ਪਟਿਆਲਾ

ਮਾਤਾ ਸਵਰਨ ਕੋਰ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ

ਮਾਤਾ ਸਵਰਨ ਕੌਰ ਦਾ ਵਿਛੋੜਾ ਅਸਹਿ ਅਤੇ ਅਕਹਿ : ਪ੍ਰੋ. ਬਡੂੰਗਰ
ਮਾਂ ਦੀ ਘਾਟ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਸ. ਰੱਖੜਾ
ਸਮਾਣਾ/ਪਟਿਆਲਾ 25 ਅਪ੍ਰੈਲ (ਮਧੂਸਾਰ ਬਿਊਰੋ) ਸ੍ਰੋਮਣੀ ਅਕਾਲੀ ਦਲ ਸਾਬਕਾ ਕੋਸਲਰ ਜਸਪਾਲ ਸਿੰਘ ਬਿੱਟੂ ਚੱਠਾ, ਨੰਬਰਦਾਰ ਮਨਜੀਤ ਸਿੰਘ ਤੇ ਸਰਪੰਚ ਭੁਪਿੰਦਰ ਸਿੰਘ ਦੇ ਮਾਤਾ ਸਰਦਾਰਨੀ ਸਵਰਨ ਕੋਰ ਦੀ ਅੰਤਿਮ ਅਰਦਾਸ ‘ਚ ਪਿੰਡ ਢੈਂਠਲ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਉਪਰੰਤ ਅੰਤਿਮ ਅਰਦਾਸ ‘ਚ ਰਾਜਨੀਤਕ, ਧਾਰਮਕ, ਸਮਾਜ ਸੇਵੀ ਤੋਂ ਇਲਾਵਾ ਹਰ ਵਰਗ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਰਧਾਂਜਲੀ ਦਿੱਤੀ।

