ਪੰਜਾਬਪਟਿਆਲਾ

ਲਿੰਗ ਜਾਂਚ ਦੇ ਨਾਮ ਤੇ ਧੋਖਾਧੜੀ ਕਰਨ ਵਾਲੀਆਂ ਦੋ ਆਸ਼ਾ ਵਰਕਰਾਂ ਖਿਲਾਫ਼ ਮਾਮਲਾ ਦਰਜ

ਪਟਿਆਲਾ, 20 ਫਰਵਰੀ (ਮਧੂਸਾਰ ਬਿਊਰੋ) ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਸਿਵਲ ਸਰਜਨ ਅੰਬਾਲਾ ਤੋਂ ਸੂਚਨਾਂ ਪ੍ਰਾਪਤ ਹੋਈ ਸੀ ਕਿ ਹਰਿਆਣਾ ਦੇ ਨਾਲ ਲੱਗਦੇ ਪਟਿਆਲਾ ਜਿਲ੍ਹੇ ਦੇ ਏਰੀਏ ਵਿੱਚ ਗਰਭ ਵਿੱਚ ਪਲ ਰਹੇ ਬੱਚੇ ਦੀ ਲਿੰਗ ਦੀ ਜਾਂਚ ਕੀਤੀ ਜਾ ਰਹੀ ਹੈ।

ਟਰੈਪ ਕਰਨ ਲਈ ਸਿਵਲ ਸਰਜਨ ਅੰਬਾਲਾ ਵੱਲੋਂ ਇੱਕ ਫਰਜੀ ਮਰੀਜ ਤਿਆਰ ਕੀਤਾ ਗਿਆ ਅਤੇ ਡਿਪਟੀ ਸਿਵਲ ਸਰਜਨ ਡਾ. ਬੀਬੀ ਲਾਲ ਦੀ ਅਗਵਾਈ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ ਅਤੇ ਇਸੇ ਤਰ੍ਹਾਂ ਹੀ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਵੱਲੋਂ ਵੀ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸੁਖਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਦੂਧਨਸਾਧਾਂ ਦੀ ਅਗਵਾਈ ਵਿੱਚ ਰੇਡ ਕਰਨ ਲਈ ਟੀਮ ਬਨਾਈ।
ਅੰਬਾਲਾ ਦੀ ਟੀਮ ਫਰਜੀ ਮਰੀਜ਼ ਦਾ ਪਿੱਛਾ ਕਰਦੀ ਹੋਈ ਪਿੰਡ ਘੜਾਮ ਵਿਖੇ ਰਾਣੀ ਪਤਨੀ ਜ਼ਸਵਿੰਦਰ ਸਿੰਘ ਦੇ ਘਰ ਪਹੁੰਚੀ ਜਿੱਥੇ ਕਿ ਆਸ਼ਾ ਬਲਵਿੰਦਰ ਕੌਰ ਅਤੇ ਆਸ਼ਾ ਪਰਮਜੀਤ ਕੌਰ ਵੱਲੋਂ ਫਰਜੀ ਮਰੀਜ਼ ਦੀ ਲਿੰਗ ਜਾਂਚ ਕਰਕੇ ਉਸਨੂੰ ਮੁੰਡਾ ਹੋਣ ਬਾਰੇ ਦੱਸਿਆ ਗਿਆ ਅਤੇ ਬਦਲੇ ਵਿੱਚ ਇਨ੍ਹਾਂ ਆਸ਼ਾ ਨੇ ਫਰਜੀ ਮਰੀਜ਼ ਕੋਲੋ 20000/- ਰੁਪਏ ਦੀ ਰਾਸ਼ੀ ਵਸੂਲ ਕੀਤੀ। ਸਿਵਲ ਸਰਜਨ ਅੰਬਾਲਾ ਅਤੇ ਜਿਲ੍ਹਾ ਸਿਹਤ ਵਿਭਾਗ ਪਟਿਆਲਾ ਦੀ ਟੀਮ ਵੱਲੋਂ ਸਾਝੀ ਰੇਡ ਕਰਨ ਤੇ ਆਸ਼ਾ ਬਲਵਿੰਦਰ ਕੌਰ ਅਤੇ ਆਸ਼ਾ ਪਰਮਜੀਤ ਕੌਰ ਨੁੰ ਲਿੰਗ ਦੀ ਜਾਂਚ ਕਰਕੇ ਮੁੰਡਾ ਦੱਸਣ ਅਤੇ 20000/- ਰੁਪਏ ਲੈਣ ਤੇ ਰੰਗੇ ਹੱਥੀ ਫੜ੍ਹ ਲਿਆ ਅਤੇ ਉਨ੍ਹਾਂ ਤੋਂ ਅਲਟਾਸਾਊਂਡ ਕਰਨ ਲਈ ਵਰਤੀ ਗਈ ਫੀਟਲ ਡੋਪਲਰ ਮਸ਼ੀਨ ਬਰਾਮਦ ਹੋਈ ਜ਼ੋ ਕਿ ਅਸਲ ਵਿੱਚ ਗਰਭਵਤੀ ਔਰਤ ਦੇ ਪੇਟ ਵਿੱਚ ਪਲ ਰਹੇ ਬੱਚੇ ਦੇ ਦਿਲ ਦੀ ਧੜਕਣ ਸੁਨਣ ਲਈ ਵਰਤੀ ਜਾਂਦੀ ਹੈ।ਇਸ ਤਰ੍ਹਾਂ ਇਨ੍ਹਾਂ ਔਰਤਾਂ ਵੱਲੋਂ ਫਰਜੀ ਮਰੀਜ਼ ਤੋਂ ਲਿੰਗ ਦੀ ਜਾਂਚ ਦੇ ਬਦਲੇ ਧੋਖਾਧੜੀ ਕਰਕੇ 20000/- ਰੁਪਏ ਦੀ ਰਾਸ਼ੀ ਵਸੂਲੀ ਵੀ ਬਰਾਮਦ ਕੀਤੀ ਗਈ ।
ਡਾ. ਮਲਹੋਤਰਾ ਨੇ ਦੱਸਿਆ ਕਿ ਪੀ.ਸੀ-ਪੀ.ਐਨ.ਡੀ.ਟੀ ਐਕਟ ਦੀ ਉਲੰਘਣਾਂ ਕਰਨ ਅਤੇ ਮਰੀਜ਼ ਨਾਲ ਧੋਖਾਧੜੀ ਕਰਨ ਤੇ ਇਨ੍ਹਾਂ ਦੋਨਾਂ ਔਰਤਾਂ ਵਿਰੁੱਧ ਥਾਣਾ ਜੁਲਕਾਂ ਵਿੱਚ ਆਈ.ਪੀ.ਸੀ ਦੀ ਧਾਰਾ ਸੈਕਸ਼ਨ 420 ਅਤੇ 120 ਬੀ ਅਤੇ ਪੀ.ਸੀ-ਪੀ.ਐਨ.ਡੀ.ਟੀ ਐਕਟ ਦੀ ਧਾਰਾ 3(3),4(5),5(2),6(ਬੀ) ਤਹਿਤ ਮੁਕੱਦਮਾ ਦਰਜ ਕਰਵਾ ਦਿੱਤਾ ਹੈ ਅਤੇ ਇਨ੍ਹਾਂ ਔਰਤਾਂ ਅਤੇ ਉਨ੍ਹਾਂ ਕੋਲੋ ਬਰਾਮਦ ਹੋਇਆ ਸਮਾਨ ਅਤੇ 20000/- ਰੁਪਏ ਨੂੰ ਵੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

Leave a Reply

Your email address will not be published. Required fields are marked *