ਪੰਜਾਬਪਟਿਆਲਾ

ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਦੇ ਝੂਠ ਅਤੇ ਨਾਲਾਇਕੀ ਦੀ ਜਨਤਾ ਦੇ ਸਾਹਮਣੇ ਪੋਲ ਖੋਲੀ : ਰੱਖੜਾ, ਜੁਨੇਜਾ

ਜਿਲਾ ਪ੍ਰਧਾਨ ਹਰਪਾਲ ਜੁਨੇਜਾ ਦੇ ਘਰ ਹੋਈ ਸਮੁੱਚੇ ਹਲਕਾ ਇੰਚਾਰਜ਼ ਅਤੇ ਵਿਧਾਇਕ ਦੀ ਮੀÎਟਿੰਗ
ਸਮਾਣਾ ਵਿਚ 11 ਮਾਰਚ ਨੂੰ ਹੋਣ ਵਾਲੀ ਪੋਲ ਖੋਲ ਰੈਲੀ ਹੋਵੇਗੀ ਲਾਮਿਸਾਲ
ਪਟਿਆਲਾ, 17 ਫਰਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੀ ਜਿਲਾ ਪੱਧਰੀ ਮੀਟਿੰਗ ਜਿਲਾ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ਪ੍ਰਧਾਨਗੀ ਹੇਠ ਜਿਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜ ਦੇ ਘਰ ਹੋਈ। ਜਿਸ ਵਿਚ ਸੁਮੱਚੇ ਹਲਕਾ ਇੰਚਾਰਜ਼ ਅਤੇ ਹਲਕਾ ਸਨੋਰ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਸ਼ਾਮਲ ਹੋਏ।

ਵਿਧਾਨ ਸਭਾ ਚੋਣਾ ਤੋਂ ਬਾਅਦ ਇਹ ਪਹਿਲੀ ਮੀਟਿੰਗ ਸੀ, ਜਿਸ ਵਿਚ ਸਮੁੱਚ ਹਲਕਿਆਂ ਦੇ ਇੰਚਾਰਜ਼ ਅਤੇ ਵਿਧਾਇਕ ਸ਼ਾਮਲ ਹੋਏ ਹੋਣ। ਇਸ ਮੀਟਿੰਗ ਵਿਚ ਪਾਰਟੀ ਦੀ ਮਜਬੂਤੀ ਦੇ ਨਾਲ ਨਾਲ 11 ਮਾਰਚ ਨੂੰ ਸਮਾਣਾ ਵਿਚ ਹੋਣ ਵਾਲੀ ਪੋਲ ਖੋਲ ਰੈਲੀ ਦੀਆਂ ਤਿਆਰੀਆਂ ਦਾ ਵੀ ਜਾਇਜਾ ਲਿਆ ਗਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਤੇ ਹਰਪਾਲ ਜੁਨੇਜਾ ਨੇ ਕਿਹਾ ਕਿ ਪੋਲ ਖੋਲ ਰੈਲੀਆਂ ਨੇ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਜਿਸ ਤਰ੍ਹਾਂ ਕਾਂਗਰਸ ਨੇ ਝੁਠ ਦਾ ਸਹਾਰਾ ਲੈ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕੀਤੀ, ਉਸ ਦੀ ਸਮੁੱਚੀ ਸੱਚਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਨਤਾ ਦੇ ਸਾਹਮਣ ਰੱਖ ਦਿੱਤੀ। ਸਰਕਾਰ ਦਾ ਝੂਠ ਅਤੇ ਨਾਲਾਇਕੀ ਦੀਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਤਾਂ ਉਧੇੜ ਕੇ ਰੱਖ ਦਿੱਤੀਆਂ। ਉਹਨਾਂ ਕਿਹਾ ਕਿ 11 ਮਾਰਚ ਨੂੰ ਮੁੱਖ ਮੰਤਰੀ ਨੂੰ ਉਸ ਦੇ ਹੀ ਜਿਲੇ ਵਿਚ ਸ਼ੀਸਾ ਦਿਖਾਇਆ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਜੋ ਕਿਹਾ ਉਹ ਕਰ ਦਿਖਾਇਆ, ਜਦੋਂ ਕਿ ਕਾਂਗਰਸ ਆਪਣੇ ਸਮੁੱਚੇ ਵਾਅਦਿਆਂ ਤੋਂ ਨਾ ਕੇਵਲ ਭੱਜ ਰਹੀ ਹੈ, ਸਗੋਂ ਜਿਹੜੀਆਂ ਸਹੂਲਤਾਂ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਦਿੱਤੀਆਂ ਜਾਂਦੀਆਂ ਸਨ, ਉਹ ਵਾਪਸ ਲਈਆਂ ਜਾ ਰਹੀਆਂ ਹਨ। ਕਿਸਾਨਾ ‘ਤੇ ਅੰਦਰਖਾਤੇ ਬਿਜਲੀ ਲਾਉਣ ਦੀ ਪੁਰੀ ਤਿਆਰੀ ਕਰ ਲਈ ਗਈ ਹੈ, ਘਰ ਘਰ ਰੁਜਗਾਰ ਦੇਣ ਵਾਲੀ ਸਰਕਾਰ ਨੇ 800 ਸਕੂਲ ਬੰਦ ਕਰ ਦਿੱਤੇ ਅਤੇ ਮੁਲਾਜ਼ਮਾਂ ਨੂੰ ਤਨਖਾਹਾ ਨਹੀਂ ਮਿਲ ਰਹੀਆਂ। ਵਪਾਰੀ ਪੰਜਾਬ ਛੱਡ ਕੇ ਜਾਣ ਲਈ ਮਜਬੂਰ ਹੋ ਰਹੇ ਹਨ। ਮੀਟਿੰਗ ਵਿਚ ਕਬੀਰ ਦਾਸ, ਅਜਾਇਬ ਸਿੰਘ ਮੁਖਮੈਲਪੁਰ, ਹਰਪ੍ਰੀਤ ਕੌਰ ਮੁਖਮੈਲਪੁਰ, ਸਤਬੀਰ ਖੱਟੜਾ, ਭਗਵਾਨਦਾਸ ਜੁਨੇਜਾ, ਰਣਧੀਰ ਸਿੰਘ ਰੱਖੜਾ, ਵਿਸ਼ਨੂੰ ਸ਼ਰਮਾ, ਸਵਿੰਦਰ ਸਿੰਘ ਸਭਰਵਾਲਾ, ਨਰਦੇਵ ਸਿੰਘ ਆਕੜੀ, ਅਮਰਿੰਦਰ ਸਿੰਘ ਬਜਾਜ,ਅਜੀਤਪਾਲ ਸਿੰਘ ਕੋਹਲੀ, ਬੀਬੀ ਗੁਰਮੀਤ ਕੌਰ ਬਰਾੜ, ਸੁਖਬੀਰ ਸਿੰਘ ਸਨੌਰ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਕੁਲਵਿੰਦਰ ਸਿੰਘ ਵਿੱਕੀ ਰਿਵਾਜ਼, ਜਗਜੀਤ ਸਿੰਘ ਕੋਹਲੀ, ਜਸਪਾਲ ਕਲਿਆਣ, ਇੰਦਰਜੀਤ ਸਿੰਘ ਰੱਖੜਾ, ਹੈਰੀ ਮੁਖਮੈਲਪੁਰ ਅਤੇ ਅਕਾਸ਼ ਸ਼ਰਮਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

Leave a Reply

Your email address will not be published. Required fields are marked *