ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਮੋਦੀ ਸਰਕਾਰ ਦਾ ਆਖਰੀ ਬਜਟ 2018 : ਗਰੀਬਾਂ ਨੂੰ ਧੱਫੇ, ਧਨਾਢਾਂ ਨੂੰ ਗੱਫੇ

ਨਵੀਂ ਦਿੱਲੀ 1 ਫਰਵਰੀ (ਅਸੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਮੋਦੀ ਸਰਕਾਰ ਵੱਲੋਂ ਬਜਟ 2018 ਪੇਸ਼ ਕੀਤਾ ਗਿਆ, ਜੋ ਮੋਦੀ ਸਰਕਾਰ ਦਾ ਆਖਰੀ ਬਜਟ ਸੀ। ਦੇਸ਼ ਦੇ ਵੱਖ ਵੱਖ ਵਰਗਾਂ ਨੂੰ ਮੋਦੀ ਸਰਕਾਰ ਵੱਲੋਂ ਲਿਆਏ ਜਾਣ ਬਜਟ ਤੋਂ ਕਾਫੀ ਉਮੀਦਾਂ ਸਨ ਕਿ ਮੋਦੀ ਸਰਕਾਰ ਰਾਹਤ ਦੇਣ ਵਾਲਾ ਬਜਟ ਪੇਸ਼ ਕਰੇਗੀ, ਪਰ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਮੋਦੀ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ ਗਿਆ, ਜੋ ‘ਚ ਗਰੀਬਾਂ ਨੂੰੰ ਧੱਫੇ ਅਤੇ ਧਨਾਢਾਂ ਨੂੰ ਗੱਫੇ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਵਿੱਤ ਮੰਤਰੀ ਜੇਤਲੀ ਨੇ ਬਜਟ ਪੇਸ਼ ਕਰਦਿਆਂ ਆਪਣੇ ਭਾਸ਼ਣ ਵਿਚ ਕਈ ਯੋਜਨਾਵਾਂ ਦਾ ਐਲਾਨ ਕੀਤਾ, ਜੋ ਆਪਣੇ ਭਾਸ਼ਣ ਵਿਚ ਕਿਸਾਨ, ਗਰੀਬ, ਨੌਜਵਾਨ, ਔਰਤਾਂ, ਉਦਮੀਆਂ ਨੂੰ ਖੁਸ਼ ਕਦੇ ਨਜ਼ਰ ਵਿਖਾਈ ਦੇ ਰਹੇ ਸਨ। ਵਿੱਤ ਮੰਤਰੀ ਨੇ ਕਿਸਾਨਾਂ ਨੂੰ ਲਾਗਤ ਮੁੱਲ ਤੋਂ 50 ਫੀਸਦੀ ਜ਼ਿਆਦਾ ਦੇਣ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਫਸਲ ਦੀ ਲਾਗਤ ਦਾ ਡੇਢ ਗੁਣਾ ਸਮਰੱਥਨ ਮੁੱਲ ਦੇਣ ਦਾ ਐਲਾਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਅਰਥਚਾਰਾ ਸਹੀ ਲੀਹ ‘ਤੇ ਹੈ ਤੇ ਭਾਰਤ ਛੇਤੀ ਹੀ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਜਾਣੋ ਵਿੱਤ ਮੰਤਰੀ ਦੇ ਵੱਡੇ ਐਲਾਨ:
ਰੁਜ਼ਗਾਰ: ਅਰੁਣ ਜੇਤਲੀ ਨੇ ਐਲਾਨ ਕੀਤਾ ਹੈ ਕਿ ਸਰਕਾਰ 70 ਲੱਖ ਨਵੇਂ ਰੁਜ਼ਗਾਰ ਪੈਦਾ ਕਰੇਗੀ। ਨਵੇਂ ਮੁਲਾਜ਼ਮਾਂ ਲਈ 5P6 ਵਿੱਚ ਸਰਕਾਰ 12% ਹਿੱਸਾ ਪਾਏਗੀ।
ਬੁਨਿਆਦੀ ਢਾਂਚਾ: ਸਮਾਰਟ ਸਿਟੀ ਪ੍ਰਾਜੈਕਟ ਲਈ 99 ਸ਼ਹਿਰਾਂ ਦੀ ਚੋਣ ਕੀਤੀ ਗਈ ਹੈ। ਸਰਹੱਦਾਂ ਨੇੜੇ ਸੜਕ ਨਿਰਮਾਣ ਵਿੱਚ ਤੇਜ਼ੀ ਲਿਆਂਦੀ ਜਾਵੇਗੀ।
ਗ਼ਰੀਬ ਵਰਗ ਲਈ: ਅਰੁਣ ਜੇਤਲੀ ਨੇ ਐਲਾਨ ਕੀਤਾ ਹੈ ਕਿ 4 ਕਰੋੜ ਗ਼ਰੀਬ ਘਰਾਂ ਲਈ ਸੌਭਾਗਿਆ ਬਿਜਲੀ ਯੋਜਨਾ ਤਹਿਤ ਨਵੇਂ ਕੁਨੈਕਸ਼ਨ ਦਿੱਤੇ ਜਾਣਗੇ। 8 ਕਰੋੜ ਔਰਤਾਂ ਨੂੰ ਮੁਫਤ ਗੈਸ ਕੁਨੈਕਸ਼ਨ ਦਿੱਤੇ ਜਾਣਗੇ।
ਮੈਡੀਕਲ: ਇਸ ਤੋਂ ਇਲਾਵਾ ਸਰਕਾਰ ਨੇ ਲੋਕਾਂ ਦੇ ਮੈਡੀਕਲ ਖਰਚ ਵੀ ਚੁੱਕੇਗੀ। ਸਰਕਾਰ ਮੁਤਾਬਕ ਹਰ ਪਰਿਵਾਰ ਨੂੰ ਇੱਕ ਸਾਲ ਵਿੱਚ 5 ਲੱਖ ਰੁਪਏ ਦਾ ਮੈਡੀਕਲ ਖਰਚ ਦਿੱਤਾ ਜਾਵੇਗਾ। ਸਟੈਂਟ ਦੀ ਕੀਮਤ ਘੱਟ ਰੱਖੀ ਜਾਵੇਗੀ।
ਸਿੱਖਿਆ: ਆਦੀਵਾਸੀਆਂ ਲਈ ਵੱਖਰੇ ਤੌਰ ‘ਤੇ ਏਕਲੱਵਿਆ ਵਿਦਿਆਲਿਆ ਬਣਾਏ ਜਾਣਗੇ। ਇਸ ਤੋਂ ਇਲਾਵਾ ਸਰਕਾਰ ਨਰਸਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ (10+2) ਤਕ ਸਿੱਖਿਆ ਦੀ ਇੱਕ ਨੀਤੀ ਲਿਆਵੇਗੀ।
ਰੇਲਵੇ: ਵਡੋਦਰਾ ਵਿੱਚ ਰੇਲ ਯੂਨੀਵਰਸਿਟੀ ਬਣੇਗੀ। ਸਾਰੀਆਂ ਰੇਲਾਂ ਵਿੱਚ ਵਾਈ-ਫਾਈ ਤੇ 33“V ਲੱਗਣਗੇ। 3600 ਕਿਲੋਮੀਟਰ ਦੀਆਂ ਰੇਲ ਲਾਈਨਾਂ ਨੂੰ ਨਵਿਆਇਆ ਜਾਵੇਗਾ। 600 ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਬਣਾਇਆ ਜਾਵੇਗਾ।
ਖੇਤੀਬਾੜੀ: 2 ਹਜ਼ਾਰ ਕਰੋੜ ਦੀ ਲਾਗਤ ਨਾਲ ਖੇਤੀ ਬਾਜ਼ਾਰ ਬਣਾਇਆ ਜਾਵੇਗਾ। ਕਿਸਾਨਾਂ ਦੀ ਆਮਦਨ ਡੇਢ ਗੁਣਾ ਕੀਤੀ ਜਾਵੇਗੀ।

Leave a Reply

Your email address will not be published. Required fields are marked *