ਪਟਿਆਲਾ

ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਚੁਣੇ ਗਏ ਆਗੂਆਂ ਨੂੰ ਐਡਵੋਕੇਟ ਖੱਟੜਾ ਨੇ ਕੀਤਾ ਸਨਮਾਨਤ

ਖੱਟੜਾ ਨੇ ਕਰਜਿਆਂ ਨੂੰ ਲੈ ਕੇ ਕਾਂਗਰਸ ਸਰਕਾਰ ਖਿਲਾਫ਼ ਲਿਆ ਗੰਭੀਰ ਨੋਟਿਸ
ਪਟਿਆਲਾ, 2 ਫਰਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਆਗੂ ਬੀਬੀ ਗੁਰਮੀਤ ਕੌਰ ਬਰਾੜ, ਬੀਬੀ ਬਲਵਿੰਦਰ ਕੌਰ ਚੀਮਾ, ਬੀਬੀ ਗੁਰਸ਼ਰਨ ਕੌਰ ਕੋਹਲੀ, ਚਰਨਜੀਤ ਕੌਰ ਮੀਤ ਪ੍ਰਧਾਨ ਇਸਤਰੀ ਅਕਾਲੀ ਦਲ, ਜਸਪਾਲ ਸਿੰਘ ਕਲਿਆਣ ਪ੍ਰਧਾਨ ਐੱਸ. ਸੀ. ਵਿੰਗ ਆਦਿ ਆਗੂਆਂ ਨੂੰ ਪਟਿਆਲਾ ਦਿਹਾਤੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡ. ਸਤਬੀਰ ਸਿੰਘ ਖੱਟੜਾ ਦੀ ਰਹਿਨੁਮਾਈ ਹੇਠ ਪਟਿਆਲਾ ਦਫ਼ਤਰ ਵਿਖੇ ਰੱਖੀ ਗਈ ਮਹੀਨਾਵਾਰ ਮੀਟਿੰਗ ਵਿਚ ਸਨਮਾਨਤ ਕੀਤਾ ਗਿਆ।

ਇਸ ਮੌਕੇ ਐਡਵੋਕੇਟ ਖੱਟੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਕਿਸਾਨਾਂ ਨਾਲ ਕਰਜ਼ਾ ਮੁਆਫੀ ਨੂੰ ਲੈ ਕੇ ਵਾਅਦੇ ਕੀਤੇ ਸਨ ਤੋਂ ਭੱਜ ਰਹੇ ਹਨ ਕਿਉਂਕਿ ਜੋ ਕਰਜ਼ੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਮੁਆਫ ਕੀਤੇ ਗਏ ਹਨ ਉਹ ਸਿਰਫ਼ ਮਜ਼ਾਕ ਅਤੇ ਡਰਾਮੇ ਤੋਂ ਇਲਾਵਾ ਕੁੱਝ ਨਹੀਂ। ਖੱਟੜਾ ਨੇ ਕਿਹਾ ਕਿ ਜਿਥੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਹੁਣ ਤੱਕ ਕਿਸਾਨਾਂ ਨੂੰ ਫਸਲਾਂ ਪਾਲਣ ਲਈ ਮੁਫ਼ਤ ਬਿਜਲੀ ਦੇ ਰਿਹਾ ਸੀ ‘ਤੇ ਬਿੱਲ ਲਗਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਕਿੰਨੀ ਕੁ ਕਿਸਾਨ ਦੇ ਹੱਕ ਵਿਚ ਹੈ। ਉਹਨਾ ਕਿਹਾ ਕਿ ਸਮੁੱਚੀਆਂ ਸਕੀਮਾਂ ਨੂੰ ਬੰਦ ਕਰਕੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਜਿਸਦਾ ਖਮਿਆਜ਼ਾ ਪੰਜਾਬ ਵਿਚ ਕਾਂਗਰਸ ਨੂੰ ਭੁਗਤਣ ਲਈ ਤਿਆਰ ਹੋਣਾ ਚਾਹੀਦਾ ਹੈ, ਜਿਸ ਖਿਲਾਫ਼ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਮੁੱਚੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਸ਼ਾਂਤਮਈ ਢੰਗ ਨਾਲ ਅੰਦੋਲਨ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਆਮ ਲੋਕਾਂ ਨੂੰ ਵਧ ਚੜ੍ਹ ਕੇ ਹਿੱਸਾ ਲੈਣ ਦੀ ਲੋੜ ਹੈ ਤਾਂ ਜੋ ਸਰਕਾਰ ਦੀ ਕਹਿਣੀ ਤੇ ਕਰਨੀ ਨੂੰ ਯਾਦ ਕਰਵਾਇਆ ਜਾ ਸਕੇ। ਇਸ ਮੌਕੇ ਲਖਵੀਰ ਲੌਟ, ਸੁਰਜੀਤ ਸਿੰਘ ਟੌਹੜਾ, ਮਹਿੰਦਰਪਾਲ ਸਿੰਘ ਸੋਢੀ, ਪ੍ਰਧਾਨ ਬਲਵਿੰਦਰ ਸਿੰਘ ਕੰਗ, ਸੁਰਜੀਤ ਸਿੰਘ ਅਬਲੋਵਾਲ, ਕੁਲਵੰਤ ਸਿੰਘ ਬਾਜਵਾ, ਚੈਨ ਸਿੰਘ, ਜਥੇਦਾਰ ਸੌਦਾਗਰ ਸਿੰਘ ਮੂੰਡਖੇੜਾ, ਜੋਰਾਵਰ ਸਿੰਘ ਲੁਬਾਣਾ, ਸਾਬਕਾ ਕੌਂਸਲਰ ਮਿੰਟਾ, ਗੁਰਵਿੰਦਰ ਧੀਮਾਨ, ਪਰਮਜੀਤ ਪੰਮਾ, ਬਲਵਿੰਦਰ ਸਿੰਘ ਲੰਗ, ਗੁਰਮੁੱਖ ਸਿੰਘ ਠੇਕੇਦਾਰ, ਸੂਬੇਦਾਰ ਗੁਰਨਾਹਰ ਸਿੰਘ ਅਜਨੌਂਦਾ, ਭਵਜੀਤ ਚਲੈਲਾ, ਗੁੱਡੂ ਪ੍ਰਧਾਨ ਮੰਡੋੜ, ਮਿਸ਼ਨ ਲਾਲੀ ਤੇ ਹਰਿਆਲੀ ਦੇ ਪ੍ਰਧਾਨ ਹਰਦੀਪ ਸਨੌਰ ਆਦਿ ਮੌਜੂਦ ਸਨ।

Leave a Reply

Your email address will not be published. Required fields are marked *