ ਕਰ ਰਹੀ ਹੈ। ਜਿਸ ਦੇ ਕਾਰਨ ਹੀ ਸੂਬੇ ਚੋਂ ਵਪਾਰ ਬਾਹਰ ਚਲਾ ਗਿਆ ਤੇ ਲੋਕਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਸਬੰਧੀ ਉਨ•ਾਂ ਕਿਹਾ ਕਿ ਜਿਹੜੀ ਪਾਰਟੀ ਦਿੱਲੀ ਚ ਵਿਕਾਸ ਨਹੀਂ ਕਰ ਸਕੀ ਉਹ ਪੰਜਾਬ ਦੇ ਲੋਕਾਂ ਕੋਲ ਕਿਸ ਮੂੰਹ ਨਾਲ ਆ ਰਹੀ ਹੈ। ਉਨ•ਾਂ ਕਿਹਾ ਕਿ ਪਹਿਲਾ ਉਹ ਦਿੱਲੀ ਦੇ ਲੋਕਾਂ ਦੀ ਸਹੂਲਤਾਂ ਪੁਰੀਆਂ ਕਰਨ ਉਸ ਤੋਂ ਬਾਅਦ ਹੀ ਪੰਜਾਬ ਆਉਣ। ਇਸ ਮੌਕੇ ਉਨ•ਾਂ ਦੇ ਨਾਲ ਵੱਡੀ ਗਿਣਤੀ ਚ ਪਾਰਟੀ ਆਗੂ ਹਾਜ਼ਰ ਰਹੇ।

