ਦੇਸ਼-ਵਿਦੇਸ਼ਪੰਜਾਬਪਟਿਆਲਾ

ਵਿਸ਼ਵ ਪੰਜਾਬੀ ਵਿਕਾਸ ਕਾਨਫਰੰਸ ‘ਚ ਕੈਪਟਨ ਪਰਿਵਾਰ ਦੇ ਸੋਹਲੇ

ਨੈਤਿਕਤਾ ਦਾ ਸੁਨੇਹਾ ਦੇਣ ਵਾਲਿਆਂ ਨੇ ਫੜ੍ਹਿਆ ਅੰਗਰੇਜ਼ੀ ਦਾ ਪੱਲਾ
ਪਟਿਆਲਾ 10 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਦੇਸ਼ ਧਰਤੀ ‘ਤੇ ਹੁੰਦੀ ਆਈ ਵਿਸ਼ਵ ਪੰਜਾਬੀ ਕਾਨਫਰੰਸ ਨੂੰ ਵਿਵਾਦਾਂ ਤੋਂ ਬਚਾਉਣ ਲਈ ਅਤੇ ਨੈਤਿਕਤਾ ਦਾ ਸੁਨੇਹਾ ਦੇਣ ਲਈ ਵਰਲੱਡ ਪੰਜਾਬੀ ਕਾਨਫਰੰਸ ਦਾ ਨਾਂ ਬਦਲਕੇ ਵਿਸ਼ਵ ਪੰਜਾਬੀ ਵਿਕਾਸ ਕਾਨਫਰੰਸ ਉਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵਿਖੇ ਕਰਵਾਈ ਗਈ।

