ਅਜ਼ਾਦ ਉਮੀਦਵਾਰ ਜਸਦੀਪ ਨਿੱਕੂ ਕਾਰਨ ਪਟਿਆਲਾ ਦਿਹਾਤੀ ’ਚ ਮੁਕਾਬਲਾ ਫਸਵਾਂ
ਰਵਾਇਤੀ ਪਾਰਟੀਆਂ ਦੀ ਬਜਾਏ ਅਜ਼ਾਦ ਉਮੀਦਵਾਰ ’ਤੇ ਵੋਟਰਾਂ ਨੇ ਲਗਾਈ ਟੇਕ
ਪਟਿਆਲਾ 9 ਫਰਵਰੀ (ਮਧੂਸਾਰ ਬਿਊਰੋ) ਚੋਣ ਮੈਦਾਨ ਵਿਚ ਰਵਾਇਤੀ ਤੋਂ ਇਲਾਵਾ ਅਜ਼ਾਦ ਉਮੀਦਵਾਰ ਵਜੋਂ ਉਤਰ ਰਹੇ ਉਮੀਦਵਾਰਾਂ ਨੂੰ ਵੋਟਰਾਂ ਦਾ ਵੱਡਾ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਕਿਉਂਕਿ ਲੋਕਾਂ ਵਿਚ ਹੁਣ ਤੱਕ ਦੀਆਂ ਸਰਕਾਰਾਂ ਚਲਾਉਣ ਵਾਲਿਆਂ ਪ੍ਰਤੀ ਵੱਡੀ ਨਿਰਾਸ਼ਾ ਇਸ ਕਰਕੇ ਵਿਖਾਈ ਦੇ ਰਹੀ ਹੈ ਕਿਉਂਕਿ ਲੋਕਾਂ ਦੀ ਵੋਟ ਨਾਲ ਚੁਣੇ ਜਾਣ ਵਾਲੇ ਅਤੇ ਸੱਤਾ ਦਾ ਸੁੱਖ ਮਾਨ ਰਹੇ ਉਮੀਦਾਂ ’ਤੇ ਖਰਾ ਨਹੀਂ ਉਤਰ ਸਕੇ। ਕੁਝ ਸਮਾਂ ਪਹਿਲਾਂ ਪਟਿਆਲਾ ਦਿਹਾਤੀ ਵਿਚ ਕਾਂਗਰਸ, ਅਕਾਲੀ ਦਲ ਅਤੇ ਆਪ ਵਿਚ ਤਿਕੌਣੇ ਮੁਕਾਬਲੇ ਦੀ ਗੱਲ ਕੀਤੀ ਜਾ ਰਹੀ ਸੀ, ਪ੍ਰੰਤੂ ਪੰਜਾਬ ਲੋਕ ਕਾਂਗਰਸ ਸਿਆਸੀ ਪਾਰਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ ਇਹ ਮੁਕਾਬਲਾ ਚਿਕੌਣਾ ਵਿਖਾਈ ਦਿੱਤਾ, ਪ੍ਰੰਤੂ ਇਸ ਮੁਕਾਬਲੇ ਵਿਚ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰੇ ਜਸਦੀਪ ਸਿੰਘ ਨਿੱਕੂ ਨੇ ਵੀ ਮੁਕਾਬਲੇ ਨੂੰ ਹੋਰ ਫਸਵਾਂ ਬਣਾ ਦਿੱਤਾ। ਹਾਲਾਂਕਿ ਸੌਰਵ ਜੈਨ ਵੀ ਅਜ਼ਾਦ ਉਮੀਦਵਾਰ ਵਜੋਂ ਜ਼ੋਰ ਅਜਮਾਈ ਕਰ ਰਹੇ ਹਨ, ਪ੍ਰੰਤੂ ਵੋਟਰਾਂ ਦੇ ਬਾਹਰ ਆ ਰਹੇ ਰੁਝਾਨ ਦੇ ਚੱਲਦਿਆਂ ਜਸਦੀਪ ਸਿੰਘ ਨਿੱਕੂ ਪ੍ਰਤੀ ਵੋਟਰਾਂ ਦੀ ਵਿਸ਼ੇਸ਼ ਖਿੱਚ ਵਿਖਾਈ ਦੇ ਰਹੀ ਹੈ।
