ਦੇਸ਼-ਵਿਦੇਸ਼ਪੰਜਾਬ

ਹਾਈਜੈਕਿੰਗ ਮਾਮਲੇ ‘ਚ : ਦੋ ਸਿੱਖਾਂ ਤੋਂ ਹਟਾਏ ਗਏ ਦੇਸ਼ਧ੍ਰੋਹ ਦੇ ਦੋਸ਼,ਅਗਲੀ ਸੁਣਵਾਈ 16 ਮਾਰਚ

ਨਵੀਂ ਦਿੱਲੀ 3 ਫਰਵਰੀ (ਮਧੂਸਾਰ ਬਿਊਰੋ) ਦਿੱਲੀ ਦੀ ਇਕ ਅਦਾਲਤ ਨੇ 36 ਸਾਲ ਪੁਰਾਣੇ ਹਾਈਜੈਕਿੰਗ ਮਾਮਲੇ ‘ਚ 5 ਦਲ ਖਾਲਸਾ ਨਾਲ ਸੰਬੰਧਿਤ ਵਿਅਕਤੀਆਂ ‘ਚੋਂ 2 ਦੇ ਖਿਲਾਫ ਦੇਸ਼ਧ੍ਰੋਹ ਦੇ ਦੋਸ਼ ਨੂੰ ਹਟਾ ਦਿੱਤਾ ਹੈ। ਹਾਲਾਂਕਿ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਨ੍ਹਾਂ ‘ਤੇ ਦੇਸ਼ ਵਿਰੁੱਧ ਜੰਗ ਛੇੜਣ ਦੇ ਦੋਸ਼ ਲਗਾਏ ਜਾਣ। ਇਸ ਮਾਮਲੇ ‘ਚ ਅਗਲੀ ਸੁਣਵਾਈ 16 ਮਾਰਚ ਹੋਵੇਗੀ।

ਐਡੀਸ਼ਨਲ ਸੈਸ਼ਨ ਜੱਜ ਅਜੈ ਪਾਂਡੇ ਨੇ ਸ਼ੁੱਕਰਵਰ ਨੂੰ ਸਤਨਾਮ ਸਿੰਘ ਤੇ ਤਜਿੰਦਰ ਪਾਲ ਸਿੰਘ ਖਿਲਾਫ ਧਾਰਾ 121 ਤੇ 121ਏ (ਜੰਗ ਛੇੜਣ ਲਈ) ਦੇ ਤਹਿਤ ਦੋਸ਼ ਤੈਅ ਕੀਤੇ ਗਏ ਹਨ। ਅਦਾਲਤ ਨੇ ਕਿਹਾ ਕਿ ਕਿਸੇ ਵਿਅਕਤੀ ‘ਤੇ ਦੇਸ਼ਧ੍ਰੋਹ (ਧਾਰਾ 124ਏ) ਦਾ ਦੋਸ਼ ਲਗਾਇਆ ਜਾ ਸਕਦਾ ਹੈ ਜੇਕਰ ਉਹ ਲਿਖਤੀ ਜਾਂ ਬੋਲ ਕੇ, ਜਾਂ ਸੰਕੇਤਾਂ ਰਾਹੀਂ ਜਾਂ ਕਿਸੇ ਹੋਰ ਤਰੀਕੇ ਨਾਲ ਦੇਸ਼ ਵਿਰੁੱਧ ਜੰਗ ਛੇੜਣ ਦੀ ਕੋਸ਼ਿਸ਼ ਕਰਦਾ ਹੈ ਤਾਂ।
ਕਈ ਫੈਸਲਿਆਂ ਦਾ ਹਵਾਲਾਂ ਦਿੰਦੇ ਹੋਏ ਉਨ੍ਹਾਂ ਦੀ ਵਕੀਲ ਮਨੀਸ਼ਾ ਭੰਡਾਰੀ ਨੇ ਦਲੀਲ ਦਿੱਤੀ ਕਿ ਮੁਲਜ਼ਮ ਪਹਿਲਾਂ ਹੀ ਹਾਈਜੈਕਿੰਗ, ਅਗਵਾ ਤੇ ਹੋਰ ਸੰਬੰਧਿਤ ਅਪਰਾਧਾਂ ਦੇ ਦੋਸ਼ ਲਈ ਸਜ਼ਾ ਭੁਗਤ ਚੁੱਕੇ ਹਨ। ਦਿੱਲੀ ਪੁਲਸ ਨੇ ਸਤੰਬਰ 2011 ‘ਚ ਅਦਾਲਤ ‘ਚ ਸਪੌਂਸਰਸ਼ਿਪ ਚਾਰਜਸ਼ੀਟ ਦਾਖਲ ਕੀਤੀ ਸੀ, ਜਿਸ ‘ਚ ਮੁਲਜ਼ਮਾਂ ਨੂੰ 18 ਜੁਲਾਈ ਨੂੰ 36 ਸਾਲ ਪੁਰਾਣੇ ਮਾਮਲੇ ‘ਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਦੋਸ਼ੀ ਦਸੰਬਰ 2012 ‘ਚ ਦਿੱਲੀ ਹਾਈ ਕੋਰਟ ‘ਚ ਪੋਸ਼ ਹੋਣ ਲਈ ਪਹੁੰਚੇ ਤਾਂ ਕਿ ਸਾਰੇ ਦੋਸ਼ਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ 29 ਸਤੰਬਰ 1981 ਨੂੰ ਸਤਨਾਮ ਸਿੰਘ ਤੇ ਤਜਿੰਦਰ ਪਾਲ ਸਿੰਘ ਨੇ ਫਲਾਇਟ ਆਈ.ਸੀ-423 ਨੂੰ ਅਗਵਾ ਕਰ ਪਾਕਿਸਤਾਨ ਲੈ ਗਏ। ਇਸ ਮਾਮਲੇ ‘ਚ 1995 ‘ਚ ਪਾਕਿਸਤਾਨ ‘ਚ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਸਤਨਾਮ ਸਿੰਘ ਅਮਰੀਕਾ ਤੇ ਤਜਿੰਦਰ ਪਾਲ ਸਿੰਘ ਕੈਨੇਡਾ ਪਹੁੰਚੇ। ਜਿਸ ਤੋਂ ਬਾਅਦ ਸਤਨਾਮ ਸਿੰਘ 1999 ‘ਚ ਭਾਰਤ ਵਾਪਸ ਆ ਗਿਆ ਸੀ। ਦੂਜੇ ਅਗਵਾਕਾਰ ਗਜਿੰਦਰ ਸਿੰਘ, ਜਸਬੀਰ ਸਿੰਘ ਤੇ ਕਰਨ ਸਿੰਘ ਭਾਰਤ ‘ਚ ਨਹੀਂ ਹਨ। ਦੋਹਾਂ ਵੱਲੋਂ ਪੇਸ਼ ਹੋਈ ਵਕੀਲ ਮਨੀਸ਼ਾ ਭੰਡਾਰੀ ਨੇ ਅਦਾਲਤ ਨੂੰ ਕਿਹਾ ਕਿ ਦੋਵੇਂ ਮੁਲਜ਼ਮ ਪਹਿਲਾਂ ਹੀ ਇਸ ਮਾਮਲੇ ‘ਚ 36 ਸਾਲ ਜੇਲ ‘ਚ ਸਜ਼ਾ ਭੁਗਤ ਚੁੱਕੇ ਹਨ। ਹਾਲਾਂਕਿ ਉਨ੍ਹਾਂ ਦੀ ਵਕੀਲ ਵੱਲੋਂ ਉਨ੍ਹਾਂ ਖਿਲਾਫ ਲਗਾਈਆਂ ਧਾਰਾਵਾਂ ਖਿਲਾਫ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ।

Leave a Reply

Your email address will not be published. Required fields are marked *