ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਰੋਟੋਮੈਕ ਗਰੁੱਪ ਦੇ ਮਾਲਕ ਦੀ ਰਿਹਾਇਸ਼ ‘ਤੇ ਛਾਪਾ

ਰੋਟੋਮੈਕ ‘ਤੇ ਕਾਰਵਾਈ, 11 ਖਾਤਿਆਂ ‘ਚ ਲੈਣ-ਦੇਣ ‘ਤੇ ਲੱਗੀ ਰੋਕ
ਕਾਨਪੁਰ 20 ਫਰਵਰੀ (ਚ.ਨ.ਸ.) ਸੀ.ਬੀ.ਆਈ. ਨੇ ਬੈਂਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ‘ਚ ਮਸ਼ਹੂਰ ਵਪਾਰੀ ਅਤੇ ਰੋਟੋਮੈਕ ਗਰੁੱਪ ਦੇ ਮਾਲਕ ਵਿਕਰਮ ਕੋਠਾਰੀ ਦੇ ਨਿਵਾਸ ਸਥਾਨ ‘ਤੇ ਛਾਪਾ ਮਾਰਿਆ ਹੈ। ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਦੀ ਸੰਯੁਕਤ ਟੀਮ ਨੇ ਤਿਲਕ ਨਗਰ ਵਿਚ ਕੋਠਾਰੀ ਦੀ ਰਿਹਾਇਸ਼ ‘ਤੇ ਛਾਪਾ ਮਾਰਿਆ ਅਤੇ ਦਸਤਾਵੇਜ਼ ਲੱਭੇ। ਸਰਕਾਰੀ ਸੂਤਰਾਂ ਅਨੁਸਾਰ ਸੀ.ਬੀ.ਆਈ. ਨੇ ਵਪਾਰੀ ਦੇ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰ ਲਿਆ ਹੈ। ਕੋਠਾਰੀ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਪਾਸਪੋਰਟ ਅਤੇ ਮੋਬਾਈਲ ਕਬਜ਼ੇ ‘ਚ ਲੈ ਲਏ ਗਏ ਹਨ। ਪਤਨੀ ਅਤੇ ਬੇਟੇ ਸਮੇਤ ਕੋਠਾਰੀ ਕੋਲੋਂ ਸੀ.ਬੀ.ਆਈ. ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਪਰਿਵਾਰ ਕੋਲੋਂ ਬਰਾਮਦ ਹੋਏ ਸਾਰੇ ਕਾਗਜ਼ਾਤਾਂ ਦੀ ਸਖਤੀ ਨਾਲ ਪੜਤਾਲ ਕੀਤੀ ਜਾ ਰਹੀ ਹੈ।

