ਪਟਿਆਲਾ

ਸਰਕਾਰੀ ਪੌਲੀਟੈਕਨਿਕ ਕਾਲਜ ਪਟਿਆਲਾ ਵਿਖੇ ਰੈੱਡ ਰੀਬਨ ਕਲੱਬਾਂ ਦੀ ਜ਼ਿਲ੍ਹਾ ਪੱਧਰੀ ਵਰਕਸ਼ਾਪ

ਪਟਿਆਲਾ 8 ਫਰਵਰੀ (ਮਧੂਸਾਰ ਬਿਊਰੋ) ਡਾਇਰੈਕਟੋਰੇਟ ਯੁਵਕ ਸੇਵਾਵਾਂ ਪੰਜਾਬ ਜੀ ਦੇ ਨਿਰਦੇਸ਼ਨ ਹੇਠ ਯੁਵਕ ਸੇਵਾਵਾਂ ਵਿਭਾਗ ਪਟਿਆਲਾ ਵਲੋਂ ਸਰਕਾਰੀ ਬਹੁ-ਤਕਨੀਕੀ ਕਾਲਜ (ਲੜਕੀਆਂ) ਪਟਿਆਲਾ ਵਿਖੇ ਜਿਲ੍ਹੇ ਦੇ 50 ਰੈਡ ਰਿਬਨ ਕਲੱਬਾਂ ਦੀ ਸਹਾਇਤਾ ਨਾਲ ਐਡਵੋਕੇਸੀ ਮੀਟਿੰਗ/ਸੈਮੀਨਾਰ ਕਰਵਾਇਆ ਗਿਆ।

ਇਹ ਸਮਾਗਮ ਪੰਜਾਬ ਏਡਜ਼ ਕੰਟਰੋਲ ਸੁਸਾਇਟੀ (ਸ਼ਛਂਙਛ) ਬੈਨਰ ਹੇਠ ਕਰਵਾਇਆ ਗਿਆ।ਇਸ ਪ੍ਰੋਗਰਾਮ ਦੌਰਾਨ ਪ੍ਰੋ: ਰਾਜੀਵ ਕੁਮਾਰ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ, ਸ੍ਰੀ ਮਨੀਸ਼ ਮਿੱਤਲ ਜ਼ਿਲ੍ਹਾ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਪਟਿਆਲਾ ਨੇ ਨਸ਼ਿਆਂ ਵਿਰੁੱਧ ਅਤੇ ਏਡਜ਼ ਦੇ ਮਾੜੇ ਪ੍ਰਭਾਵਾਂ ਉੱਪਰ ਵਿਸ਼ੇਸ਼ ਪਰਚੇ ਪੇਸ਼ ਕੀਤੇ।ਇਸ ਮੌਕੇ ਵੱਖ-ਵੱਖ ਕਾਲਜਾਂ ਤੋਂ ਆਏ ਵਿਦਿਆਰਥੀਆਂ ਦੁਆਰਾ ਸੈਮੀਨਾਰ ਵਿੱਚ ਭਾਗ ਲਿਆ ਗਿਆ।ਇਸ ਪ੍ਰੋਗਰਾਮ ਵਿੱਚ 300 ਤੋਂ ਵਧੇਰੇ ਭਾਗੀਦਾਰਾਂ ਨੇ ਹਿੱਸਾ ਲਿਆ।ਇਸ ਮੌਕੇ 360 ਡਿਗਰੀ ਐੱਚ.ਆਈ.ਵੀ ਕੰਪੇਨ ਤਹਿਤ ਪ੍ਰਿੰਸੀਪਲ ਰਵਿੰਦਰ ਸਿੰਘ ਦੀ ਅਗਵਾਈ ਵਿੱਚ ਅੰਤਰ ਕਾਲਜ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸਰਕਾਰੀ ਬਿਕਰਮ ਕਾਲਜ ਦੇ ਸੁਖਵਿੰਦਰ ਸਿੰਘ ਨੇ ਪਹਿਲਾ ਸਥਾਨ, ਜਸਦੇਵ ਸਿੰਘ ਸੰਧੂ ਕਾਲਜ ਦੇ ਵਿਦਿਆਰਥੀ ਉਪ ਜੇਤੂ ਰਹੇ ਹਾਸਿਲ ਕੀਤਾ ਜੈਦੀਪ ਕੌਰ ਨੂੰ ਹੌਸਲਾ ਅਫਜਾਈ ਪੁਰਸਕਾਰ ਪ੍ਰਦਾਨ ਕੀਤਾ।ਇਸ ਮੌਕੇ ਬੋਲਦਿਆ ਸ੍ਰੀ ਵਿਜੈ ਗੋਇਲ ਮੁੱਖ ਮਹਿਮਾਨ ਜੀ ਨੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਏਡਜ਼ ਦੀ ਰੋਕਥਾਮ ਲਈ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨਾ ਅਤਿ ਜਰੂਰੀ ਹੈ ਜਿਸ ਵਿਚ ਯੂਵਾ ਵਰਗ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।ਇਸ ਅਵਸਰ ਤੇ ਸਹਾਇਕ ਡਾਇਰੈਕਟਰ ਸ਼੍ਰੀ ਮਲਕੀਤ ਮਾਨ ਦੁਆਰਾ ਆਏ ਹੋਏ ਮਹਿਮਾਨਾਂ ਅਤੇ ਨੋਡਲ ਅਫਸਰਾਂ ਦਾ ਨਿੱਘਾ ਸੁਆਗਤ ਕੀਤਾ ਗਿਆ ਅਤੇ ਇਸ ਸਮਾਗਮ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ ਗਿਆ ਅਤੇ ਰੈੱਡ ਰੀਬਨ ਕਲੱਬਾਂ ਤਹਿਤ ਹੋਣ ਵਾਲੀਆਂ ਗਤੀਵਿਧੀਆਂ ਨੂੰ ਨੋਡਲ ਅਫਸਰਾਂ ਅਤੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ।ਸਰਕਾਰੀ ਬਹੁ-ਤਕਨੀਕੀ ਕਾਲਜ (ਲੜਕੀਆਂ) ਪਟਿਆਲਾ ਦੇ ਨੋਡਲ ਅਫਸਰ ਬਡੀ ਪ੍ਰੋਗਰਾਮ ਵਲੋਂ ਨਸ਼ਿਆਂ ਅਤੇ ਇਸ ਤੋਂ ਬਚਣ ਦੇ ਉਪਾਅ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵ ਸੰਬੰਧੀ ਭਾਗੀਦਾਰਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਅਤੇ ਸਵਾਲ-ਜਵਾਬ ਕੀਤੇ ਗਏ।ਪ੍ਰੋ: ਗੁਰਬਖਸ਼ੀਸ਼ ਸਿੰਘ ਅਨਟਾਲ ਨੋਡਲ ਅਫਸਰ ਰੈੱਡ ਰੀਬਨ ਕਲੱਬ ਅਤੇ ਪ੍ਰੋਗਰਾਮ ਦੇ ਪ੍ਰਬੰਧਕੀ ਸਕੱਤਰ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਕਦਰਾਂ-ਕੀਮਤਾਂ ਨੂੰ ਮਹੱਤਵ ਦੇਣ ਸੰੰਬੰਧੀ ਵਿਚਾਰ ਪੇਸ਼ ਕੀਤੇ । ਇਸ ਮੌਕੇ ਸ੍ਰੀਮਤੀ ਬਿੰਦੂ ਬਾਲਾ ਇੰਚਾਰਜ ਸਾਂਝ ਕੇਂਦਰ ਸਦਰ ਥਾਣਾ ਪਟਿਆਲਾ, ਪ੍ਰੋ. ਸ਼ਵਿੰਦਰ ਸਿੰਘ ਰੇਖੀ, ਪ੍ਰਿੰਸੀਪਲ ਡਾਈਟ ਸ੍ਰੀਮਤੀ ਅਰਚਨਾਂ ਮਹਾਜਨ, ਚਰਨਜੀਤ ਕੌਰ ਸਟੈਨੋਟਾਈਪਿਸਟ, ਸ੍ਰੀ ਬਲਬੀਰ ਸਿੰਘ ਸੇਵਾਦਾਰ ਅਤੇ ਵੱਖ-ਵੱਖ ਕਾਲਜਾਂ ਅਤੇ ਵਿੱਦਿਅਕ ਅਦਾਰਿਆ ਦੇ ਨੁਮਾਇੰਦਿਆਂ ਦੁਆਰਾ ਭਾਗ ਲਿਆ ਗਿਆ। ਮੁੱਖ ਮਹਿਮਾਨ ਸ੍ਰੀ ਵਿਜੈ ਗੋਇਲ ਅਤੇ ਕਾਲਜ ਦੀ ਮੁਖੀ ਵਿਭਾਗ ਆਰਕੀਟੈਕਚਰ ਸ੍ਰੀਮਤੀ ਰਵਨੀਤ ਕੌਰ ਨੇ ਜੈਤੂਆਂ ਨੂੰ ਇਨਾਮ ਤਕਸੀਮ ਕੀਤੇ।
ਜੱਜਾਂ ਦੀ ਭੂਮਿਕਾ ਵਿੱਚ ਸ੍ਰੀ ਰਵਿੰਦਰ ਸਿੰਘ, ਡਾ: -ਅਰੁਣਜੀਤ ਸਿੰਘ ਟੀਵਾਣਾ ਅਤੇ ਮੈਡਮ ਮੌਨਿਕਾ ਜੱਗੀ ਰਹੇ।ਸਮੁੱਚੇ ਰੂਪ ਵਿੱਚ ਪ੍ਰੋਗਰਾਮ ਬਹੁਤ ਵਧੀਆ ਰਿਹਾ। ਜੀਵਨ-ਸ਼ੈਲੀ ਨੂੰ ਸੰਚਾਰੂ ਰੂਪ ਨਾਲ ਚਲਾਉਣ ਲਈ ਵਿਦਿਆਰਥੀਆਂ ਨੂੰ ਇੱਕ ਨਵੀਂ ਸੇਧ ਪ੍ਰਾਪਤ ਹੋਈ।ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਕਰਵਾਏ ਜਾਣ ਦੀ ਸਮੂਹ ਭਾਗੀਦਾਰਾਂ ਵਲੋਂ ਲੋੜ ਮਹਿਸੂਸ ਕੀਤੀ ਗਈ।

Leave a Reply

Your email address will not be published. Required fields are marked *