ਪੰਜਾਬਪਟਿਆਲਾ

ਐਸ.ਸੀ ਚੀਫ ਇੰਜੀਨੀਅਰ ਨੂੰ ਤਰੱਕੀ ਨਾ ਦੇਣ ਕਾਰਣ ਪਾਵਰਕੌਮ ਖਿਲਾਫ ਫੁੱਟਿਆ ਐਸ.ਸੀ ਸਮਾਜ ਦਾ ਗੁੱਸਾ….

-ਸ਼ੇਰਾਂ ਵਾਲਾ ਗੇਟ ਚੌਂਕ ਜਾਮ ਕਰਨ ਤੋਂ ਬਾਅਦ ਘੇਰਿਆ ਪਾਵਰਕੌਮ ਦਾ ਮੁੱਖ ਦਫਤਰ
– ਅਧਿਕਾਰੀ ਨੂੰ ਤਰੱਕੀ ਨਾ ਦਿੱਤੀ ਤਾਂ ਸੜਕਾਂ ‘ਤੇ ਉਤਰੇਗਾ ਸਮੁੱਚਾ ਭਾਈਚਾਰਾ : ਇੰਜ:ਐਫ.ਸੀ ਜੱਸਲ
ਪਟਿਆਲਾ 5 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਅਨੁਸੂਚਿਤ ਜਾਤੀ ਨਾਲ ਸਬੰਧਿਤ ਪਾਵਰਕੌਮ ਦੇ ਚੀਫ ਇੰਜਨੀਅਰ ਹਰਮੇਸ਼ ਕੁਮਾਰ ਨੂੰ ਰਿਵਰਟ ਕੀਤੇ ਜਾਣ ਕਾਰਣ ਪੰਜਾਬ ਦੇ ਐਸ.ਸੀ ਸਮਾਜ ਦਾ ਗੁੱਸਾ ਪਾਵਰਕੌਮ ਮੈਨੇਜਮੈਂਟ ਖਿਲਾਫ ਫੁੱਟ ਪਿਆ।ਪੀ.ਐਸ.ਈ.ਬੀ ਐਸ.ਸੀ ਪਾਵਰ ਇੰਜਨੀਅਰ ਆਫਿਸਰ ਐਸੋਸੀਏਸ਼ਨ ਵਲੋਂ ਮੰਗਲਵਾਰ ਪਾਵਰਕੌਮ ਮੈਨੇਜਮੈਂਟ ਖਿਲਾਫ ਜਬਰਦਸਤ ਰੋਸ ਮਾਰਚ ਕਰਦਿਆਂ ਸ਼ੇਰਾਂ ਵਾਲਾ ਗੇਟ ਚੌਂਕ ਜਾਮ ਕਰਨ ਤੋਂ ਬਾਅਦ ਪਾਵਰਕੌਮ ਦੇ ਮੁੱਖ ਦਫਤਰ ਅੱਗੇ ਰੋਸ ਮੁਜਾਹਰਾ ਕੀਤਾ ਗਿਆ।

