ਪਿੰਡ ਬਰਸਟ ਵਿਖੇ ਕਿਸਾਨਾਂ ਨੇ ਕੁਰਕੀ ਰੁਕਵਾਈ, ਕੋਈ ਅਧਿਕਾਰੀ ਨਾ ਪੁੱਜਾ
ਪਟਿਆਲਾ1 ਫਰਵਰੀ (ਮਧੂਸਾਰ ਬਿਊਰੋ) ਭਾਰਤੀ ਕਿਸਾਨ ਏਕਤਾ ਡਕੌਂਦਾ ਵੱਲੋਂ ਪਟਿਆਲਾ ਬਲਾਕ ਦੇ ਪਿੰਡ ਬਰਸਟ ਵਿਖੇ ਇਸੇ ਪਿੰਡ ਦੇ ਸੂਦਖੋਰ ਕਿਰਪਾਲ ਸਿੰਘ ਵੱਲੋਂ ਕਿਸਾਨ ਕਲਵੰਤ ਸਿੰਘ ਦੀ 18 ਵਿਘੇ ਜਮੀਨ ਦੀ ਕੁਰਕੀ ਜੋ ਪਟਿਆਲਾ ਦੀ ਸਿਵਲ ਜੱਜ ਜੂਨੀਅਰ ਡਵੀਜ਼ਨ ਵੱਲੋਂ ਕਰਨ ਦੇ ਅੱਜ ਦੇ ਹੁਕਮ ਸਨ, ਜਿਸ ਦੀ ਖਬਰ ਸੁਣ ਕੇ ਇਲਾਕੇ ਦੇ ਆਸ ਪਾਸ ਦੇ ਪਿੰਡਾਂ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਸੈਂਕੜੇ ਮੈਂਬਰ ਇੱਕਠੇ ਹੋ ਗਏ। ਜਿਸ ਕਾਰਨ ਕੋਈ ਵੀ ਅਧਿਕਾਰੀ ਕੁਰਕੀ ਕਰਨ ਵਾਲੀ ਜਗ੍ਹਾ ਤੇ ਨਹੀਂ ਪਹੁੰਚਿਆ।
ਭਾਰਤ ਕਿਸਾਨ ਯੂਨੀਅਨ ਡਕੌਂਦਾ ਪੰਜਾਬ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਅਤੇ ਡਾ. ਦਰਸ਼ਨਪਾਲ ਜੱਥੇਬੰਦਕ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਪਿੰਡ ਬਰਸਟ ਵਿਖੇ ਪਹੁੰਚੇ ਇੱਕਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਗਮੋਹਨ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪਹਿਲਾ ਕਰਜ਼ਾ ਮੁਆਫੀ, ਅਤੇ ਹੁਣ ਕਿਸਾਨ ਦੀ ਕਰਜ਼ੇ ਦੇ ਇਵਜ ਵੱਲੋਂ ਜਮੀਨ ਕੁਰਕ ਨਾ ਹੋਣ ਦਾ ਕੀਤਾ ਵਾਅਦਾ ਅਤੇ ਕੈਬਨਿਟ ਵੱਲੋਂ ਪਾਸ ਕੀਤਾ ਮਤਾ ਅਤੇ ਜ਼ਮੀਨ ਦੀ ਕੁਰਕੀ ਨਹੀਂ ਹੋਵੇਗੀ ਚੋਣਾ ਦੌਰਾਨ ਇਹ ਦੋਵੇ ਵਾਅਦੇ ਜੋਰ ਦੇ ਕੇ ਲੋਕਾਂ ਨਾਲ ਕੀਤੇ ਗਏ ਸਨ। ਪ੍ਰੰਤੂ ਨਾ ਕਿਸੇ ਕਿਸਮ ਦੀ ਕੁਰਕੀ ਰੁਕਵਾਣ ਦੀ ਕੈਬਨਿਟ ਵਿੱਚ ਕੋਈ ਕਾਨੂੰਨ ਪਾਸ ਨਹੀਂ ਕੀਤਾ ਗਿਆ। ਜਿਸ ਕਾਰਨ ਪਿੰਡ ਬਰਸਟ ਵਿੱਚ ਗਰੀਬ ਕਿਸਾਨ ਕੁਲਵੰਤ ਸਿੰਘ ਦੀ ਅੱਜ ਚੌਥੀ ਵਾਰ ਅਦਾਲਤ ਵੱਲੋਂ ਕੁਰਕੀ ਦੇ ਹੁਕਮ ਆ ਗਏ ਸਨ। ਡਾ. ਦਰਸ਼ਨਪਾਲ ਨੇ ਸਰਕਾਰ ਨੂੰ ਘੇਰਦਿਆਂ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਵਿੱਚ ਕਿਹਾ ਕਿ ਪੂਰੇ ਪੰਜਾਬ ਵਿੱਚ ਕਿਸਾਨਾਂ ਦੀਆਂ ਕੁਰਕੀਆਂ ਨਹੀਂ ਰੁਕ ਰਹੀਆਂ ਉਹਨਾਂ ਨਾਭਾ ਦੇ ਪਿੰਡ ਛੀਟਾ ਵਾਲਾ ਅਤੇ ਰਾਜਪੁਰਾ ਤਹਿਸੀਲ ਦੇ ਪਿੰਡ ਰਾਏਪੁਰ ਮੰਡਲਾਂ ਵਿਖੇ ਮੰਗਲ ਸਿੰਘ ਪੁੱਤਰ ਹਰਦੇਵ ਸਿੰਘ ਦੀ 7 ਵਿਘੇ ਦੀ ਜ਼ਮੀਨ ਪੰਜਾਹ ਹਜ਼ਾਰ ਵਿੱਚ ਮਲਕੀਤ ਸਿੰਘ ਰਾਠੀਆਂ ਵੱਲੋਂ ਕੁਰਕ ਕਰਵਾਈ ਗਈ ਹੈ, ਦਾ ਕੇਸ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਕੋਲੇ ਆਏ ਹਨ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਨਾਲ ਕੀਤੇ ਝੂਠੇ ਵਾਅਦਿਆਂ ਕਿ ਕਰਜ਼ਾ ਕੁਰਕੀ ਖਤਮ ਕਰਨ ਬਾਰੇ ਪੰਜਾਬ ਦੇ ਕਿਸਾਨਾਂ ਤੋਂ ਮੁਆਫੀ ਮੰਗਣ ਇਹ ਦੋਨੇ ਮਸਲਿਆਂ ਬਾਰੇ ਪੰਜਾਬ ਦੀਆਂ ਸਾਰੀਆਂ ਕਿਸਾਨ ਜੱਥੇਬੰਦੀਆਂ ਇੱਕਮੁੱਠ ਹਨ। ਉਹਨਾਂ ਕਰਜੇ ਕਾਰਨ ਹੋ ਰਹੀਆਂ ਕੁਰਕੀਆਂ ਅਤੇ ਦੂਜਾ ਫਸਲਾ ਦਾ ਪੂਰੇ ਲਾਹੇਵੰਦ ਭਾਅ ਲੈਣ ਲਈ 4 ਫਰਵਰੀ ਨੂੰ ਚੰਡੀਗੜ੍ਹ ਵਿਖੇ ਪੰਜਾਬ ਦੀਆਂ 8 ਜੱਥੇਬੰਦੀਆਂ ਅਤੇ ਹਰਿਆਣੇ ਦੀ ਜੱਥੇਬੰਦੀਆਂ ਵੱਲੋਂ ਚੰਡੀਗੜ੍ਹ ਵਿਖੇ ਵੱਡੀ ਕੰਨਫਰਸ ਕੀਤੀ ਜਾ ਰਹੀ ਹੈ। ਜਿਸਨੂੰ ਸੰਬੋਧਨ ਕਰਨ ਲਈ ਦੇਸ਼ ਭਰ ਤੋਂ ਕਿਸਾਨ ਆਗੂ ਪਹੁੰਚ ਰਹੇ ਹਨ। ਅਵਤਾਰ ਸਿੰਘ ਕੋਰਜੀਵਾਲਾ ਨੇ ਕਿਹਾ ਕਿ 4 ਤਰੀਕ ਦੀ ਕੰਨਵੈਂਨਸ ਵਿੱਚ ਪਟਿਆਲਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚ ਰਹੇ ਹਨ। ਨਾਲ ਉਹਨਾਂ ਜਾਣਕਾਰੀ ਦਿੱਤੀ ਉਪਰੋਕਤ ਮਸਲਿਆਂ ਬਾਰੇ ਸਰਕਾਰ ਨੂੰ ਚੋਣਾ ਦੌਰਾਨ ਕੀਤੇ ਵਾਅਦੇ ਯਾਦ ਕਰਵਾਉਣ ਲਈ 7 ਫਰਵਰੀ ਨੂੰ 2 ਘੰਟੇ ਦਾ ਸੰਕੇਤਕ ਜਾਮ ਲਾਇਆ ਜਾ ਰਿਹਾ ਹੈ। ਤੱਕ ਉਸ ਵਿੱਚ ਵੀ ਬੀ.ਕੇ. ਯੂ. ਡਕੌਂਦਾ ਵੱਡੀ ਪੱਧਰ ਤੇ ਸਮੁਲੀਅਤ ਕਰੇਗੀ। ਜੋ ਕਿ ਪੰਜਾਬ ਵਿੱਚ ਕਿਸਾਨਾਂ ਦੀਆਂ 7 ਸ਼ੰਘਰਸ਼ਸੀਲ ਜੱਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ। ਅੱਜ ਬਰਸਟ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਜਿਲ੍ਹਾ ਪ੍ਰਧਾਨ ਜੰਗ ਸਿੰਘ ਭਟੇਰੀ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਜਿਲ੍ਹਾ ਮੀਤ ਪ੍ਰਧਾਨ ਹਰਭਜਨ ਸਿੰਘ ਬੁਟਰ ਜਨਰਲ ਸਕੱਤਰ ਮਾਸਟਰ ਸੁੱਚਾ ਸਿੰਘ, ਨਾਭਾ, ਭਾਦਸੋਂ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਅਗੇਤਾ, ਗੁਰਬਚਨ ਸਿੰਘ ਕੰਨਸੂਹਾ, ਪਟਿਆਲਾ ਇੱਕ ਅਤੇ ਦੋ ਦੇ ਪ੍ਰਧਾਨ ਮਨਜੀਤ ਸਿੰਘ ਮਹਿਮਦਪੁਰ, ਅਤੇ ਧੰਨਾ ਸਿੰਘ ਸਿਉਣਾ, ਭੁੰਨਰਹੇੜੀ, ਸਮਾਣਾ ਬਲਾਕ ਸਰਦੂਲ ਸਿੰਘ, ਟੇਕ ਸਿੰਘ, ਪਾਤੜਾ ਬਲਾਕ ਦੇ ਪ੍ਰਧਾਨ ਹਰਭਜਨ ਸਿੰਘ ਧੂੜ, ਜਿਲ੍ਹਾ ਖਜਾਨਚੀ ਦਰਸ਼ਨ ਸਿੰਘ ਸੇਖੂਪਰਾ, ਪ੍ਰੈਸ ਸਕੱਤਰ ਨਿਰਮਲ ਸਿੰਘ ਚਲਕਾਣੀ ਨੇ ਜਿਥੇ ਕੁਰਕੀਆਂ ਕਰਨ ਦੇ ਵਿਰੋਧ ਵਿੱਚ ਅਤੇ ਨਾਲ ਮੋਟਰਾਂ ਤੇ ਮੀਟਰ ਲਾਉਣ ਦੀ ਸਰਕਾਰ ਦੀ ਨੀਤੀ ਦਾ ਵਿਰੋਧ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਤੇ ਕਿਸੇ ਮੋਟਰ ਤੇ ਮੀਟਰ ਨਹੀਂ ਲੱਗਣ ਦਿੱਤਾ ਜਾਵੇਗਾ। ਜੱਥੇਬੰਦੀ ਇਸਦਾ ਡਟ ਕੇ ਵਿਰੋਧ ਕਰੇਗੀ।

