ਪਟਿਆਲਾ

ਰੁਬੇਲਾ ਬਿਮਾਰੀ ਦੀ ਰੋਕਥਾਮ ਲਈ ਸੇਨੇਸੇਟਾਈਜ ਵਰਕਸ਼ਾਪ

ਪਟਿਆਲਾ 19 ਫਰਵਰੀ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਅਪ੍ਰੈਲ-ਮਈ 2018 ਵਿੱਚ ਖਸਰੇ ਨੂੰ ਖਤਮ ਕਰਨ ਅਤੇ ਰੂਬੇਲਾ ਦੀ ਰੋਕਥਾਮ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਸਬੰਧੀ ਜਾਗਰੂਕਤਾ ਲਈ ਪਟਿਆਲਾ ਸ਼ਹਿਰ ਦੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਨੋਡਲ ਅਫਸਰਾ ਦੀ ਇੱਕ ਸੇਨੇਸੇਟਾਈਜ ਵਰਕਸ਼ਾਪ ਮੈਡੀਕਲ ਕਾਲਜ ਦੇ ਆਡੀਟੋਰੀਅਮ ਹਾਲ ਵਿੱਚ ਕੀਤੀ ਗਈ।

ਵਰਕਸ਼ਾਪ ਵਿੱਚ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਕਮਲ ਕੁਮਾਰੀ, ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸ੍ਰੀ ਦਰਸ਼ਲ ਲਾਲ ਸੇਤੀਆ , ਡਿਪਟੀ ਡੀ.ਈ.ਓ ਮਨਜੀਤ ਸਿੰਘ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਸਰਕਾਰੀ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ 300 ਦੇ ਕਰੀਬ ਪ੍ਰਿੰਸੀਪਲ ਅਤੇ ਨੋਡਲ ਅਫਸਰਾਂ ਨੇ ਸ਼ਿਰਕਤ ਕੀਤੀ।ਵਰਕਸ਼ਾਪ ਦੌਰਾਨ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕਿਹਾ ਕਿ ਅਪ੍ਰੈਲ-ਮਈ ਮਹੀਨੇ ਪੂਰੇ ਪੰਜਾਬ ਸੂਬੇ ਵਿੱਚ ਖਸਰੇ ਦੀ ਬਿਮਾਰੀ ਨੂੰ ਖਤਮ ਕਰਨ ਅਤੇ ਰੁਬੇਲਾ ਬਿਮਾਰੀ ਦੀ ਰੋਕਥਾਮ ਲਈ ਲਈ ਇੱਕ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਵਿੱਚ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਖਸਰਾ ਅਤੇ ਰੁਬੇਲਾ ਵੈਕਸੀਨ ਦੇ ਮੁਫ਼ਤ ਟੀਕੇ ਲਗਾਏ ਜਾਣਗੇ।ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਕੂਲਾ ਵਿਚ ਪੜਦੇ ਬੱਚਿਆਂ,ਆਂਗਣਵਾੜੀਆਂ,ਸਰਕਾਰੀ ਤੇ ਪ੍ਰਾਈਵੇਟ,ਸਕੁਲਾ,ਨਰਸਰੀਜ,ਕਰੈਚ,ਮਦਰਸੇ ਤੇ ਹੋਰ ਵਿਦਿਅਕ ਸੰਸ਼ਥਾਂਵਾ ਆਦਿ ਨੂੰ ਕਵਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ 5 ਹਫਤੇ ਤੱਕ ਚਲਣ ਵਾਲੀ ਇਸ ਮਹਿੰਮ ਤਹਿਤ ਜਿਹੜੇ ਬੱਚੇ ਸਕੂਲਾਂ ਵਿਚ ਨਹੀ ਪੜਦੇ ਜਾਂ ਕਿਸੇ ਕਾਰਣ ਸਕੂਲ ਛੱਡ ਚੁੱਕੇ ਹਨ ਨੂੰ ਵੀ ਆਉਟਰੀਚ ਸੈਸ਼ਨ ਲਗਾ ਕੇ ਕਵਰ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਜਿਲ੍ਹੇ ਦੇ ਲਗਭਗ ਸਾਢੇ ਚਾਰ ਲੱਖ ਬੱਚਿਆਂ ਨੂੰ ਖਸਰਾ ਰੂਬੇਲਾ ਵੈਕਸੀਨ ਦੇ ਟੀਕੇ ਲਗਾਏ ਜਾਣਗੇ।ਉਹਨਾਂ ਕਿਹਾ ਕਿ ਇਸ ਉਮਰ ਦੇ ਜਿਆਦਾਤਰ ਬੱਚੇ ਸਕੂਲਾਂ ਵਿਚ ਹੀ ਪੜਦੇ ਹੋਣ ਕਾਰਣ ਹੀ ਸਕੂਲ ਅੱਜ ਪ੍ਰਿੰਸੀਪਲਾ ਦੀ ਇਕੱ ਸੈਨਸੇਟਾਈਜੇਸ਼ਨ ਵਰਕਸ਼ਾਪ ਰੱਖੀ ਗਈ ਹੈ ਉਹਨਾਂ ਇਸ ਮੁਹਿੰਮ ਨੂੰ ਸਫਲ ਬਨਾਉਣ ਲਈ ਆਏ ਅਧਿਕਾਰੀਆਂ ਤੋਂ ਪੂਰਨ ਸਹਿਯੋਗ ਦੀ ਮੰਗ ਕੀਤੀ।
ਸਰਵੇਲੈਂਸ ਮੈਡੀਕਲ ਅਫਸਰ (ਡਬਲਿਓ.ਐਚ.ਓ.) ਡਾ.ਵਿਕਰਮ ਗੁਪਤਾ ਨੇ ਦੱਸਿਆ ਕਿ ਮੀਜਲ ਅਤੇ ਰੂਬੇਲਾ ਵਾਇਰਸ ਨਾਲ ਹੋਣ ਵਾਲੀਆਂ ਬਿਮਾਰੀਆਂ ਹਨ ਜਿਹਨਾਂ ਦੀ ਗੰਭੀਰਤਾ ਹੋਣ ਤੇ ਬੱਚੇ ਦੀ ਮੌਤ ਵੀ ਹੋ ਸਕਦੀ ਹੈ।ਗਰਭਵਤੀ ਮਹਿਲਾ ਨੂੰ ਰੁਬੇਲਾ ਹੋਣ ਤੇ ਗਰਭਪਾਤ ਹੋ ਸਕਦਾ ਹੈ, ਮੁਰਦਾ ਬੱਚੇ ਦਾ ਜਨਮ ਹੋ ਸਕਦਾ ਹੈ ਜਾ ਪੈਦਾ ਹੋਣ ਵਾਲੇ ਬੱਚੇ ਨੂੰ ਕੰਨ,ਅੱਖਾਂ,ਦਿਲ ਦੀਆਂ ਬਿਮਾਰੀਆਂ ਜਾ ਦਿਮਾਗੀ ਸੰਤੁਲਨ ਵਿਗੜ ਸਕਦਾ ਹੈ।ਉਹਨਾਂ ਦੱਸਿਆ ਕਿ ਪੂਰੇ ਭਾਰਤ ਵਿਚ ਤਿੰਨ ਫੇਜਾ ਵਿਚ ਹੁਣ ਤੱਕ 13 ਰਾਜਾ ਵਿਚ ਮੁਹਿੰਮ ਚਲਾ ਕੇ 6 ਕਰੋੜ ਬੱਚਿਆਂ ਨੂੰ ਖਸਰਾ ਰੁਬੇਲਾ ਦੇ ਟੀਕੇ ਲਗਾ ਕੇ ਕਵਰ ਕੀਤਾ ਜਾ ਚੁੱਕਾ ਹੈ।ਇਸ ਮੋਕੇ ਉਹਨਾਂ ਸਮੂਹ ਪ੍ਰਿੰਸੀਪਲਾ ਨੂੰ ਬੱਚਿਆ ਨੂੰ ਇਹਨਾਂ ਬਿਮਾਰੀਆਂ ਦੀ ਜਾਗਰੂਕਤਾ ਸਬੰਧੀ ਪੋਸਟਰ ਮੇਕਿੰਗ ਕੰਪੀਟੀਸ਼ਨ ,ਰੈਲੀਆ ਵੀ ਕੀਤੀਆ ਜਾਣ।ਇਸ ਵਰਕਸ਼ਾਪ ਵਿਚ ਡਾ. ਜਤਿੰਦਰ ਕਾਂਸਲ ਸਹਾਇਕ ਸਿਵਲ ਸਰਜਨ, ਡਾ. ਸੂਧਾ ਗਰੋਵਰ ਜਿਲ੍ਹਾ ਟੀਕਾਕਰਣ ਅਫਸਰ,ਡਾ. ਨਵਜਿੰਦਰ ਸੋਢੀ ਅਤੇ ਡਾ. ਅੰਜਨਾਂ ਗੁਪਤਾ ਦੋਨੋਂ ਸੀਨੀਅਰ ਮੈਡੀਕਲ ਅਫਸਰ,ਕ੍ਰਿਬਨ ਕੁਮਾਰ ਜਿਲ੍ਹਾ ਮਾਸ ਮੀਡੀਆ ਅਫਸਰ, ਅਮਰਜੀਤ ਸਿੰਘ ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ ਹਾਜਰ ਸਨ।

Leave a Reply

Your email address will not be published. Required fields are marked *