ਰਵਾਇਤੀ ਸਿਆਸੀ ਪਾਰਟੀਆਂ ਦਾ ਜ਼ਿਕਰ ਕਰੀਏ ਤਾਂ ਕਾਂਗਰਸ ਵੱਲੋਂ ਮੰਤਰੀ ਬ੍ਰਹਮ ਮਹਿੰਦਰਾ ਦੇ ਸਪੁੱਤਰ ਮੋਹਿਤ ਮੋਹਿੰਦਰਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ, ਪ੍ਰੰਤੂ ਪੰਜ ਸਾਲਾਂ ਦੀ ਕਾਰਗੁਜ਼ਾਰੀ ਤੋਂ ਲੋਕ ਸੰਤਸ਼ਟ ਵਿਖਾਈ ਨਹੀਂ ਦੇ ਰਹੇ ਕਿਉਂਕਿ ਦਿਹਾਤੀ ’ਚ ਵਿਕਾਸ ਉਸ ਪੱਧਰ ਦਾ ਨਹੀਂ ਹੋ ਸਕਿਆ, ਜਿਸ ਦੀ ਉਮੀਦ ਲੋਕ ਲਗਾਈ ਬੈਠੇ ਸਨ ਅੱਜ ਦਿਹਾਤੀ ਖੇਤਰ ਦੇ ਵੱਖ ਵੱਖ ਹਲਕਿਆਂ ਵਿਚ ਪਿੰਡਾਂ ਨਾਲੋਂ ਵੀ ਮਾੜਾ ਵਿਖਾਈ ਦੇ ਰਿਹਾ ਹੈ ਇਸ ਤਰ੍ਹਾਂ ਅਕਾਲੀ ਦਲ ਦਾ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਵੋਟਰਾਂ ’ਚ ਵਿਸ਼ੇਸ਼ ਖਿੱਚ ਪੈਦਾ ਨਹੀਂ ਕਰ ਸਕਿਆ ਕਿਹਾ ਜਾ ਰਿਹਾ ਹੈ ਕਿ ਸੰਜੀਵ ਸ਼ਰਮਾ ਬਿੱਟੂ ਤਾਂ ਕੇਵਲ ਬ੍ਰਹਮ ਮਹਿੰਦਰਾ ਦੇ ਸਪੁੱਤਰ ਨੂੰ ਹੀ ਹਰਾਉਣ ਲਈ ਚੋਣ ਮੈਦਾਨ ਵਿਚ ਆਏ ਹਨ ਅਤੇ ਵੋਟਰ ਆਪ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਨੂੰ ਹੁੰਗਾਰਾ ਦਿੰਦੇ ਨਜ਼ਰ ਨਹੀਂ ਆਉਂਦੇ ਕਿਉਂਕਿ ਸ਼ਹਿਰੀ ਖੇਤਰ ਛੱਡ ਕੇ ਉਨ੍ਹਾਂ ਦਿਹਾਤੀ ਖੇਤਰ ਵਿਚ ਆਉਣ ਲਈ ਦਿੱਲੀ ਦੇ ਅਕਾਵਾਂ ਨਾਲ ਡੀਲ ਕੀਤੀ ਹੋਈ ਹੈ ਅਜਿਹੇ ਦੋਸ਼ ਨਿੱਕੂ ਵੱਲੋਂ ਲਗਾਏ ਜਾ ਰਹੇ ਹਨ।
ਦਿਹਾਤੀ ਖੇਤਰ ਵਿਚ ਚੱਲ ਰਹੀ ਅਜਿਹੀ ਕਸ਼ਮਕਸ਼ ਵਿਚ ਅਜ਼ਾਦ ਉਮੀਦਵਾਰ ਜਸਦੀਪ ਸਿੰਘ ਨਿੱਕੂ ਦੀ ਲੋਕ ਆਵਾਜ਼ ਉਠਾਉਂਦੇ ਨਜ਼ਰ ਆ ਰਹੇ ਹਨ ਕਿਉਂਕਿ ਜਸਦੀਪ ਸਿੰਘ ਨਿੱਕੂ ਜਿਥੇ ਵੀ ਚੋਣ ਪ੍ਰਚਾਰ ਕਰਨ ਜਾ ਰਹੇ ਹਨ, ਉਥੇ ਵੋਟਰਾਂ ਵਿਚ ਵੱਡਾ ਪਿਆਰ ਅਤੇ ਉਤਸ਼ਾਹ ਇਸ ਕਰਕੇ ਵਿਖਾਈ ਦੇ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਪਰਿਵਾਰ ਸਮਾਜ ਸੇਵਾ ਦੇ ਖੇਤਰ ਵਿਚ ਵੱਡਾ ਨਾਮ ਸਥਾਪਤ ਕਰ ਚੁੱਕਿਆ ਅਤੇ ਉਮੀਦਵਾਰ ਨਿੱਕੂ ਹਰ ਥਾਂ ਕਹਿੰਦੇ ਨਜ਼ਰ ਆਉਂਦੇ ਹਨ ਕਿ ਸਰਕਾਰਾਂ ਚਲਾਉਣ ਵਾਲਿਆਂ ਨੇ ਦਿਹਾਤੀ ’ਚ ਵਿਕਾਸ ਨਹੀਂ ਵਿਨਾਸ਼ ਕੀਤਾ, ਜੇ ਲੋਕਾਂ ਨੇ ਮੌਕਾ ਦਿੱਤਾ ਤਾਂ ਪਟਿਆਲਾ ਦਿਹਾਤੀ ਖੇਤਰ ਵਿਚ ‘ਨਾਭਾ ਮਾਡਲ’ ਜ਼ਰੂਰ ਲਿਆਂਦਾ ਜਾਵੇਗਾ ਕਿਉਂਕਿ ਕੇਜਰੀਵਾਲ ਦੀਆਂ ਗਾਰੰਟੀਆਂ ਪਤਾ ਨਹੀਂ ਲਾਗੂ ਹੋਣੀਆਂ ਹਨ ਕੀ ਨਹੀਂ, ਪ੍ਰੰਤੂ ਲੋਕ ਦਿੱਲੀ ਜਾ ਕੇ ਕੇਜਰੀਵਾਲ ਨੂੰ ਕਿਥੋਂ ਲੱਭਣਗੇ। ਜਸਦੀਪ ਸਿੰਘ ਨਿੱਕੂ ਦੀ ਮਜ਼ਬੂਤੀ ਲਈ ਉਨ੍ਹਾਂ ਦੀ ਵਿਦੇਸ਼ੋਂ ਆਈ ਪਤਨੀ ਵੀ ਚੋਣ ਪ੍ਰਚਾਰੀ ਡਟੀ ਨਜ਼ਰ ਆਉਂਦੀ ਹੈ ਅਤੇ ਡੋਰ ਟੂ ਡੋਰ ਜਾ ਕੇ ਅਜ਼ਾਦ ਉਮੀਦਵਾਰ ਨੂੰ ਵੋਟਾਂ ਪਾਉਣ ਲਈ ਪ੍ਰੇਰਦੀ ਵਿਖਾਈ ਦਿੰਦੀ ਹੈ। ਗਹਿਗੱਚ ਮੁਕਾਬਲੇ ਦੇ ਚੱਲਦਿਆਂ ਵੋਟਰਾਂ ਦਾ ਮੰਨਣਾ ਹੈ ਕਿ ਜ਼ਰੂਰੀ ਨਹੀਂ ਕਿ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਨੂੰ ਹੀ ਚੁਣਿਆ ਜਾਵੇ ਸਾਡਾ ਚੁਣਿਆ ਨੇਤਾ ਅਜ਼ਾਦ ਉਮੀਦਵਾਰ ਵੀ ਹੋ ਸਕਦਾ,ਜਿਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਨਿੱਕੂ ਨੇ ਸਿਆਸੀ ਪਿੜ ਭਖਾ ਦਿੱਤੀ ਹੈ ਅਤੇ ਨਤੀਜਿਆਂ ਵਿਚ ਵੱਡੇ ਉਲਟ ਫੇਰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

