ਪੰਜਾਬ ਦੇ ਸਾਰੇ ਦਿਵਿਆਂਗ ਵਿਅਕਤੀਆਂ ਨੂੰ ਮਿਲੇਗਾ ਆਧਾਰ ਵਰਗਾ ਯੂਡੀ ਆਈਡੀ
ਪਟਿਆਲਾ , 20 ਫਰਵਰੀ (ਮਧੂਸਾਰ ਬਿਊਰੋ) ਦਿਵਿਆਂਗ ਵਿਅਕਤੀਆਂ ਲਈ ਸਿਹਤ ਵਿਭਾਗ ਵੱਲੋਂ ਜਾਰੀ ਕੀਤਾ ਜਾਣ ਵਾਲਾ ਅੰਗਹੀਨ ਪ੍ਰਮਾਣ ਪੱਤਰ ਆਉਣ ਵਾਲੇ ਦਿਨਾਂ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦੇ ਪ੍ਰੋਫਾਰਮੇ ਵਿੱਚ ਦਿੱਤਾ ਜਾਵੇਗਾ ।
ਰਾਜ ਭਰ ਦੇ ਸਾਰੇ ਦਿਵਿਆਂਗ ਵਿਅਕਤੀਆਂ ਨੂੰ ਆਧਾਰ ਕਾਰਡ ਵਰਗਾ ਯੂਨੀਕ ਡਿਸਏਬੀਲਿਟੀ ਪਹਿਚਾਣ ਪੱਤਰ ਜਾਂ ਯੂਡੀ ਆਈਡੀ ਜਾਰੀ ਕਰਣ ਲਈ ਮਿਨੀ ਸਕੱਤਰੇਤ ਵਿਖੇ ਰਾਜ ਦੇ ਸੱਤ ਜ਼ਿਲ੍ਹਿਆਂ ਦੇ ਸਿਹਤ , ਜ਼ਿਲ੍ਹਾ ਪ੍ਰਸ਼ਾਸਨ ਅਤੇ ਸਾਮਾਜਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ ।
ਪÎੰਜਾਬ ਸਰਕਾਰ ਦੇ ਸਾਮਾਜਕ ਸੁਰੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਅਤੇ ਰਾਜ ਦੇ ਨੋਡਲ ਅਧਿਕਾਰੀ ਸ਼੍ਰੀ ਹਰਪਾਲ ਸਿੰਘ ਨੇ ਦੱਸਿਆ ਕਿ ਯੂਡੀਆਈਡੀ ਦੇ ਰਾਜ ਵਿੱਚ ਲਾਗੂ ਹੋਣ ਦੇ ਬਾਅਦ ਕੋਈ ਵੀ ਦਿਵਿਆਂਗ ਵਿਅਕਤੀ ਕਿਤੇ ਤੋਂ ਵੀ ਯੂਨੀਕ ਡਿਸਏਬੀਲਿਟੀ ਪਹਿਚਾਣ ਪੱਤਰ ਲਈ ਆਨ ਲਾਈਨ ਪੋਰਟਲ ਉੱਤੇ ਆਪਣੀ ਅਰਜ਼ੀ ਲਗਾ ਸਕਦਾ ਹੈ ਇਹ ਸੇਵਾ ਪੂਰੀ ਤਰ੍ਹਾਂ ਮੁਫਤ ਹੋਵੇਗੀ। ਅਰਜ਼ੀ ਦੇ ਨਾਲ ਹੀ ਵਿਅਕਤੀ ਨੂੰ ਨਜਦੀਕੀ ਸਿਹਤ ਕੇਂਦਰ ਵਿੱਚ ਮੈਡਿਕਲ ਜਾਂਚ ਲਈ ਸਮਾਂ ਅਤੇ ਮਿਤੀ ਦੀ ਜਾਣਕਾਰੀ ਮਿਲ ਜਾਵੇਗੀ । ਹਸਪਤਾਲ ਵਿੱਚ ਮੈਡਿਕਲ ਜਾਂਚ ਹੋਣ ਤੇ ਅੰਗਹੀਣਤਾ ਦਾ ਫ਼ੀਸਦੀ ਪਹਿਲਾ ਨਿਰਧਾਰਤ ਤਰੀਕੇ ਅਨੁਸਾਰ ਕੱਢਿਆਂ ਜਾਵੇਗਾ । ਇਸ ਨਾਲ ਇਹ ਫਾਇਦਾ ਹੋਵੇਗਾ ਕਿ ਕਿਸੇ ਦਿਵਿਆਂਗ ਨੂੰ ਵਾਰ ਵਾਰ ਸਿਵਲ ਸਰਜਨ ਦਫ਼ਤਰ ਜਾਂ ਹਸਪਤਾਲ ਦੇ ਚੱਕਰ ਨਹੀਂ ਲਗਾਉਣੇ ਪੈਣਗੇ । ਇੰਨਾ ਹੀ ਨਹੀਂ ਆਨ ਲਾਈਨ ਅਰਜ਼ੀ ਨੂੰ ਟ੍ਰੈਕ ਵੀ ਕੀਤਾ ਜਾ ਸਕਦਾ ਹੈ ਜਿਸਦੇ ਨਾਲ ਕਾਰਜ ਪ੍ਰਣਾਲੀ ਵਿੱਚ ਪ੍ਰਾਰਦਰਸ਼ਤਾ ਆਵੇਗੀ ਅਤੇ ਸਮੇਂ ਦੀ ਵੀ ਬਚਤ ਹੋਵੇਗੀ ।
ਸਰਕਾਰ ਦੇ ਸਮਾਜਿਕ ਨਿਆਂ ਮੰਤਰਾਲਾ ਵੱਲੋਂ ਜਾਰੀ ਹੋਣ ਵਾਲਾ ਇਹ ਪਹਿਚਾਣ ਪੱਤਰ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਇੱਕੋਂ ਵਰਗਾ ਹੋਵੇਗਾ ਜਿਸਦੇ ਨਾਲ ਇੱਕ ਸਮਾਨਰੂਪਤਾ ਵੀ ਆਵੇਗੀ । ਸ਼੍ਰੀ ਹਰਪਾਲ ਸਿੰਘ ਨੇ ਦੱਸਿਆ ਕਿ 2011 ਦੀ ਜਨਗਣਨਾ ਅਨੁਸਾਰ ਰਾਜ ਵਿੱਚ ਕੁਲ 6.5 ਲੱਖ ਦਿਵਿਆਂਗ ਵਿਅਕਤੀ ਹਨ ਜਿਨ੍ਹਾਂ ਵਿਚੋਂ ਕੇਵਲ 54 ਫ਼ੀਸਦੀ ਦੇ ਕੋਲ ਹੀ ਅੰਗਹੀਨ ਪ੍ਰਮਾਣ ਪੱਤਰ ਹਨ । ਅਜਿਹੇ ‘ਚ ਲੋਕਾਂ ਦੇ ਮੌਜੂਦਾ ਸਰਟੀਫਿਕੇਟਾਂ ਨੂੰ ਵੀ ਆਨ ਲਾਈਨ ਕਰ ਹਰੇਕ ਦਿਵਿਆਂਗ ਲਈ ਯੂਡੀਆਈਡੀ ਬਣਾਇਆ ਜਾਵੇਗਾ । ਇਹ ਕਾਰਜ ਸਿਵਲ ਸਰਜਨ ਦਫ਼ਤਰ ਵੱਲੋਂ ਕੀਤਾ ਜਾਵੇਗਾ ।
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀ ਵੈਬਸਾਈਟ swavlambancard.gov.in ਉੱਤੇ ਨਵੀਆਂ ਅਰਜ਼ੀਆਂ ਤੋਂ ਇਲਾਵਾ ਪੁਰਾਣੇ ਅੰਗਹੀਨ ਪ੍ਰਮਾਣ ਪੱਤਰਾਂ ਨੂੰ ਵੀ ਦਰਜ ਕਰ ਯੂਡੀ ਆਈਡੀ ਕਾਰਡ ਬਣਾਇਆ ਜਾਵੇਗਾ । ਹਾਲਾਂਕਿ ਆਨ ਲਾਈਨ ਆਵੇਦਨ ਨਹੀਂ ਕਰ ਸਕਣ ਵਾਲੇ ਦਿਵਿਆਂਗ ਸਮਾਜਿਕ ਸੁਰੱਖਿਆ ਵਿਭਾਗ , ਸਿਵਲ ਸਰਜਨ , ਡਿਪਟੀ ਕਮਿਸ਼ਨਰ ਦਫ਼ਤਰ ਜਾਂ ਕਿਸੇ ਸੁਵਿਧਾ ਕੇਂਦਰ ਅਤੇ ਸੇਵਾ ਕੇਂਦਰ ਵਿੱਚ ਜਾਕੇ ਆਪਣੀ ਅਰਜ਼ੀ ਦੇ ਸਕਦੇ ਹਨ । ਇੱਕ ਵਾਰ ਅਰਜ਼ੀ ਦੇਣ ਤੋਂ ਬਾਅਦ ਮੋਬਾਈਲ ਅਤੇ ਈਮੇਲ ਰਾਹੀਂ ਹਰ ਗਤੀਵਿਧੀ ਦੀ ਸੂਚਨਾ ਸਬੰਧਤ ਵਿਅਕਤੀ ਤੱਕ ਪੁੱਜ ਜਾਵੇਗੀ । ਕਾਰਡ ਬਨਣ ਦੇ ਬਾਅਦ ਜਿੰਨੀ ਮਰਜੀ ਵਾਰ ਡਾਉਨਲੋਡ ਕੀਤਾ ਜਾ ਸਕਦਾ ਹੈ ਅਤੇ ਇਹ ਸੇਵਾ ਵੀ ਬਿਲਕੁਲ ਮੁਫਤ ਹੋਵੇਗੀ ।
ਸ਼੍ਰੀ ਹਰਪਾਲ ਸਿੰਘ ਨੇ ਦੱਸਿਆ ਕਿ ਦ ਰਾਈਟਸ ਆਫ ਪਰਸਨਸ ਵਿਦ ਡਿਸਏਬਿਲੀਟੀ ਏਕਟ 2016 ਅਨੁਸਾਰ ਬਨਣ ਵਾਲੇ ਇਸ ਸਵਾਵਲੰਬਨ ਕਾਰਡ ਵਿੱਚ 21 ਤਰ੍ਹਾਂ ਦੀ ਅੰਗਹੀਣਤਾ ਨੂੰ ਦਰਜ ਕੀਤਾ ਜਾ ਸਕਦਾ ਹੈ ਜਦੋਂ ਕਿ ਇਸਤੋਂ ਪਹਿਲਾਂ ਕੇਵਲ ਸੱਤ ਪ੍ਰਕਾਰ ਕੀਤੀ ਹੀ ਅੰਗਹੀਣਤਾ ਨੂੰ ਹੀ ਦਰਜ ਕੀਤਾ ਜਾਂਦਾ ਸੀ । ਇਸ ਪੋਰਟਲ ਉੱਤੇ ਦਿਵਿਆਂਗ ਵਿਅਕਤੀਆਂ ਲਈ ਚੱਲ ਰਹੀਆਂ ਭਲਾਈ ਯੋਜਨਾਵਾਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ ।
ਇਸ ਮੌਕੇ ਜਿਲਾ ਸਮਾਜਿਕ ਸੁਰੱਖਿਆ ਅਧਿਕਾਰੀ ਸ਼੍ਰੀ ਵਰਿੰਦਰ ਸਿੰਘ ਬੈਂਸ, ਸਹਾਇਕ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਅਤੇ ਪਟਿਆਲਾ ਤੋਂ ਇਲਾਵਾ ਰੋਪੜ , ਐਸ.ਏ.ਐਸ. ਨਗਰ ਮੋਹਾਲੀ , ਸ਼੍ਰੀ ਫਤਿਹਗੜ੍ਹ ਸਾਹਿਬ , ਲੁਧਿਆਣਾ , ਸੰਗਰੂਰ ਅਤੇ ਬਰਨਾਲਾ ਦੇ ਅਧਿਕਾਰੀ ਅਤੇ ਡਾਟਾ ਆਪਰੇਟਰ ਮੌਜੂਦ ਸਨ ।