ਰਿਹਾਇਸ਼ ‘ਤੇ ਛਾਪਾ ਮਾਰਨ ਦੇ ਨਾਲ-ਨਾਲ ਟੀਮ ਨੇ ਕੰਪਨੀ ਦੇ ਸਿਟੀ ਸੈਂਟਰ, ਮਾਲ ਰੋਡ ਸਥਿਤ ਦਫ਼ਤਰ ਅਤੇ ਪਨਕੀ ਸਥਿਤ ਰੋਟੋਮੈਕ ਫੈਕਟਰੀ ‘ਤੇ ਵੀ ਛਾਪੇਮਾਰੀ ਦੀ ਕਾਰਵਾਈ ਕੀਤੀ ਗਈ ਹੈ। ਸੀ.ਬੀ.ਆਈ. ਅਤੇ ਈ.ਡੀ. ਦੀ ਟੀਮ ਇਕ-ਇਕ ਕਾਗਜ਼ਾਤ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕਰ ਰਹੀ ਹੈ। ਕੋਠਾਰੀ ‘ਤੇ ਦੋਸ਼ ਹੈ ਕਿ ਉਸ ਨੇ ਬੈਂਕ ਆਫ ਬੜੌਦਾ, ਪੰਜਾਬ ਨੈਸ਼ਨਲ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਬੈਂਕ ਆਫ ਇੰਡੀਆ, ਇਲਾਹਾਬਾਦ ਬੈਂਕ ਅਤੇ ਯੂਨੀਅਨ ਬੈਂਕ ਤੋਂ ਲਏ ਗਏ ਕਰੀਬ 800 ਕਰੋੜ ਦੇ ਕਰਜ਼ੇ ਨੂੰ ਲੈ ਕੇ ਧੋਖਾਧੜੀ ਕੀਤੀ ਹੈ। ਇਸ ਬਾਰੇ ‘ਚ ਕੋਠਾਰੀ ਦਾ ਕਹਿਣਾ ਹੈ ਕਿ ਉਸ ਉੱਪਰ ਭੱਜਣ ਦਾ ਲੱਗਾ ਦੋਸ਼ ਗਲਤ ਹੈ, ਉਹ ਕਿਤੇ ਨਹੀਂ ਗਿਆ। ਉਸ ਦਾ ਮਾਮਲਾ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ(ਐੱਨ.ਸੀ.ਐੱਲ.ਟੀ.) ਵਿਚ ਵਿਚਾਰ ਅਧੀਨ ਹੈ ਅਤੇ ਉਹ ਕਰਜ਼ੇ ਦੇ ਨਿਪਟਾਰੇ ਲਈ ਲਗਾਤਾਰ ਬੈਂਕਾਂ ਦੇ ਸੰਪਰਕ ‘ਚ ਹੈ।
ਇਸ ਮਾਮਲੇ ‘ਚ ਕੋਠਾਰੀ ਗਰੁੱਪ ਦੇ ਵਕੀਲ ਸ਼ਰਦ ਬਿਰਲਾ ਦਾ ਕਹਿਣਾ ਹੈ ਕਿ ਕੋਠਰੀ ਕਿਤੇ ਫਰਾਰ ਨਹੀਂ ਸੀ। ਓਹ ਕਾਨਪੁਰ ‘ਚ ਹੀ ਹੈ ਅਤੇ ਲਗਾਤਾਰ ਬੈਂਕਾਂ ਨਾਲ ਸੰਪਰਕ ਕਰ ਰਿਹਾ ਹੈ। ਸੂਤਰਾਂ ਅਨੁਸਾਰ ਕੋਠਾਰੀ ਨੇ ਇਲਾਹਾਬਾਦ ਬੈਂਕ ਤੋਂ 352 ਕਰੋੜ, ਯੂਨੀਅਨ ਬੈਂਕ ਤੋਂ 485 ਕਰੋੜ ਸਮੇਤ 5 ਬੈਂਕਾਂ ਤੋਂ ਕਰੀਬ 800 ਕਰੋੜ ਦਾ ਕਰਜ਼ਾ ਲਿਆ ਹੋਇਆ ਹੈ। ਦੋਸ਼ ਹੈ ਕਿ ਕੋਠਾਰੀ ਨੇ ਕਰਜ਼ਾ ਨਹੀਂ ਚੁਕਾਇਆ ਅਤੇ ਰਕਮ ਵਾਪਸ ਕਰਨ ਦੇ ਮਾਮਲੇ ‘ਚ ਬੈਂਕਾਂ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਰੱਖਿਆ। ਬੈਂਕ ਆਫ ਬੜੌਦਾ ਦੀ ਸ਼ਿਕਾਇਤ ‘ਤੇ ਸੀ.ਬੀ.ਆਈ. ਨੇ ਕੋਠਾਰੀ ਦੇ ਖਿਲਾਫ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ ਅਫ਼ਸਰਾਂ ਨੇ ਉਸ ਦੇ ਠਿਕਾਣਿਆਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ।
ਨਵੀਂ ਦਿੱਲੀ— ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਬਾਅਦ ਹੁਣ ਇਨਕਮ ਟੈਕਸ ਵਿਭਾਗ ਨੇ ਰੋਟੋਮੈਕ ਸਮੂਹ ਅਤੇ ਉਸ ਦੇ ਪ੍ਰਮੋਟਰਾਂ ਖਿਲਾਫ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ।ਅਧਿਕਾਰੀਆਂ ਨੇ ਅੱਜ ਕਿਹਾ ਕਿ ਉਨ੍ਹਾਂ ਖਿਲਾਫ ਕਥਿਤ ਟੈਕਸ ਚੋਰੀ ਜਾਂਚ ਦੇ ਸੰਬੰਧ ਵਿੱਚ 11 ਬੈਂਕ ਖਾਤਿਆਂ ਵਿੱਚ ਲੈਣ-ਦੇਣ ਨੂੰ ਰੋਕ ਦਿੱਤਾ ਗਿਆ ਹੈ।
ਅਧਿਕਾਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਬੈਂਕ ਬਰਾਂਚਾਂ ਵਿੱਚ ਉਨ੍ਹਾਂ ਦੇ ਖਾਤਿਆਂ ‘ਤੇ ਬੀਤੀ ਰਾਤ ਲੈਣ-ਦੇਣ ‘ਤੇ ਰੋਕ ਲਗਾਈ ਗਈ।ਸ਼ੁਰੂਆਤੀ ਜ਼ਬਤੀ ਕਾਰਵਾਈ ਕਰੀਬ 85 ਕਰੋੜ ਦੀ ”ਬਕਾਇਆ ਟੈਕਸ ਮੰਗ” ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਪਿਛਲੀ ਜਨਵਰੀ ਵਿੱਚ ਸਮੂਹ ਦੇ ਤਿੰਨ ਖਾਤਿਆਂ ਵਿੱਚ ਲੈਣ-ਦੇਣ ‘ਤੇ ਰੋਕ ਲਗਾਈ ਗਈ ਸੀ।ਸੀ. ਬੀ. ਆਈ. ਅਤੇ ਈ. ਡੀ. ਸੱਤ ਬੈਂਕਾਂ ਦੇ ਸਮੂਹ ਵੱਲੋਂ ਕਾਨਪੁਰ ਦੇ ਇਸ ਸਮੂਹ ਨੂੰ ਦਿੱਤੇ ਗਏ 3,695 ਕਰੋੜ ਰੁਪਏ ਦੇ ਕਰਜ਼ੇ ਵਿੱਚ ਧੋਖਾਖੜੀ ਦੀ ਜਾਂਚ ਕਰ ਰਹੇ ਹਨ।ਸੀ. ਬੀ. ਆਈ. ਨੇ ਬੈਂਕ ਆਫ ਬੜੌਦਾ ਵੱਲੋਂ ਮਿਲੀ ਸ਼ਿਕਾਇਤ ‘ਤੇ ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ, ਉਸ ਦੇ ਨਿਦੇਸ਼ਕ ਵਿਕਰਮ ਕੋਠਾਰੀ, ਉਨ੍ਹਾਂ ਦੀ ਪਤਨੀ ਸਾਧਨਾ ਕੋਠਾਰੀ, ਬੇਟੇ ਰਾਹੁਲ ਕੋਠਾਰੀ ਅਤੇ ਅਗਿਆਤ ਬੈਂਕ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ।

Leave a Reply

Your email address will not be published. Required fields are marked *