ਇਸ ਮੌਕੇ ਦਰਜਨ ਤੋਂ ਵੱਧ ਕਰਮਚਾਰੀ, ਸਮਾਜਿਕ ਤੇ ਧਾਰਮਿਕ ਜਥਬੰਦੀਆਂ ਦੇ ਨੁਮਾਇੰਦਿਆਂ ਨੇ ਐਸੋਸੀਏਸ਼ਨ ਨੂੰ ਡਟਵਾਂ ਸਮਰਥਨ ਦਿੱਤਾ। ਰੋਸ ਪ੍ਰਦਰਸ਼ਨ ਦੌਰਾਨ ਆਪਣੇ ਸੰਬੋਧਨ ਵਿਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਜ: ਐਫ.ਸੀ.ਜੱਸਲ ਨੇ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਵਲੋਂ ਵਿਭਾਗ ਦੀ ਇੰਟਰ-ਸੀ ਸੀਨੀਆਰਤਾ ਨੂੰ ਭੰਗ ਕਰਕੇ ਜਰਨਲ ਵਰਗ ਦੇ ਜੂਨੀਅਰ ਅਧਿਕਾਰੀਆਂ ਨੂੰ ਵਿਭਾਗ ਵਲੋਂ ਪਦਉਨਤੀਆਂ ਦਿੱਤੀਆਂ ਗਈਆਂ ਜਦਕਿ ਚੀਫ ਇੰਜਨੀਅਰ ਹਰਮੇਸ਼ ਕੁਮਾਰ ਨਾਲ ਜਾਤੀ ਵਿਤਕਰਾ ਕਰਦਿਆਂ ਉਨਾਂ ਨੂੰ ਜਰਨਲ ਸੀਨੀਆਰਤਾ ਵਿਚ ਵੀ ਪ੍ਰਮੋਟ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਵਲੋਂ ਇਕ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਸਰਵਿਸ ਰੂਲਜ਼ ਦੀ ਉਲੰਘਣਾ ਕਰਦੇ ਹੋਏ ਇੰਟਰ-ਸੀ ਸੀਨੀਆਰਤਾ ਨੂੰ ਭੰਗ ਕੀਤਾ ਗਿਆ ਕਿਉਂਕਿ ਪੀੜਿਤ ਅਧਿਕਾਰੀ ਨੂੰ ਜਰਨਲ ਕੈਟਾਗਿਰੀ ਦੀ ਸੀਟ ‘ਤੇ ਪ੍ਰਮੋਟ ਕਰਨਾ ਬਣਦਾ ਸੀ। ਇੰਜ: ਐਫ.ਸੀ ਜੱਸਲ ਨੇ ਕਿਹਾ ਕਿ ਮੈਨੇਜਮੈਂਟ ਵਲੋਂ ਨਾ ਹੀ ਸਾਰੀ ਸੀਨੀਆਰਤਾ 31/12/2013 ਦੀ ਤਰਾਂ ਪੂਰੀ ਦੀ ਪੂਰੀ ਬਣਾਈ ਗਈ ਹੈ। ਇੰਜ: ਕੁਲਰਾਜ ਸਿੰਘ ਨੇ ਕਿਹਾ ਕਿ ਮੈਨੇਜਮੈਂਟ ਵਲੋਂ ਅਦਾਲਤੀ ਫੈਸਲੇ ਨੂੰ ਗਲਤ ਢੰਗ ਅਨੁਸੂਚਿਤ ਜਾਤੀ ਦੇ ਉੱਚ ਅਧਿਕਾਰੀ ਖਿਲਾਫ ਵਰਤਿਆ ਗਿਆ। ਜੋ ਸਿੱਧਾ ਸਿੱਧਾ ਅਨੁਸੂਚਿਤ ਜਾਤੀ ਦੇ ਨਾਲ ਸਰਾਸਰ ਜਾਤੀ ਵਿਤਕਰਾ ਹੈ।ਇਸ ਮੌਕੇ ਐਸ.ਸੀ ਕਰਮਚਾਰੀ ਫੈਡਰੇਸ਼ਨ ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਐਸ.ਸੀ ਸਮਾਜ ਦੇ ਸਿਰਕੱਢ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪਾਵਰਕੌਮ ਵਲੋਂ ਅਨੁਸੂਚਿਤ ਜਾਤੀ ਦੇ ਕਰਮਾਰੀਆਂ ਨਾਲ ਕੀਤਾ ਜਾ ਰਿਹਾ ਜਾਤੀ ਵਿਤਕਰਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਜੇਕਰ ਪਾਵਰਕੌਮ ਵਲੋਂ ਆਉਣ ਵਾਲੇ 2-4 ਦਿਨਾਂ ਵਿਚ ਇੰਜ: ਹਰਮੇਸ਼ ਕੁਮਾਰ ਨੂੰ ਤਰੱਕੀ ਨਾ ਦਿੱਤੀ ਤਾਂ ਐਸੋਸੀਏਸ਼ਨ ਵਲੋਂ ਵਿੱਢੇ ਜਾਣ ਵਾਲੇ ਸੰਘਰਸ਼ ਦਾ ਹੋਰ ਡਟਵਾਂ ਸਮਰਥਨ ਕੀਤਾ ਜਾਵੇਗਾ। ਮੁਜਾਹਰਾਕਾਰੀਆਂ ਵਲੋਂ ਦਿੱਤੀ ਘੁਰਕੀ ਤੋਂ ਬਾਅਦ ਸ੍ਰੀ ਆਰ.ਪੀ.ਪਾਂਡਵ ਡਾਇਰੈਕਟਰ ਐਡਮਿਨ ਰੋਸ ਧਰਨੇ ਵਿਚ ਮੈਮੋਰੰਡਮ ਲੈਣ ਲਈ ਪਹੁੰਚੇ ਉਨਾਂ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਕਿਸੇ ਵੀ ਅਧਿਕਾਰੀ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ ਅਤੇ ਇਸ ਮਾਮਲੇ ਨੂੰ ਜਲਦ ਹੱਲ ਕਰ ਲਿਆ ਜਾਵੇਗਾ। ਰੋਸ ਧਰਨੇ ਨੂੰ ਐਸੋਸੀਏਸ਼ਨ ਦੇ ਜਰਨਲ ਸਕੱਤਰ ਕੁਲਰਾਜ ਸਿੰਘ, ਇੰਜ: ਕਰਮ ਸਿੰਘ, ਇੰਜ: ਮੋਹਿਤ ਵਾਲੀਆ, ਇੰਜ: ਹਰਪਾਲ ਸਿੰਘ, ਇੰਜ: ਹਰਮੇਸ਼ ਕੁਮਾਰ, ਫਕੀਰ ਚੰਦ ਪੇਰੀਆਰ, ਆਰ.ਐਸ.ਸਿਆਨ, ਜੋਗਿੰਦਰ ਸਿੰੰਘ ਸੰਗਰੂਰ, ਭਵਾਧਸ ਤੋਂ ਅਰੁਣ ਧਾਲੀਵਾਲ, ਐਡਵੋਕੇਟ ਚੁੰਨੀ ਲਾਲ ਭਾਰਤੀ, ਅਵਤਾਰ ਸਿੰਘ ਕੈਂਥ, ਰਾਮ ਮੂਰਤੀ ਡੀ.ਸੀ.ਡਬਲਯੂ, ਅੰਬੇਡਕਰ ਚੇਤਨਾ ਮੰਚ ਸੁਨੀਲ ਦੱਕ, ਹਰਿੰਦਰ ਸਿੰਘ ਮੁਕਤਸਰ, ਅਮਰੀਕ ਸਿੰਘ ਬੰਗੜ, ਅਜਮੇਰ ਸਿੰਘ, ਅੰਗਰੇਜ ਸਿੰਘ, ਕੁਲਵੰਤ ਸਿੰਘ ਸਦਰਪੁਰ, ਬਲਕਾਰ ਸਿੰਘ ਗੁਰਦਾਸਪੁਰ, ਬਲਦੇਵ ਸਿੰਘ ਹਾਜੀਪੁਰ, ਸਤੀਸ਼ ਕੁਮਾਰ, ਬੀਬਾ ਸਿਮਰਨ ਨਵਾਂ ਸ਼ਹਿਰ, ਪ੍ਰਗਟ ਸਿੰਘ ਸਿੱਧੂ, ਸਿੱਖਿਆ ਪ੍ਰੋਵਾਈਡਰ ਯੂਨੀਅਨ ਤੋਂ ਰਵਿੰਦਰ ਸਿੰਘ ਤਰੈਂ, ਸ੍ਰੀ ਰਤਨ ਮੱਟੂ, ਪੀ.ਸੀ.ਐਮ.ਐਸ ਡਾ. ਹਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜਰ ਸਨ।

Leave a Reply

Your email address will not be published. Required fields are marked *