ਕਾਨਫਰੰਸ ਕਰਵਾਉਣ ਦਾ ਜ਼ਿੰਮਾ ਚੁੱਕਣ ਵਾਲੇ ਨੈਤਿਕਤਾ ਦਾ ਪਾਠ ਪੜ੍ਹਾਉਣ ਦੀ ਬਜਾਏ ਸਿਰਫ ਤੇ ਸਿਰਫ ਕੈਪਟਨ ਪਰਿਵਾਰ ਦੇ ਸੋਹਲੇ ਗਾਉਂਦੇ ਨਜ਼ਰ ਆਏ ਇੰਝ ਜਾਪ ਰਿਹਾ ਸੀ ਇਹ ਕਾਨਫਰੰਸ ਮਹਿਜ਼ ਕੈਪਟਨ ਪਰਿਵਾਰ ਨੂੰ ਖੁਸ਼ ਰੱਖਣ ਲਈ ਕਰਵਾਈ ਗਈ ਹੋਵੇ। ਇਸ ਦੀ ਮਿਸਾਲ ਦੋ ਘੰਟੇ ਲੇਟ ਸ਼ੁਰੂ ਹੋਈ ਕਾਨਫਰੰਸ ਤੋਂ ਪਹਿਲਾਂ ਮਹਾਰਾਣੀ ਪ੍ਰਨੀਤ ਕੌਰ ਕੋਲੋਂ ਨੌਰਥ ਜ਼ੋਨ ਕਲਚਰ ਸੈਂਟਰ ‘ਚ ਲਗਾਈ ਗੈਲਰੀ ਦਾ ਉਦਘਾਟਨ ਕਰਨ ਮਗਰੋਂ ਵੇਖਣ ਨੂੰ ਮਿਲੀ।
ਕਾਨਫਰੰਸ ਲਈ ਦਿੱਤੇ ਗਏ ਸੱਦੇ ਪੱਤਰ ‘ਚ ਕਾਫੀ ਥਾਂ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕੀਤੀ ਗਈ, ਜਦਕਿ ਕਾਨਫਰੰਸ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਰੱਖੀ ਗਈ ਸੀ, ਜਦਕਿ ਡਾਇਰੈਕਟਰ ਨੂੰ ਨਿਰਦੇਸ਼ਕ ਲਿਖਿਆ ਜਾ ਸਕਦਾ ਸੀ ਅਤੇ ਕੋਆਰਡੀਨੇਟਰ ਨੂੰ ਕਨਵੀਨਰ, ਇਥੇ ਹੀ ਬਸ ਨਹੀਂ ਇੰਟਰਨੈਸ਼ਨਲ ਨੂੰ ਕੌਮਾਂਤਰੀ ਅਤੇ ਨੌਰਥ ਜ਼ੋਨ ਕਲਚਰ ਸੈਂਟਰ ਨੂੰ ਉਤਰੀ ਸੱਭਿਆਚਾਰਕ ਕੇਂਦਰ ਲਿਖਣ ‘ਚ ਵੱਡੀ ਭੁੱਲ ਕੀਤੀ ਗਈ ਅਤੇ ਕੀਤੀਆਂ ਗਈਆਂ ਸ਼ਬਦਿਕ ਗਲਤੀਆਂ ਨਾਲ ਸਪੱਸ਼ਟ ਹੋ ਰਿਹਾ ਸੀ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਦਾ ਹੋਕਾ ਦੇਣ ਵਾਲੇ ਭਾਸ਼ਾ ਪ੍ਰਤੀ ਕਿੰਨੇ ਕੁ ਗੰਭੀਰ ਹਨ।
ਕਾਨਫਰੰਸ ‘ਚ ਸ਼ਿਰਕਤ ਕਰਨ ਵਾਲਿਆਂ ਦੀ ਹਾਜ਼ਰੀ ਲਈ ਸਵਾਗਤੀ ਬੁੱਕ ਰੱਖੀ ਗਈ, ਜਿਹੜੇ ਵੀ ਮਹਿਮਾਨ ਕਾਨਫਰੰਸ ‘ਚ ਸ਼ਿਰਕਤ ਕਰਨ ਆਏ ਉਨ੍ਹਾਂ ਵੱਲੋਂ ਸਵਾਗਤੀ ਬੁੱਕ ‘ਚ ਹਸਤਾਖਰ ਕਰਕੇ ਹਾਜ਼ਰੀ ਤਾਂ ਯਕੀਨੀ ਬਣਾ ਜਾ ਰਹੀ ਸੀ, ਪਰ ਨੈਤਿਕਤਾ ਦੇਣ ਅਤੇ ਲੈਣ ਆਏ ਖ਼ੁਦ ਪੰਜਾਬੀ ਨੂੰ ਵਿਸਾਰਦੇ ਹੋਏ ਅੰਗਰੇਜ਼ੀ ਭਾਸ਼ਾ ਦਾ ਪੱਲਾ ਫੜ੍ਹਦੇ ਨਜ਼ਰ ਆਏ, ਜਿਨ੍ਹਾਂ ਵੱਲੋਂ ਅੰਗਰੇਜ਼ੀ ‘ਚ ਹਸਤਾਖਰ ਕਰਕੇ ਵਿਜ਼ਟਰ ਬੁੱਕ ਭਰ ਦਿੱਤੀ ਗਈ।
ਕਾਨਫਰੰਸ ਸੈਸ਼ਨ ‘ਚ ਪੰਜਾਬੀ ਭਾਸ਼ਾ, ਬੋਲੀ, ਸੱਭਿਆਚਾਰ ਦਾ ਵਿਕਾਸ ਅਤੇ ਨੈਤਿਕਤਾ ਦਾ ਸੁਨੇਹਾ ਮਹਿਮਾਨ ਨਿਵਾਜ਼ੀ, ਸਨਮਾਨ ਸਮਾਰੋਹ ਅਤੇ ਪਰਿਵਾਰਾਂ ਦੀ ਆਉ ਭੁਗਤ ‘ਚ ਅਲੋਪ ਵਿਖਾਈ ਦਿੱਤਾ।

Leave a Reply

Your email address will not be published. Required fields are marked *