ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਅਮਲੋਹ ਮੰਡਲ ਯੂਨਿਟ ਦੇ ਇਜੀ: ਜਗਦੀਸ਼ ਸਿੰਘ ਰਾਣਾ ਮੁੜ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ
ਅਮਲੋਹ, 10 ਫਰਵਰੀ (ਮਧੂਸਾਰ ਬਿਊਰੋ) ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੰਡਲ ਯੁਨਿਟ ਅਮਲੋਹ ਦਾ ਜਰਨਲ ਇਜਲਾਸ ਸਰਕਲ ਆਗੂ ਇੰਜੀ: ਪਾਲ ਸਿੰਘ ਮੁੰਡੀ ਸਰਕਲ ਪ੍ਰਧਾਨ, ਸ਼੍ਰੀ ਇੰਦਰਜੀਤ ਸਿੰਘ ਅਕਾਲ ਸਰਕਲ ਸਕੱਤਰ ਅਤੇ ਬਲਦੇਵ ਸਿੰਘ ਕੰਡਾ ਵਿੱਤ ਸਕੱਤਰ ਦੀ ਨਿਗਰਾਨੀ ਹੇਠ ਰੈਸਟ ਹਾਉਸ ਅਮਲੋਹ ਵਿਖੇ ਹੋਇਆ। ਜਿਸ ਵਿੱਚ ਹੇਠ ਲਿਖੇ ਆਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ।
ਇੰਜੀ: ਜਗਦੀਸ਼ ਸਿੰਘ ਰਾਣਾ ਜੇ.ਈ. ਪ੍ਰਧਾਨ, ਸ਼੍ਰੀ ਮਹਿੰਦਰ ਰਾਮ ਸੀਨੀ ਮੀਤ ਪ੍ਰਧਾਨ, ਤਰਸੇਮ ਲਾਲ ਮੀਤ ਪ੍ਰਧਾਨ, ਹੰਸਰਾਜ ਜੇ.ਈ. ਸਕੱਤਰ, ਸ਼੍ਰੀ ਸੁਖਦੇਵ ਸਿੰਘ (ਅਅਓ) ਵਿੱਤ ਸਕੱਤਰ, ਪ੍ਰੀਤਮ ਸਿੰਘ ਜੋਇੰਟ ਸਕੱਤਰ, ਸੁਰਿੰਦਰ ਸਿੰਘ ਜੇਈ ਪ੍ਰੈਸ ਸਕੱਤਰ, ਕੁਲਦੀਪ ਸਿੰਘ ਜੇਈ ਜੱਥੇਬੰਧਕ ਸਕੱਤਰ, ਕੇਹਰ ਸਿੰਘ ਡਰਾਫਸ ਮੈਨ ਅਤੇ ਹਰੀ ਕ੍ਰਿਸ਼ਨ ਜੇਈ, ਮੋਹਨ ਲਾਲ, ਰਾਮ ਆਸਰਾ, ਕਰਮ ਸਿੰਘ ਨੂੰ ਕਾਰਜਕਾਰੀ ਮੈਂਬਰ ਚੁਣ ਲਿਆ ਗਿਆ। ਜਰਨਲ ਇਜਲਾਸ ਵੱਲੋਂ ਕੈਪਟਨ ਦੀ ਕਾਂਗਰਸ ਸਰਕਾਰ ਨੂੰ ਜੋਰਦਾਰ ਸ਼ਬਦਾਂ ਨਾਲ ਤਾੜਣਾ ਕੀਤੀ ਗਈ ਕਿ ਜੇਕਰ ਪਾਵਰਕਾਮ ਦੇ ਪੈਨਸ਼ਨਰਾਂ ਦੀਆਂ ਮੰਗਾਂ ਜਿਵੇਂ ਕਿ ਬਿਜਲੀ ਵਿੱਚ ਰਿਆਇਤ, ਕੈਸ਼ਲੈਸ ਸਕੀਮ ਨੂੰ ਮੁੜ ਚਾਲੁ ਕਰਨਾ, ਡੀ ਏ ਦੀਆਂ ਕਿਸ਼ਤਾਂ ਤੁਰੰਤ ਰਿਲਿਸ ਕਰਕੇ ਬਣਦਾ ਏਰੀਅਰ ਦੇਣਾ, ਪੇਕਮੀਸ਼ਨ ਦੀ ਰਿਪੋਰਟ ਨੂੰ ਤੁਰੰਤ ਲਾਗੁ ਨਾ ਕੀਤਾ ਗਿਆ ਤਾਂ ਪਾਵਰਕਾਮ ਦੇ ਪੈਨਸ਼ਨਰਜ਼ ਆਉਂਦੀ 7 ਮਾਰਚ ਨੂੰ ਪਟਿਆਲਾ ਹੈਡ ਆਫਿਸ ਅੱਗੇ ਧਰਨਾ ਮਾਰ ਕੇ ਹੈਡ ਆਫਿਸ ਦਾ ਘਿਰਾਓ ਕਰਣਗੇ ਅਤੇ ਕਾਂਗਰਸ ਸਰਕਾਰ ਨੂੰ ਗੱਦੀ ਤੋਂ ਲਾਹੁਣ ਲਈ ਆਪਣੀ ਆਵਾਜ ਲੋਕਾਂ ਤੱਕ ਪਹੁੰਚਾਉਣਗੇ। ਇਸ ਦੀ ਜਿੰਮੇਵਾਰੀ ਸੂਬਾ ਕਾਂਗਰਸ ਸਰਕਾਰ ਦੀ ਹੋਵੇਗੀ।

