ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨੀ ਨੂੰ ਬਰਬਾਦ ਕਰਨ ‘ਤੇ ਉਤਾਰੂ ਹੋਈ: ਚੰਦੂਮਾਜਰਾ
ਪਟਿਆਲਾ, 18 ਫਰਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨੀ ਨੂੰ ਬਰਬਾਦ ਕਰਨ ‘ਤੇ ਉਤਾਰੁ ਹੋਈ ਪਈ ਹੈ। ਪਹਿਲਾਂ ਕਰਜ਼ੇ ਦੇ ਨਾਮ ‘ਤੇ ਕਿਸਾਨਾ ਨਾਲ ਕੌਜਾ ਮਜਾਕ ਕੀਤਾ ਗਿਆ ਅਤੇ ਹੁਣ ਅੰਦਰਖਾਤੇ ਬਿਜਲੀ ਦੇ ਬਿਲ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਪ੍ਰੋ. ਚੰਦੁਮਾਜਰਾ ਨੇ ਕਿਹਾ ਕਿ ਕੇਂਦਰ ਵੱਲੋਂ ਜਿਥੇ ਕਿਸਾਨੀ ਨੂੰ ਬਚਾਉਣ ਲਈ ਕਈ ਵੱਡੇ ਫੈਸਲੇ ਕੀਤੇ ਗਏ ਹਨ ਅਤੇ ਜਿਹੜੇ ਰਹਿ ਗਏ ਹਨ, ਉਹਨਾਂ ਬਾਰੇ ਉਹਨਾਂ ਨੇ ਦੇਸ ਦੀ ਸੰਸਦ ਵਿਚ ਅਵਾਜ਼ ਬੁਲੰਦ ਕੀਤੀ ਗਈ ਹੈ। ਉਹਨਾਂ ਨੇ ਹੁਸੈਨੀਵਾਲਾ ਵਿਖੇ ਇੰਟੇਗਰੇਟਿਡ ਚੈਕ ਪੋਸਟ ਬਣਾਉਣ ਦੀ ਮੰਗ ਕੀਤੀ ਹੈ ਤਾਂ ਕਿ ਪੰਜਾਬ ਦਾ ਕਾਰੋਬਾਰ ਵਧ ਸਕੇ। ਐਮ.ਪੀ. ਚੰਦੂਮਾਜਰਾ ਨੇ ਦੱਸਿਆ ਕਿ ਦੇਸ ਦਾ ਜਿਆਦਾ ਵਪਾਰ ਸਮੁੰਦਰ ਰਾਹੀ ਹੁੰਦਾ ਹੈ, ਜਦੋਂ ਕਿ ਬਰਾਬਰ ਦਾ ਸੜਕੀ ਮਾਰਗ ਰਾਹੀਂ ਵੀ ਹੋਣਾ ਚਾਹੀਦਾ ਹੈ ਤਾਂ ਹੀ ਪੰਜਾਬ ਨੂੰ ਲਾਭ ਪਹੁੰਚ ਸਕਦਾ ਹੈ। ਪ੍ਰੋ. ਚੰਦੂਮਾਜਰਾ ਨੇ ਆਲੂ ਅਤੇ ਬਾਸਮਤੀ ਨੂੰ ਵੀ ਘੱਟੋ ਘੱਟ ਸਮਰਥਨ ਮੁੱਲ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਸੀ। ਪੰਜਾਬ ਵਿਚ ਅਵਾਰਾ ਪਸ਼ੂਆਂ ਵੱਲੋਂ ਕਿਸਾਨਾ ਦੇ ਕੀਤੇ ਜਾ ਰਹੇ ਉਜਾੜੇ ਦਾ ਮੁੱਦਾ ਵੀ ਸੰਸਦ ਵਿਚ ਚੁੱਕਿਆ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦੂਜੇ ਪਾਸੇ ਸੂਬੇ ਦੀ ਕਾਂਗਰਸ ਸਰਕਾਰ ਹੈ, ਜਿਸ ਨੇ ਹੁਣ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਰਮੇਸ਼ਵਰ ਸ਼ਰਮਾ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਸਰਕਲ ਪ੍ਰਧਾਨ ਨਿਰੰਜਣ ਫੌਜੀ, ਸਾਬਕਾ ਡਿਪਟੀ ਮੇਅਰ ਹਰਿੰਦਰ ਕੋਹਲੀ, ਸਤਪਾਲ ਸਿੰਘ ਪੂਨੀਆ, ਹਰਕੇਸ਼ ਮਿੱਤਲ, ਸੰਜੀਵ ਸ਼ਰਮਾ, ਜਗਜੀਤ ਸਿੰਘ ਕੋਹਲੀ, ਜਗਜੀਤ ਸਿੰਘ ਚੱਢਾ ਅਤੇ ਬਹਾਦਰ ਸਿੰਘ ਚੁਰਾਸੋਂ ਵੀ ਹਾਜ਼ਰ ਸਨ।