ਇਸ ਮੌਕੇ ਮਾਤਾ ਸਵਰਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਮਾਤਾ ਦਾ ਵਿਛੋੜਾ ਅਸਹਿ ਅਤੇ ਅਕਹਿ ਹੁੰਦਾ ਹੈ, ਜਿਸ ਦੀ ਘਾਟ ਚੱਠਾ ਪਰਿਵਾਰ ਨੂੰ ਪਈ ਹੈ, ਉਥੇ ਹਰ ਸਮੇਂ ਉਨ੍ਹਾਂ ਦੀ ਘਾਟ ਰੜਕਦੀ ਵੀ ਰਹੇਗੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਮਾਤਾ ਸਵਰਨ ਕੌਰ ਨੇ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦਿੱਤੀ, ਜੋ ਆਪੋ-ਆਪਣੇ ਖੇਤਰ ‘ਚ ਚੰਗਾ ਨਾਮਣਾ ਖੱਟ ਰਹੇ ਹਨ। ਉਨ੍ਹਾਂ ਕਿਹਾ ਕਿ ਚੱਠਾ ਪਰਿਵਾਰ ਦਾ ਸਮਾਜ ਦੇ ਹਰ ਖੇਤਰ ‘ਚ ਵਿਲੱਖਣ ਤੇ ਭਰਵਾਂ ਯੋਗਦਾਨ ਰਿਹਾ ਹੈ, ਜਿਨ੍ਹਾਂ ਨੇ ਹਰ ਔਖੀ ਪ੍ਰਸਥਿਤੀ ‘ਚ ਪਾਰਟੀ ਅਤੇ ਸਮਾਜ ਦੇ ਜ਼ਰੂਰਤਮੰਦ ਲੋਕਾਂ ਲਈ ਅੱਗੇ ਹੋ ਕੇ ਮੋਹਰੀ ਰੋਲ ਵੀ ਅਦਾ ਕੀਤਾ। ਉਨ੍ਹਾਂ ਮਾਤਾ ਸਵਰਨ ਕੌਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਕਿ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਅਤੇ ਪ੍ਰਮਾਤਮਾ ਪਰਿਵਾਰਕ ਮੈਂਬਰਾਂ ਨੂੰ ਬੱਲ ਬੁੱਧੀ ਵੀ ਪ੍ਰਦਾਨ ਕਰਨ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਮਾਤਾ ਸਵਰਨ ਕੌਰ ਦੇ ਵਿਛੋੜੇ ਨਾਲ ਵੱਡਾ ਘਾਟਾ ਪਿਆ ਹੈ, ਜਿਨ੍ਹਾਂ ਦੀ ਘਾਟ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮਾਤਾ ਜੀ ਵੱਲੋਂ ਵਿਖਾਏ ਚੰਗੇ ਮਾਰਗ ਸਦਕਾ ਅੱਜ ਚੱਠਾ ਪਰਿਵਾਰ ਹਰ ਖੇਤਰ ‘ਚ ਡਟਿਆ ਹੋਇਆ ਹੈ। ਸ. ਰੱਖੜਾ ਨੇ ਕਿਹਾ ਕਿ ਮਾਤਾ ਦਾ ਵਿਛੋੜਾ ਅਸਹਿ ਹੁੰਦਾ ਹੈ ਅਤੇ ਪ੍ਰਮਾਤਮਾ ਅੱਗੇ ਇਹੋ ਅਰਦਾਸ ਹੈ ਕਿ ਮਾਤਾ ਸਵਰਨ ਕੌਰ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਅਤੇ ਚੱਠਾ ਪਰਿਵਾਰ ‘ਤੇ ਮੇਹਰ ਭਰਿਆ ਹੱਥ ਵੀ ਰੱਖਣ।
ਇਸ ਮੌਕੇ ਮਾਤਾ ਸਵਰਨ ਕੌਰ ਨੂੰ ਸ਼ਰਧਾਂਜਲੀ ਦੇਣ ਵਾਲਿਆਂ ‘ਚ ਵਿਧਾਇਕ ਹਰਿੰਦਰਪਲ ਸਿੰਘ ਚੰਦੂਮਾਜਰਾ, ਮੀਤ ਪ੍ਰਧਾਨ ਭਗਵਾਨ ਦਾਸ ਜੁਨੇਜਾ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਸਾਬਕਾ ਚੇਅਰਮੈਨ ਵਿਸ਼ਨੂੰ ਸ਼ਰਮਾ, ਰਾਜੂ ਖੰਨਾ ਹਲਕਾ ਇੰਚਾਰਜ, ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ ਪਟਿਆਲਾ ਸਹਿਰੀ, ਸ਼੍ਰੋਮਣੀ ਕਮੇਟੀ ਮੈਂਬਰ ਕੁਲਦੀਪ ਸਿੰਘ ਨੱਸੂਪੁਰ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਬਲਵਿੰਦਰ ਸਿੰਘ ਕੰਗ ਪ੍ਰਧਾਨ ਹਲਕਾ ਦਿਹਾਤੀ , ਮਾਲਵਿੰਦਰ ਸਿੰਘ ਝਿੱਲ, ਹਰਿਦੰਰ ਸਿੰਘ ਬੁਬੂ , ਰਾਜਿੰਦਰ ਸਿੰਘ ਵਿਰਕ, ਪਰਮਜੀਤ ਸਿੰਘ ਪੰਮਾ, ਗੁਰਵਿੰਦਰ ਸਿੰਘ ਧੀਮਾਨ, ਸੁਖਬੀਰ ਸਿੰਘ ਅਬਲੋਵਾਲ, ਸੁਰਿੰਦਰ ਸਿੰਘ ਭਲਵਾਨ, ਜਗਤਾਰ ਸਿੰਘ ਰਾਜਲਾ, ਦਲਜੀਤ ਸਿੰਘ ਰਾਣਾ ਏ.ਆਈ.ਜੇ ਰੇਲਵੇ, ਇੰਸਪੈਕਟਰ ਹਰਦੀਪ ਸਿੰਘ, ਲਖਵੀਰ ਸਿੰਘ ਲੌਟ, ਡਾ. ਮਨਪ੍ਰੀਤ ਸਿੰਘ ਚੱਢਾ, ਅੰਮ੍ਰਿਤ ਰਾਠੀ, ਰਣਧੀਰ ਸਿੰਘ ਰੱਖੜਾ, ਨਰਦੇਵ ਸਿੰਘ ਆਕੜਾ, ਹਰਦੀਪ ਸਿੰਘ ਖਹਿਰਾ, ਸ਼ਮਿੰਦਰ ਸਿੰਘ ਐਸਐਚਓ ਸੀਆਈਏ ਨਾਭਾ, ਅਨਿਲ ਬਜਾਜ, ਜਤਿੰਦਰ ਮਾਟਾ,, ਗੁਰਵਿੰਦਰ ਸਿੰਘ ਸ਼ਕਤੀਮਾਨ, ਅਸ਼ੋਕ ਮੋਦਗਿੱਲ, ਕਪੂਰ ਚੰਦ ਪ੍ਰਧਾਨ, ਪਸ਼ੌਰਾ ਸਿੰਘ, ਸੁਰਿੰਦਰ ਸਿੰਘ ਸੰਧੋ, ਲਾਲੀ ਪੰਨੂ, ਡੀਐਸਪੀ ਗੁਰਦੇਵ ਸਿੰਘ ਧਾਲੀਵਾਲ, ਐਸਐਚਓ ਜਸਵਿੰਦਰ ਸਿੰ ਟਿਵਾਣਾ, ਸੰਦੀਪ ਸਿੰਘ ਹਿੰਦ ਕੰਬਾਇਨ, ਬਲਵਿੰਦਰ ਸਿੰਘ ਦਾਨੀਪੁਰ, ਮਦਨ ਭਾਰਦਵਾਜ, ਇੰਦਰਜੀਤ ਸਿੰਘ ਰੱਖੜਾ, ਤਾਫੀਕ ਖਾਨ, ਮਨੋਜ ਕੁਮਾਰ, ਮਲਕੀਤ ਸਿੰਘ ਡਕਾਲਾ ਤੋਂ ਇਲਾਵਾ ਵੱਡੀ ਗਿਣਤੀ ‘ਚ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *