ਸਿੱਖ ਬੁਧੀਜੀਵੀ ਕੌਂਸਲ ਨੇ ਪੀ ਯੂ ਦੇ ਵੀ ਸੀ ਨਾਲ ਮੀਟਿੰਗ ਕਰਕੇ ਵਿਚਾਰੀ ਵਿੱਤੀ ਸੰਕਟ ਦੀ ਸਥਿਤੀ ਵੀ ਸੀ ਦਾ ਕੀਤਾ ਸਨਮਾਨ
ਪਟਿਆਲਾ 5 ਫਰਵਰੀ (ਮਧੂਸਾਰ ਬਿਊਰੋ) ਸਿੰੱਖ ਬੁੱਧੀਜਿਵੀ ਕੋਸਲ ਦੇ ਕੋਰ ਗਰੁਪ ਦੇ ਮੈਂਬਰਾਂ ਨੇ ਕੋਸਲ ਪ੍ਰਧਾਨ ਪ੍ਰੋਂ ਬਲਦੇਵ ਸਿੰਘ ਬਲੂਆਣਾ ਦੀ ਅਗਵਾਈ ਵਿਚ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਬੀ.ਐਸ.ਘੁੰਮਣ ਨਾਲ ਯੂਨੀਵਰਸਿਟੀ ਦੀ ਵਿੱਤੀ ਸੰਕਟ ਵਾਲੀ ਸਥਿਤੀ ਤੇ ਵਿਚਾਰ ਵਿਟਾਦਰਾ ਕੀਤਾ।
ਇਸ ਮੋਕੇ ਸਿੱਖ ਬੁਧੀਜੀਵੀ ਕੌਂਸਲ ਕੌਂਸਲ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬਲੂਆਣਾ ਦੀ ਅਗਵਾਈ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਵ-ਨਿਯੁਕਤ ਵੀ.ਸੀ. ਡਾ. ਬੀ.ਐਸ.ਘੁੰਮਣ ਦਾਭਰਵਾਂ ਸਨਮਾਨ ਵੀ ਕੀਤਾ ਗਿਆ । ਬੁਧੀਜੀਵੀਆਂ ਦੇ ਵਫਦ ਵਿਚ ਪ੍ਰੋ. ਬਲਦੇਵ ਸਿੰਘਬਲੂਆਣਾ ਤੋਂ ਇਲਾਵਾ ਕੌਂਸਲ ਦੇ ਜਨਰਲ ਸਕੱਤਰ ਪ੍ਰੋਫੈਸਰ ਮੁਖਤਿਆਰ ਸਿੰਘ ਢਿਲਂੋ, ਸੰਤਬਾਬਾ ਭੁਪਿੰਦਰ ਸਿੰਘ, ਕੌਂਸਲ ਸਰਪ੍ਰਸਤ, ਪ੍ਰਿੰਸੀਪਲ ਗਿਆਨ ਸਿੰਘ, ਪ੍ਰਿੰਸੀਪਲ ਜਰਨੈਲ ਸਿੰਘ,ਜੇ.ਪੀ.ਐਸ.ਕਾਲੜਾ, ਜਸਵਿੰਦਰ ਸਿੰਘ ਅਤੇ ਬਲਬੀਰ ਸਿੰਘ ਸ਼ਾਮਲ ਸਨ। ਸਨਮਾਨ ਪ੍ਰੋਗਰਾਮ ਵਿਚ ਉਚੇਚੇ ਤੌਰ ਤੇ, ਡਾਕਟਰ ਜੀ.ਐਸ. ਬੱਤਰਾ ਡੀਨ ਅਕਾਦਮਿਕ ਮਾਮਲੇ ਅਤੇ ਰਜਿਸਟਰਾਰ ਡਾਕਟਰ ਮਨਜੀਤ ਸਿੰਘ ਨਿਝਰ ਵੀ ਹਾਜ਼ਰ ਸਨ।
ਇਸ ਮੋਕੇ ਪ੍ਰੋ. ਬਲਦੇਵ ਸਿੰਘ ਬਲੂਆਣਾ ਨੇ ਕਿਹਾ ਕਿ ਇਨ੍ਹਾਂ ਬੁਧੀਜੀਵੀਆਂ ਨੇ ਵਾਈਸ ਚਾਂਸਲਰ ਨਾਲ ਯੂਨੀਵਰਸਿਟੀ ਦੀ ਕਮਜ਼ੋਰ ਵਿਤੀ ਪੁਜੀਸਨ ਨੂੰ ਸੁਧਾਰਨ ਲਈ ਡੂੰਘਾ ਵਿਚਾਰ ਵਟਾਂਦਰਾ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਜਥੇਬੰਦੀ ਯੂਨੀਵਰਸਿਟੀ ਦੇ ਵਿਕਾਸ ਪ੍ਰਤੀ ਵਚਨਬੱਧ ਹੈ ਅਤੇ ਪੂਰਾ ਸਹਿਯੋਗ ਦੇਵੇਗੀ।
ਸਮੂੰਹ ਬੁਧੀਜੀਵੀਆਂ ਨੇ ਵਾਈਸ ਚਾਂਸਲਰ ਡਾ. ਘੁੰਮਣ ਦੀ ਭਰਵੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਯੂਨੀਵਰਸਿਟੀ ਦੇ ਪ੍ਰਬੰਧ ਨੂੰ ਸੁਚਾਰੂ ਅਤੇ ਵਿਉਂਤਬੱਧ ਢੰਗ ਨਾਲ ਚਲਾਉਣ ਵਿਚ ਸਫ਼ਲ ਹੋਏ ਹਨ। ਉਨ੍ਹਾਂ ਦੇ ਯਤਨਾਂ ਦੀ ਸਭ ਨੇ ਸਲਾਘਾ ਕੀਤੀ। ਵਾਈਸ ਚਾਂਸਲਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਹਰ ਸੰਭਵ ਯਤਨ ਕਰੇਗੀ, ਕਿਉਂਕਿ ਯੂਨੀਵਰਸਿਟੀ ਦਾ ਨਾਮਕਰਨ ਹੀ ਪੰਜਾਬੀ ਭਾਸ਼ਾ ਦੇ ਨਾਂ ਤੇ ਹੋਇਆ ਹੈ।

