ਪਟਿਆਲਾ

ਪਰਨੀਤ ਕੌਰ ਵੱਲੋਂ ਸੰਧਾਰਸੀ ਫੈਕਟਰੀ ਹਾਦਸੇ ਦੇ ਮ੍ਰਿਤਕਾਂ ਦੀ ਅੰਤਮ ਅਰਦਾਸ ‘ਚ ਸ਼ਮੂਲੀਅਤ

ਪਰਨੀਤ ਕੌਰ ਤੇ ਜਲਾਲਪੁਰ ਵੱਲੋਂ ਸੋਗਲਪੁਰ ਜਾ ਕੇ ਵੀ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
ਘਨੌਰ, 26 ਫਰਵਰੀ (ਮਧੂਸਾਰ ਬਿਊਰੋ) ਸਾਬਕਾ ਵਿਦੇਸ ਰਾਜ ਮੰਤਰੀ ਪ੍ਰਨੀਤ ਕ”ੌਰ ਨੇ ਹਲਕਾ ਘਨੌਰ ‘ਚ ਪੈਂਦੀ ਸੰਧਾਰਸੀ ਫੈਕਟਰੀ ਦੇ ਹਾਦਸੇ ‘ਚ ਫ਼ੌਤ ਹੋਏ ਦੋ ਮਜਦੂਰਾਂ ਦੇ ਨਮਿਤ ਇਥੇ ਪਿੰਡ ਬਘੌਰਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਸ਼ਰਧਾਂਜਲੀ ਸਮਾਰੋਹ ‘ਚ ਸ਼ਿਰਕਤ ਕਰਕੇ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ।

ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੇ ਵੀ ਦੁਖੀ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਪਿੰਡ ਸੋਗਲਪੁਰ ਦੇ ਮ੍ਰਿਤਕ ਸੁਰਿੰਦਰ ਕੁਮਾਰ ਦੇ ਪਰਿਵਾਰ ਕੋਲ ਜਾ ਕੇ ਵੀ ਦੁੱਖ ਸਾਂਝਾ ਕੀਤਾ ਗਿਆ ਤੇ ਤਿੰਨੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਆਪਣੇ ਵੱਲੋ ਤੇ ਹਲਕਾ ਵਿਧਾਇਕ ਵੱਲੋਂ ਨਿਜੀ ਤੌਰ ‘ਤੇ 25-25 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਸੌਂਪੀ ਗਈ।
ਇਸ ਦੌਰਾਨ ਪਿੰਡ ਬਘੌਰਾ ਵਿਖੇ ਦੋਵੇਂ ਨੌਜਵਾਨ ਮ੍ਰਿਤਕਾਂ ਗੁਰਜਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਤੇ ਚਰਨਜੀਤ ਸਿੰਘ ਚਰਨਾ ਪੁੱਤਰ ਬਲਬੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਹ ਹਾਦਸਾ ਘਨੌਰ ਹਲਕੇ ਲਈ ਕਹਿਰ ਬਣਕੇ ਟੁੱਟਿਆ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਹਾਦਸੇ ਦੀ ਜਾਂਚ ਕਰਵਾਉਣ ਲਈ ਆਖਿਆ ਗਿਆ ਤੇ ਪੀੜਤਾਂ ਨੂੰ ਸਹਾਇਤਾ ਰਾਸ਼ੀ ਸਮੇਤ ਜਖ਼ਮੀਆਂ ਦੇ ਮੁਫ਼ਤ ਇਲਾਜ ਦੇ ਵੀ ਆਦੇਸ਼ ਦਿੱਤੇ ਗਏ ਸਨ। ਉਨ੍ਹਾਂ ਨੇ ਦੁਖੀ ਪਰਿਵਾਰਾਂ ਦੇ ਦੁੱਖ ‘ਚ ਸ਼ਰੀਕ ਹੁੰਦਿਆਂ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਵਹਿਗੁਰੂ ਉਹਨਾ ਦੀ ਆਤਮਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸਣ। ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਮ੍ਰਿਤਕ ਦੇ ਪਰਿਵਾਰਾਂ ਨੂੰ ਢਾਈ-ਢਾਈ ਲੱਖ ਰੁਪਏ ਅਤੇ ਜਖ਼ਮੀ ਹੋਏ ਮਜਦੂਰਾਂ ਨੂੰ 1-1 ਲੱਖ ਰੁਪਏ ਦੀ ਸਹਾਇਤਾ ਰਾਸੀ ਪ੍ਰਧਾਨ ਕੀਤੀ ਜਾਵੇਗੀ।
ਇਸ ਦੌਰਾਨ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਹਾਦਸੇ ਨੇ ਜਿਥੇ ਮਜਦੂਰਾਂ ਦੇ ਪਰਿਵਾਰਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ ਉਥੇ ਉਨ੍ਹਾਂ ਨੂੰ ਵੀ ਇਸ ਦਾ ਬਹੁਤ ਭਾਰੀ ਦੁੱਖ ਮਹਿਸੂਸ ਹੋਇਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਮਜਦੂਰਾਂ ਅਤੇ ਜਖਮੀਆਂ ਦੇ ਪਰਿਵਾਰਾਂ ਦੀ ਹਰ ਪੱਖੋ ਮਦਦ ਕਰਦੇ ਰਹਿਣਗੇ ਤੇ ਹੋ ਸਕਿਆ ਤਾਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਇੱਕ-ਇੱਕ ਜੀ ਨੂੰ ਮੰਡੌਲੀ ਵਿਖੇ ਲੱਗ ਰਹੇ ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ‘ਚ ਨੌਕਰੀ ‘ਤੇ ਲਗਵਾਉਣ ਦਾ ਵੀ ਯਤਨ ਕਰਨਗੇ।
ਇਸ ਦੌਰਾਨ ਵਿਧਾਇਕ ਮਦਨ ਲਾਲ ਜਲਾਲਪੁਰ, ਸਾਬਕਾ ਵਿਦੇਸ ਰਾਜ ਮੰਤਰੀ ਪ੍ਰਨੀਤ ਕੌਰ, ਬੀਬੀ ਅਮਰਜੀਤ ਕੌਰ ਜਲਾਲਪੁਰ, ਗਗਨਦੀਪ ਜਲਾਲਪੁਰ ਤੇ ਰਾਜਿੰਦਰ ਜਲਾਲਪੁਰ ਵੱਲੋ ਪਿੰਡ ਸੋਗਲਪੁਰ ਦੇ ਮ੍ਰਿਤਕ ਸੁਰਿੰਦਰ ਕੁਮਾਰ ਦੇ ਪਰਿਵਾਰ ਨਾਲ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਨਰਪਿੰਦਰ ਸਿੰਘ ਭਿੰਦਾ ਪ੍ਰਧਾਨ, ਗੁਰਦੀਪ ਸਿੰਘ ਊਂਟਸਰ, ਪਰਮਿੰਦਰ ਸਿੰਘ ਲਾਲੀ, ਮਾਸਟਰ ਮੋਹਨ ਸਿੰਘ, ਗੁਰਦੇਵ ਸਿੰਘ ਬਘੌਰਾ, ਪਵਿੱਤਰ ਸਿੰਘ ਕਮਾਲਪੁਰ, ਮੁਸਤਾਕ ਅਲੀ, ਗੁਰਨਾਮ ਸਿੰਘ ਬਦੇਸਾ, ਕ੍ਰਿਪਾਲ ਸਿੰਘ ਸਰਪੰਚ ਬਘੌਰਾ ਆਦਿ ਸਮੇਤ ਨੇ ਦੁੱਖ ਸਾਂਝਾ ਕੀਤਾ।

Leave a Reply

Your email address will not be published. Required fields are marked *